ਸਪੋਰਟਸ ਡੈਸਕ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ 1992 ਵਿਸ਼ਵ ਕੱਪ ਜੇਤੂ ਕਪਤਾਨ ਇਮਰਾਨ ਖਾਨ ਦੇ ਦਿਨ ਚੰਗੇ ਨਹੀਂ ਚੱਲ ਰਹੇ ਹਨ। ਇੱਥੇ ਉਨ੍ਹਾਂ ਨੂੰ ਤਖਤਾਪਲਟ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਕੁਰਸੀ ਛੱਡਣੀ ਪਈ ਸੀ, ਜਦਕਿ ਕੁਝ ਦਿਨ ਪਹਿਲਾਂ ਉਨ੍ਹਾਂ 'ਤੇ ਇਕ ਰੈਲੀ ਦੌਰਾਨ ਜਾਨਲੇਵਾ ਹਮਲਾ ਹੋਇਆ ਸੀ। ਇਨ੍ਹਾਂ ਸਭ ਤੋਂ ਇਲਾਵਾ ਪਾਕਿਸਤਾਨ ਦੀ ਮੌਜੂਦਾ ਸਰਕਾਰ ਵੀ ਕਈ ਵੱਡੇ ਇਲਜ਼ਾਮ ਲਗਾ ਕੇ ਇਮਰਾਨ ਨੂੰ ਨਿਸ਼ਾਨਾ ਬਣਾ ਰਹੀ ਹੈ। ਇਮਰਾਨ ਹੁਣ ਇੱਕ ਵਾਰ ਫਿਰ ਮੁਸੀਬਤ ਵਿੱਚ ਹਨ, ਕਿਉਂਕਿ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਮੁਹੰਮਦ ਆਸਿਫ ਨੇ ਉਨ੍ਹਾਂ 'ਤੇ ਇੱਕ ਹੋਰ ਗੰਭੀਰ ਦੋਸ਼ ਲਗਾਇਆ ਹੈ।
ਦਰਅਸਲ, ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਇਮਰਾਨ ਖਾਨ ਨੇ ਭਾਰਤ ਤੋਂ ਸਨਮਾਨ ਵਜੋਂ ਮਿਲੇ ਗੋਲਡ ਮੈਡਲ ਨੂੰ 3000 ਰੁਪਏ 'ਚ ਵੇਚ ਦਿੱਤਾ ਹੈ। ਇਸ ਦੇ ਨਾਲ ਹੀ ਇਸ ਖਬਰ ਨੇ ਇੱਕ ਵਾਰ ਫਿਰ ਪਾਕਿਸਤਾਨੀ ਮੀਡੀਆ ਵਿੱਚ ਹਲਚਲ ਮਚਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਹ ਮੈਡਲ ਭਾਰਤ ਵੱਲੋਂ ਇਮਰਾਨ ਖਾਨ ਨੂੰ ਸਾਲ 1987 ਵਿੱਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਪੀ. ਸੀ. ਏ. ਮਾਮਲਾ : ਅੱਜ ਤਕ ਚੋਣ ਨਹੀਂ ਹੋਈ ਤਾਂ ਹੁਣ ਕੀ ਹੋਵੇਗੀ
ਇਸ ਦੇ ਨਾਲ ਹੀ ਇਸ ਦਾਅਵੇ ਤੋਂ ਬਾਅਦ ਇਮਰਾਨ ਤੋਂ ਇਹ ਮੈਡਲ ਖਰੀਦਣ ਵਾਲੇ ਲਾਹੌਰ ਦੇ ਵਪਾਰੀ ਸ਼ਕੀਲ ਅਹਿਮਦ ਖਾਨ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ। ਲਾਹੌਰ ਦੇ ਨੇੜੇ ਕਸੂਰ ਦੇ ਵਸਨੀਕ ਸ਼ਕੀਲ ਅਹਿਮਦ ਖਾਨ ਨੇ ਇੱਕ ਟਾਕ ਸ਼ੋਅ ਵਿੱਚ ਹਿੱਸਾ ਲਿਆ ਅਤੇ ਦਾਅਵਾ ਕੀਤਾ ਕਿ ਇਹ ਮੈਡਲ ਉਨ੍ਹਾਂ ਛੇ ਜਾਂ ਸੱਤ ਮੈਡਲਾਂ ਵਿੱਚੋਂ ਇੱਕ ਸੀ ਜੋ ਇਮਰਾਨ ਨੇ 2014 ਵਿੱਚ ਉਸ ਨੂੰ ਵੇਚੇ ਸਨ।
ਸ਼ਕੀਲ ਅਹਿਮਦ ਖਾਨ ਨੇ ਕਿਹਾ, “ਮੈਂ 2014 ਵਿੱਚ 3,000 ਰੁਪਏ ਵਿੱਚ ਛੇ ਜਾਂ ਸੱਤ ਮੈਡਲਾਂ ਦਾ ਸੰਗ੍ਰਹਿ ਖਰੀਦਿਆ ਸੀ ਅਤੇ ਇਹ ਮੈਡਲ ਉਨ੍ਹਾਂ ਵਿੱਚੋਂ ਇੱਕ ਸੀ। ਅੱਗੇ ਦੀ ਜਾਂਚ ਤੋਂ ਪਤਾ ਲੱਗਾ ਕਿ ਇਹ 1987 ਵਿੱਚ ਮੁੰਬਈ ਵਿੱਚ ਕ੍ਰਿਕਟ ਕਲੱਬ ਆਫ਼ ਇੰਡੀਆ ਦੁਆਰਾ ਇਮਰਾਨ ਖਾਨ ਨੂੰ ਦਿੱਤਾ ਗਿਆ ਇੱਕ ਮੈਡਲ ਸੀ। ਪੀਸੀਬੀ ਨੇ ਦਾਨ ਸਵੀਕਾਰ ਕੀਤਾ ਅਤੇ ਮੈਨੂੰ ਇੱਕ ਸਰਟੀਫਿਕੇਟ ਵੀ ਦਿੱਤਾ।"
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਮਰਾਨ 'ਤੇ ਤੋਹਫ਼ੇ ਵੇਚਣ ਦਾ ਇਲਜ਼ਾਮ ਲੱਗਾ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ 'ਤੇ ਇਲਜ਼ਾਮ ਲੱਗ ਚੁੱਕੇ ਹਨ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਹੋਰਨਾਂ ਦੇਸ਼ਾਂ ਦੇ ਦੌਰਿਆਂ ਦੌਰਾਨ ਕਈ ਕੀਮਤੀ ਤੋਹਫ਼ੇ ਵੇਚੇ ਹਨ। ਇਮਰਾਨ 'ਤੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਦੁਆਰਾ ਇਮਰਾਨ ਖਾਨ ਨੂੰ ਤੋਹਫੇ 'ਚ ਦਿੱਤੀ ਗਈ ਕੀਮਤੀ ਘੜੀ ਵੇਚਣ ਦਾ ਦੋਸ਼ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪੀ. ਸੀ. ਏ. ਮਾਮਲਾ : ਅੱਜ ਤਕ ਚੋਣ ਨਹੀਂ ਹੋਈ ਤਾਂ ਹੁਣ ਕੀ ਹੋਵੇਗੀ
NEXT STORY