ਰੋਮ- ਰੈਂਕਿੰਗ 'ਚ ਚੋਟੀ 'ਚੇ ਕਾਬਿਜ਼ ਇੰਗਾ ਸਵਿਯਾਟੇਕ ਨੇ ਇਟਲੀ ਓਪਨ ਦੇ ਸੈਮੀਫਾਈਨਲ ਵਿਚ ਸ਼ਨੀਵਾਰ ਨੂੰ ਇੱਥੇ ਆਰਯਨਾ ਸਬਾਲੇਂਕਾ ਨੂੰ 6-2, 6-1 ਨਾਲ ਹਰਾ ਕੇ ਲਗਾਤਾਰ 27ਵੀਂ ਜਿੱਤ ਦਰਜ ਕਰ ਸੇਰੇਨਾ ਵਿਲੀਅਮਸ ਦੇ ਰਿਕਾਰਡ ਦੀ ਬਰਾਬਰੀ ਕੀਤੀ। ਸੇਰੇਨਾ ਨੇ 2014 ਅਤੇ 2015 ਵਿਚ ਇਹ ਉਪਲੱਬਧੀ ਹਾਸਲ ਕੀਤੀ ਸੀ। ਰੋਮ ਵਿਚ ਆਪਣੇ ਖਿਤਾਬ ਦਾ ਬਚਾਅ ਕਰਨ ਦੇ ਨਾਲ ਲਗਾਤਾਰ ਪੰਜਵੇਂ ਟੂਰਨਾਮੈਂਟ ਨੂੰ ਜਿੱਤਣ ਦੀ ਕੋਸ਼ਿਸ਼ ਵਿਚ ਲੱਗੀ ਪੋਲੈਂਡ ਦੀ 20 ਸਾਲ ਦੀ ਖਿਡਾਰੀ ਨੇ 8ਵੀਂ ਰੈਂਕਿੰਗ ਦੀ ਖਿਡਾਰੀ ਸਬਾਲੇਂਕਾ ਨੂੰ ਕੋਈ ਵੀ ਮੌਕਾ ਨਹੀਂ ਦਿੱਤਾ।
ਇਹ ਖ਼ਬਰ ਪੜ੍ਹੋ- PCB ਨੂੰ PSL 7 ਦੇ ਆਯੋਜਨ ਤੋਂ ਹੋਇਆ ਇੰਨੇ ਅਰਬ ਕਰੋੜ ਰੁਪਏ ਦਾ ਫਾਇਦਾ
ਐਤਵਾਰ ਨੂੰ ਖੇਡੇ ਜਾਣ ਵਾਲੇ ਫਾਈਨਲ ਵਿਚ ਸਵਿਯਾਟੇਕ ਦੇ ਸਾਹਮਣੇ ਓਨਸ ਜਬੂਰ ਜਾਂ ਰੂਸ ਦੀ ਡਾਰੀਆ ਕਸਾਟਕੀਨਾ ਦੇ ਮੈਚ ਦੇ ਜੇਤੂ ਦੀ ਚੁਣੌਤੀ ਹੋਵੇਗੀ। ਜਬੂਰ ਵੀ ਸੈਮੀਫਾਈਨਲ ਤੋਂ ਪਹਿਲਾਂ ਲਗਾਤਾਰ 10 ਮੈਚ ਜਿੱਤ ਚੁੱਕੀ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦੁਨੀਆ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਨੇ ਸਖਤ ਮੁਕਾਬਲੇ ਵਿਚ ਫੇਲਿਕਸ ਆਗਰ ਐਲਿਆਸਿਮ ਨੂੰ ਸਿੱਧੇ ਸੈੱਟ ਵਿਚ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ।
ਇਹ ਵੀ ਪੜ੍ਹੋ : RCB ਦੇ ਖ਼ਿਲਾਫ਼ ਵੱਡੀ ਜਿੱਤ 'ਤੇ ਬੋਲੇ ਮਯੰਕ ਅਗਰਵਾਲ, ਇਨ੍ਹਾਂ ਦੋ ਖਿਡਾਰੀਆਂ ਨੇ ਕਰ ਦਿੱਤਾ ਕਮਾਲ
ਸਾਲ 2021 ਵਿਚ ਕੈਲੰਡਰ ਗ੍ਰੈਂਡ ਸਲੈਮ ਪੂਰਾ ਕਰਨ ਤੋਂ ਸਿਰਫ ਇਕ ਮੈਚ ਦੂਰ ਪਹੁੰਚੇ ਜੋਕੋਵਿਚ ਨੇ ਫੇਲਿਕਸ ਨੂੰ 7-5, 7-6 ਨਾਲ ਹਰਾਇਆ। ਸੈਮੀਫਾਈਨਲ ਵਿਚ ਉਸਦਾ ਸਾਹਮਣਾ ਕੈਸਪਰ ਰੂਡ ਨਾਲ ਹੋਵੇਗਾ। ਪੁਰਸ਼ਾਂ ਦੇ ਇਕ ਹੋਰ ਸੈਮੀਫਾਈਨਲ ਵਿਚ ਅਲੇਕਜੇਂਡਰ ਜਵੇਰੇਵ ਦੇ ਸਾਹਮਣੇ ਸਟੇਫਾਨੋਸ ਸਿਟਸਿਪਾਸ ਦੀ ਚੁਣੌਤੀ ਹੋਵੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਅਜੀਤੇਸ਼ ਸੰਧੂ ਡਾਇਮੰਡ ਕੱਪ 'ਚ ਸਾਂਝੇ ਤੌਰ 'ਤੇ 11ਵੇਂ ਸਥਾਨ 'ਤੇ
NEXT STORY