ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.)-13 ਸੈਸ਼ਨ 'ਚ ਇਮਰਾਨ ਤਾਹਿਰ ਦਾ ਜਲਵਾ ਦੇਖਣ ਨੂੰ ਭਾਵੇ ਹੀ ਫੈਂਸ ਨੂੰ ਨਹੀਂ ਮਿਲਿਆ ਪਰ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਕੁਆਲੀਫਾਇਰ 'ਚ ਇਮਰਾਨ ਤਾਹਿਰ ਚਰਚਾ 'ਚ ਹਨ। ਦਰਅਸਲ ਪੀ. ਐੱਸ. ਐੱਲ. 'ਚ ਇਮਰਾਨ ਤਾਹਿਰ ਨੇ ਕੈਚ ਕਰਨ ਤੋਂ ਬਾਅਦ ਜਿਵੇਂ ਹੀ ਜਸ਼ਨ ਮਨਾਇਆ ਤਾਂ ਉਸਦੀ ਚਰਚਾ ਸੋਸ਼ਲ ਮੀਡੀਆ 'ਤੇ ਖੂਬ ਹੋ ਰਹੀ ਹੈ। ਕਰਾਚੀ ਕਿੰਗਜ਼ ਵਿਰੁੱਧ ਕੁਆਲੀਫਾਇਰ ਮੈਚ 'ਚ ਉਨ੍ਹਾਂ ਨੇ ਸ਼ੇਫਰੇਨ ਰਦਰਫੋਰਡ ਦਾ ਵਿਕਟ ਹਾਸਲ ਕੀਤਾ ਤੇ ਨਾਲ ਹੀ ਮੁਲਤਾਨ ਸੁਲਤਾਂਸ ਦੇ ਸ਼ਾਰਜੀਲ ਖਾਨ ਦਾ ਇਕ ਸ਼ਾਨਦਾਰ ਕੈਚ ਕੀਤਾ। ਸ਼ਾਰਜੀਲ ਖਾਨ ਦਾ ਕੈਚ ਇਮਰਾਨ ਤਾਹਿਰ ਨੇ ਸੋਹੇਲ ਤਨਵੀਰ ਦੀ ਗੇਂਦ 'ਤੇ ਕੀਤਾ, ਕੈਚ ਕਰਨ ਤੋਂ ਬਾਅਦ ਇਮਰਾਨ ਨੇ ਜਿਸ ਅੰਦਾਜ਼ 'ਚ ਜਸ਼ਨ ਮਨਾਇਆ ਉਸਦੀ ਚਰਚਾ ਹੋ ਰਹੀ ਹੈ। ਕੈਚ ਕਰਦੇ ਹੀ ਇਮਰਾਨ ਨੇ ਜੋਸ਼ 'ਚ ਦੌੜ ਕੇ ਇਸ ਦਾ ਜਸ਼ਨ ਨਹੀਂ ਮਨਾਇਆ ਬਲਕਿ ਕੈਚ ਕਰਨ ਤੋਂ ਬਾਅਦ ਮੈਦਾਨ 'ਤੇ ਹੀ ਕ੍ਰਾਸ ਲੈੱਗ ਕਰਕੇ ਕੁਝ ਦੇਰ ਦੇ ਲਈ ਬੈਠ ਗਏ। ਫੈਂਸ ਵੀ ਇਮਰਾਨ ਤਾਹਿਰ ਦੇ ਇਸ ਅਲੱਗ ਤਰ੍ਹਾਂ ਨਾਲ ਜਸ਼ਨ ਨੂੰ ਦੇਖ ਕੇ ਹੈਰਾਨ ਰਹਿ ਗਏ।
ਦਰਅਸਲ ਇਮਰਾਨ ਆਪਣੇ ਜਸ਼ਨ ਮਨਾਉਣ ਦੇ ਅੰਦਾਜ਼ ਦੇ ਲਈ ਵੀ ਜਾਣੇ ਜਾਂਦੇ ਹਨ। ਸੋਸ਼ਲ ਮੀਡੀਆ 'ਤੇ ਮੀਮਸ ਬਣਾਉਣ ਲੱਗੇ ਤੇ ਬਹੁਤ ਸਾਰੇ ਜੋਕਸ ਵੀ ਸ਼ੇਅਰ ਕਰਦੇ ਦਿਖੇ। ਇਸ ਮੈਚ 'ਚ ਮੁਲਤਾਨ ਸੁਲਤਾਂਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮੁਲਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 7 ਵਿਕਟਾਂ 'ਤੇ 141 ਦੌੜਾਂ ਬਣਾਈਆਂ ਸਨ ਤਾਂ ਕਰਾਚੀ ਕਿੰਗਜ਼ ਦੀ ਟੀਮ ਨੇ 8 ਵਿਕਟਾਂ 'ਤੇ 20 ਓਵਰਾਂ 'ਚ 141 ਦੌੜਾਂ ਬਣਾਈਆਂ ਤੇ ਮੈਚ ਨੂੰ ਟਾਈ ਕਰ ਦਿੱਤਾ ਸੀ। ਫਿਰ ਮੈਚ ਦਾ ਫੈਸਲਾ ਸੁਪਰ ਓਵਰ ਨਾਲ ਹੋਇਆ ਤੇ ਕਰਾਂਚੀ ਕਿੰਗਜ਼ ਨੂੰ ਜਿੱਤ ਮਿਲੀ।
ਅੰਡਰਟੇਕਰ ਨੇ ਇਸ ਰੈਸਲਰ ਨੂੰ ਗ੍ਰੇਟੇਸਟ ਆਫ਼ ਆਲ ਟਾਈਮ ਕਰਾਰ ਦਿੱਤਾ
NEXT STORY