ਨਵੀਂ ਦਿੱਲੀ— ਕਰਿਸ਼ਮਾਈ ਭਾਰਤੀ ਫੁੱਟਬਾਲਰ ਸੁਨੀਲ ਛੇਤਰੀ ਨੂੰ ਦਹਾਕੇ 'ਚ ਇਕ ਵਾਰ ਆਉਣ ਵਾਲਾ ਖਿਡਾਰੀ ਦਸਦੇ ਹੋਏ ਕੋਚ ਇਗੋਰ ਸਟਿਮਕ ਨੇ ਕਿਹਾ ਕਿ ਅਗਲੇ ਪੰਜ ਸਾਲਾਂ 'ਚ ਉਹ ਕਿਸੇ ਵੀ ਖਿਡਾਰੀ ਨੂੰ ਉਨ੍ਹਾਂ ਦੀ ਜਗ੍ਹਾ ਲੈਂਦੇ ਨਹੀਂ ਦੇਖ ਰਹੇ ਹਨ। ਸਟਿਮਕ ਨੇ ਸ਼ੁੱਕਰਵਾਰ ਨੂੰ ਫੇਸਬੁਕ ਲਾਈਵ ਪ੍ਰੋਗਰਾਮ 'ਚ ਕਿਹਾ ਕਿ ਛੇਤਰੀ ਜਦੋਂ ਸੰਨਿਆਸ ਦਾ ਫੈਸਲਾ ਕਰਨਗੇ ਤਾਂ ਉਨ੍ਹਾਂ ਦੀ ਕਮੀ ਨੂੰ ਪੂਰਾ ਕਰਨ ਲਈ ਪੂਰੀ ਟੀਮ ਨੂੰ ਇਕਜੁੱਟ ਹੋ ਕੇ ਖੇਡਣਾ ਹੋਵੇਗਾ। ਇਹ ਕਿਸੇ ਇਕ ਖਿਡਾਰੀ ਦੇ ਬਾਰੇ 'ਚ ਨਹੀਂ ਹੈ। ਪੂਰੀ ਟੀਮ ਨੂੰ ਜ਼ੋਰ ਲਾਉਣਾ ਹੋਵੇਗਾ ਕਿਉਂਕਿ ਉਨ੍ਹਾਂ ਜਿਹੇ ਖਿਡਾਰੀ ਦੀ ਜਗ੍ਹਾ ਲੈਣਾ ਕਾਫੀ ਮੁਸ਼ਕਲ ਹੈ।

ਸਟਿਮਕ ਨੇ ਕਿਹਾ, ''ਇਮਾਨਦਾਰੀ ਨਾਲ ਕਹਾਂ ਤਾਂ ਇਸ ਸਵਾਲ (ਛੇਤਰੀ ਦੇ ਬਾਅਦ ਟੀਮ ਦਾ ਕੀ ਹੋਵੇਗਾ) ਨਾਲ ਮੈਨੂੰ ਉਲਝਣ ਹੁੰਦੀ ਹੈ। ਸਾਡੀ ਟੀਮ 'ਚ ਸੁਨੀਲ ਛੇਤਰੀ ਹਨ। ਉਨ੍ਹਾਂ ਨੂੰ ਖੇਡ ਦਾ ਆਨੰਦ ਮਾਣਨਾ ਚਾਹੀਦਾ ਹੈ। ਅਸੀਂ ਉਨ੍ਹਾਂ 'ਤੇ ਦਬਾਅ ਕਿਉਂ ਬਣਾ ਰਹੇ ਹਾਂ।'' ਭਾਰਤੀ ਕੋਚ ਨੇ ਕਿਹਾ, ''ਉਨ੍ਹਾਂ ਕੋਲ ਅਜੇ ਵੀ ਕਈ ਸਾਲ (ਖੇਡਣ ਲਈ) ਬਚੇ ਹਨ, ਉਹ ਆਪਣੀ ਖੇਡ ਦਾ ਆਨੰਦ ਮਾਣਦੇ ਹਨ। ਉਹ ਅਜੇ ਵੀ ਗੋਲ ਕਰ ਰਹੇ ਹਨ।''
ਸਹਿਵਾਗ ਵੀ ਹੋਏ ਭਾਰਤੀ ਕਪਤਾਨ ਦੇ ਮੁਰੀਦ, ਬੋਲੇ- ਕੋਹਲੀ ਦਾ ਟਾਈਮ ਨਹੀਂ, ਦੌਰ ਚੱਲ ਰਿਹਾ ਹੈ
NEXT STORY