ਕੋਲਕਾਤਾ— ਕੈਪਟਨ ਕੂਲ ਮਹਿੰਦਰ ਸਿੰਘ ਧੋਨੀ ਚੇਨਈ ਸੁਪਰਕਿੰਗਜ਼ ਦੇ ਪਿਛਲੇ ਮੈਚ 'ਚ ਅੰਪਾਇਰ ਨਾਲ ਬਹਿਸ ਦੇ ਮਾਮਲੇ 'ਚ ਭਾਵੇਂ ਹੀ ਆਲੋਚਨਾ ਝਲ ਰਹੇ ਹੋਣ ਪਰ ਟੀਮ 'ਚ ਉਨ੍ਹਾਂ ਦੇ ਸਾਥੀ ਖਿਡਾਰੀ ਇਮਰਾਨ ਤਾਹਿਰ ਨੇ ਸਾਬਕਾ ਭਾਰਤੀ ਕਪਤਾਨ ਨੂੰ 'ਪ੍ਰੇਰਣਾ' ਦਾ ਸਰੋਤ ਦੱਸਿਆ। ਧੋਨੀ ਰਾਜਸਥਾਨ ਰਾਇਲਜ਼ ਦੇ ਖਿਲਾਫ ਵੀਰਵਾਰ ਦੀ ਰਾਤ ਅੰਪਾਇਰ ਉਲਹਾਸ ਗਾਂਧੇ ਦੇ ਫੈਸਲੇ ਨੂੰ ਚੁਣੌਤੀ ਦੇਣ ਡਗ ਆਊਟ ਤੋਂ ਨਿਕਲ ਕੇ ਮੈਦਾਨ 'ਤੇ ਆ ਗਏ।
ਇਸ ਘਟਨਾ ਦੇ ਬਾਅਦ ਕਈ ਸਾਬਕਾ ਕ੍ਰਿਕਟਰਾਂ ਨੇ ਦੋ ਵਾਰ ਦੇ ਵਿਸ਼ਵ ਕੱਪ ਜੇਤੂ ਕਪਤਾਨ ਦੀ ਆਲੋਚਨਾ ਕੀਤੀ। ਧੋਨੀ 'ਤੇ ਹਾਲਾਂਕਿ ਮੈਚ ਦੀ ਪਾਬੰਦੀ ਨਹੀਂ ਲੱਗੀ, ਉਨ੍ਹਾਂ 'ਤੇ ਮੈਚ ਫੀਸ ਦਾ 50 ਫੀਸਦੀ ਜੁਰਮਾਨਾ ਲਗਾ ਕੇ ਛੱਡ ਦਿੱਤਾ ਗਿਆ। ਧੋਨੀ ਵਰਲਡ ਕ੍ਰਿਕਟ ਅਕੈਡਮੀ ਦੀ ਕੋਲਕਾਤਾ 'ਚ ਸ਼ੁਰੂਆਤ ਦੇ ਮੌਕੇ 'ਤੇ ਤਾਹਿਰ ਨੇ ਇਸ ਵਿਵਾਦ 'ਤੇ ਕੋਈ ਪ੍ਰਤਿਕਿਰਿਆ ਦੇਣ ਤੋਂ ਬਚਦੇ ਹੋਏ ਕਿਹਾ, ''ਉਹ ਹਰ ਕਿਸੇ ਲਈ ਪ੍ਰੇਰਣਾ ਦੇ ਸਰੋਤ ਹਨ, ਇਕ ਸ਼ਾਨਦਾਰ ਕਪਤਾਨ ਅਤੇ ਇਨਸਾਨ। ਉਹ ਹਮੇਸ਼ਾ ਦੂਜਿਆਂ ਦੀ ਮਦਦ ਲਈ ਤਿਆਰ ਰਹਿੰਦੇ ਹਨ। ਮੈਂ ਇਸ ਲਈ ਇਸ ਅਕੈਡਮੀ ਨਾਲ ਜੁੜ ਰਿਹਾ ਹੈ।''
ਸ਼ਿਖਰ ਧਵਨ ਦੇ ਬੇਟੇ ਜ਼ੋਰਾਵਰ ਨਾਲ ਮੈਦਾਨ 'ਤੇ ਮਸਤੀ ਕਰਦੇ ਨਜ਼ਰ ਆਏ ਰਿਸ਼ਭ ਪੰਤ
NEXT STORY