ਸੋਚਿ (ਨਿਕਲੇਸ਼ ਜੈਨ)- ਫੀਡੇ ਵਿਸ਼ਵ ਕੱਪ ਸ਼ਤਰੰਜ ’ਚ ਭਾਰਤ ਦੇ ਵਿਦਿਤ ਗੁਜਰਾਤੀ ਨੇ ਹਮਵਤਨੀ ਅਧਿਬਨ ਭਾਸਕਰਨ ਨੂੰ ਹਰਾ ਕੇ ਚੌਥੇ ਦੌਰ ’ਚ ਜਗ੍ਹਾ ਬਣਾਈ। ਵਿਦਿਤ ਦੇ ਨਾਲ ਪੇਂਟਲਾ ਹਰਿਕ੍ਰਿਸ਼ਣਾ ਅਤੇ ਆਰ. ਪ੍ਰੱਗਾਨੰਧਾ ਨੇ ਵੀ ਅੰਤਿਮ-32 ’ਚ ਸਥਾਨ ਹਾਸਲ ਕਰ ਲਿਆ, ਜਦੋਂਕਿ ਹਰਿਕਾ ਦਰੋਣਾਵਲੀ ਅਤੇ ਨਿਹਾਲ ਸਰੀਨ ਕ੍ਰਮਵਾਰ ਰੂਸ ਦੀ ਗੁਨਿਨਾ ਵਾਲੇਂਟੀਨਾ ਅਤੇ ਰੂਸ ਦੇ ਦਿਮਿਤਰੀ ਆਂਦਰੇਕਿਨ ਤੋਂ ਹਾਰ ਕੇ ਬਾਹਰ ਹੋ ਗਏ।
ਇਹ ਖ਼ਬਰ ਪੜ੍ਹੋ- Australia ਨੇ ਪਹਿਲੇ ਵਨ ਡੇ ’ਚ West Indies ਨੂੰ ਹਰਾਇਆ
ਪੇਂਟਾਲਾ ਹਰਿਕ੍ਰਿਸ਼ਣਾ ਨੇ ਰੋਮਾਨੀਆ ਦੇ ਟਾਪ ਖਿਡਾਰੀ ਕੋਂਸਟਇੰਟਿਨ ਲੁਪੇਲੇਸਕਿਊ ਨੂੰ 2 ਕਲਾਸਿਕਲ ਮੁਕਾਬਲਿਆਂ ’ਚ 2-0 ਨਾਲ ਹਰਾ ਕੇ ਅਗਲੇ ਦੌਰ ’ਚ ਪ੍ਰਵੇਸ਼ ਕੀਤਾ, ਜਿੱਥੇ ਉਨ੍ਹਾਂ ਦਾ ਸਾਹਮਣਾ ਈਰਾਨ ਦੇ ਤਾਬਤਬਾਈ ਅਮੀਨ ਨਾਲ ਹੋਵੇਗਾ। 16 ਸਾਲਾ ਦਾ ਪ੍ਰੱਗਾਨੰਧਾ ਨੇ ਪੋਲੈਂਡ ਦੇ 56 ਸਾਲ ਦੇ ਅਨੁਭਵੀ ਗ੍ਰੈਂਡ ਮਾਸਟਰ ਮਾਈਕਲ ਕਰਾਸਨੇਕੋਵ ਨੂੰ ਟਾਈਬ੍ਰੇਕ ’ਚ 2.5-1.5 ਨਾਲ ਹਰਾ ਕੇ ਅਗਲੇ ਦੌਰ ’ਚ ਜਗ੍ਹਾ ਬਣਾ ਲਈ।
ਇਹ ਖ਼ਬਰ ਪੜ੍ਹੋ- PAK ਨੂੰ 3 ਵਿਕਟਾਂ ਨਾਲ ਹਰਾ ਕੇ England ਨੇ ਜਿੱਤੀ ਟੀ20 ਸੀਰੀਜ਼
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅਭਿਆਸ ਮੈਚ : ਉਮੇਸ਼ ਨੇ ਦਾਅਵਾ ਕੀਤਾ ਮਜ਼ਬੂਤ
NEXT STORY