ਨਿਊਯਾਰਕ : ਜਿਸ ਅਮਰੀਕੀ ਓਪਨ ਟੈਨਿਸ ਟੂਰਨਾਮੈਂਟ 'ਚ ਸ਼ੁਰੂ ਤੋਂ ਲੈ ਕੇ ਅੰਤ ਤਕ ਸੇਰੇਨਾ ਵਿਲੀਅਮਸ ਚਰਚਾ 'ਚ ਰਹੀ, ਉਸ ਫਲਸ਼ਿੰਗ ਮੀਡੋਜ਼ ਨੂੰ ਸ਼ਨੀਵਾਰ ਨੂੰ ਇਗਾ ਸਵੀਆਤੇਕ ਦੇ ਰੂਪ ਵਿੱਚ ਇੱਕ ਨਵੀਂ ਮਹਿਲਾ ਸਿੰਗਲਜ਼ ਚੈਂਪੀਅਨ ਮਿਲੀ। ਦੋ ਵਾਰ ਦੀ ਫ੍ਰੈਂਚ ਓਪਨ ਚੈਂਪੀਅਨ ਸਵੀਆਤੇਕ ਨੇ ਫਾਈਨਲ 'ਚ ਓਂਸ ਜਾਬੂਰ ਨੂੰ ਸਿੱਧੇ ਸੈੱਟਾਂ 'ਚ 6-2, 7-6 (5) ਨਾਲ ਹਰਾ ਕੇ ਆਪਣਾ ਤੀਜਾ ਗ੍ਰੈਂਡ ਸਲੈਮ ਖਿਤਾਬ ਜਿੱਤਿਆ।
ਸਵਿਤੇਕ ਇਸ ਤੋਂ ਪਹਿਲਾਂ ਕਦੇ ਵੀ ਯੂਐਸ ਓਪਨ ਦੇ ਚੌਥੇ ਦੌਰ ਤੋਂ ਅੱਗੇ ਨਹੀਂ ਵਧੀ ਸੀ। ਇਸ ਵਾਰ ਵੀ ਨੰਬਰ ਵਨ ਖਿਡਾਰੀ ਹੋਣ ਦੇ ਬਾਵਜੂਦ ਖ਼ਿਤਾਬ ਦੇ ਦਾਅਵੇਦਾਰਾਂ 'ਚ ਉਸ ਦੇ ਘੱਟ ਹੀ ਚਰਚੇ ਸਨ। ਸੇਰੇਨਾ ਵਿਲੀਅਮਸ ਇਸ ਵਾਰ ਯੂਐਸ ਓਪਨ ਦੀ ਸ਼ੁਰੂਆਤ ਤੋਂ ਹੀ ਖਿੱਚ ਦਾ ਕੇਂਦਰ ਬਣੀ ਹੋਈ ਹੈ ਕਿਉਂਕਿ ਇਹ ਉਸਦਾ ਆਖਰੀ ਟੂਰਨਾਮੈਂਟ ਹੋ ਸਕਦਾ ਹੈ।
ਆਰਥਰ ਐੱਸ. ਸਟੇਡੀਅਮ 'ਚ ਵਿਸ਼ਵ ਦੀ ਪੰਜਵੇਂ ਨੰਬਰ ਦੀ ਖਿਡਾਰੀ ਜਾਬੂਰ ਨੂੰ ਹਰਾਉਣ ਤੋਂ ਬਾਅਦ ਸਵੀਆਤੇਕ ਨੇ ਕਿਹਾ, ''ਮੈਨੂੰ ਇਸ ਤੋਂ ਜ਼ਿਆਦਾ ਉਮੀਦ ਨਹੀਂ ਸੀ, ਖਾਸ ਤੌਰ 'ਤੇ ਜਿਸ ਤਰ੍ਹਾਂ ਦੇ ਚੁਣੌਤੀਪੂਰਨ ਸਮੇਂ 'ਚੋਂ ਮੈਨੂੰ ਇਸ ਟੂਰਨਾਮੈਂਟ ਤੋਂ ਪਹਿਲਾਂ ਗੁਜ਼ਰਨਾ ਪਿਆ ਸੀ। ਉਸ ਨੇ ਕਿਹਾ, 'ਯਕੀਨੀ ਤੌਰ 'ਤੇ ਇਹ ਟੂਰਨਾਮੈਂਟ ਚੁਣੌਤੀਪੂਰਨ ਸੀ ਕਿਉਂਕਿ ਇਹ ਨਿਊਯਾਰਕ ਹੈ। ਇੱਥੇ ਬਹੁਤ ਰੌਲਾ ਪੈਂਦਾ ਹੈ। ਮੈਨੂੰ ਸੱਚਮੁੱਚ ਆਪਣੇ ਆਪ 'ਤੇ ਮਾਣ ਹੈ ਕਿ ਮੈਂ ਮਾਨਸਿਕ ਤੌਰ 'ਤੇ ਇਨ੍ਹਾਂ ਚੀਜ਼ਾਂ ਨਾਲ ਨਜਿੱਠਣ ਵਿਚ ਸਫਲ ਰਹੀ।
MPL ਇੰਡੀਅਨ ਚੈੱਸ ਟੂਰ - ਅਰਵਿੰਦ ਚਿਤਾਂਬਰਮ ਨਿਕਲੇ ਅੱਗੇ, ਵਿਦਿਤ ਲਗਾਤਾਰ 3 ਮੁਕਾਬਲੇ ਹਾਰੇ
NEXT STORY