ਸਪੋਰਟਸ ਡੈਸਕ- ਚੋਟੀ ਦੀ ਰੈਂਕਿੰਗ ਵਾਲੀ ਇਗਾ ਸਵੀਆਤੇਕ ਨੇ ਹੱਥ 'ਚ ਸੋਜ ਕਾਰਨ ਮੈਡ੍ਰਿਡ ਓਪਨ ਟੈਨਿਸ ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ ਹੈ। ਲਗਾਤਾਰ ਚਾਰ ਖ਼ਿਤਾਬ ਜਿੱਤਣ ਵਾਲੀ ਸਵੀਆਤੇਕ ਨੂੰ ਇਸ ਕਲੇਕੋਰਟ ਟੂਰਨਾਮੈਂਟ 'ਚ ਮਹਿਲਾ ਵਰਗ 'ਚ ਚੋਟੀ ਦਾ ਦਰਜਾ ਮਿਲਣ ਵਾਲਾ ਸੀ।
ਪੋਲੈਂਡ ਦੀ ਇਸ ਖਿਡਾਰੀ ਨੇ ਬਿਆਨ 'ਚ ਕਿਹਾ- ਮੈਨੂੰ ਆਪਣੇ ਹੱਥ ਦਾ ਧਿਆਨ ਰੱਖਣਾ ਹੋਵੇਗਾ। ਮਿਆਮੀ ਓਪਨ ਦੇ ਬਾਅਦ ਤੋਂ ਕਾਫ਼ੀ ਥਕਾਵਟ ਹੈ ਤੇ ਮੈਂ ਇਸ ਨੂੰ ਆਰਾਮ ਨਹੀਂ ਦੇ ਸਕੀ। ਮੈਨੂੰ ਖੇਡ ਤੋਂ ਬ੍ਰੇਕ ਲੈਣਾ ਹੋਵੇਗਾ। ਸਵੀਆਤੇਕ ਨੇ ਐਤਵਾਰ ਨੂੰ ਸਟੁਟਗਾਰਟ ਓਪਨ ਜਿੱਤਿਆ ਜਦਕਿ ਇਸ ਤੋਂ ਪਹਿਲਾਂ ਉਹ ਦੋਹਾ, ਇੰਡੀਅਨ ਵੇਲਸ ਤੇ ਮਿਆਮੀ 'ਚ ਖ਼ਿਤਾਬ ਜਿੱਤ ਚੁੱਕੀ ਹੈ। ਉਹ ਪਿਛਲੇ 23 ਮੈਚਾਂ ਤੋਂ ਹਾਰੀ ਨਹੀਂ ਹੈ।
ਮਾਨਸਿਕ ਤੌਰ 'ਤੇ ਮਜ਼ਬੂਤ ਬਣ ਗਿਆ ਹਾਂ, ਅਸਫਲਤਾ ਤੋਂ ਡਰਦਾ ਨਹੀਂ ਹਾਂ : ਕੁਲਦੀਪ
NEXT STORY