ਸਪੋਰਟਸ ਡੈਸਕ : ਭਾਰਤ ਦੇ ਨੌਜਵਾਨ ਸ਼ਟਲਰ ਲਕਸ਼ ਸੇਨ ਨੇ ਕੁਆਲੀਫਾਈਂਗ ਦੌਰ ਵਿਚ ਹਮਵਤਨ ਅਜੇ ਜੈਰਾਮ ਅਤੇ ਮਲੇਸ਼ੀਆ ਦੇ ਟੇਕ ਝੀ ਸੂ ਨੂੰ ਹਰਾ ਕੇ ਨਿਊਜ਼ੀਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਮੁੱਖ ਡਰਾਅ ਵਿਚ ਪ੍ਰਵੇਸ਼ ਕੀਤਾ। ਲਕਸ਼ ਦਾ ਪਹਿਲਾ ਮੁਕਾਬਲਾ ਆਪਣੇ ਤੋਂ ਵੱਧ ਤਜ਼ਰਬੇਕਾਰ ਸਾਥੀ ਜੈਰਾਮ ਨਾਲ ਸੀ ਪਰ ਉਸ ਨੇ ਇਹ ਮੈਚ ਸਿਰਫ 31 ਮਿੰਟ ਵਿਚ 21-18, 21-13 ਨਾਲ ਜਿੱਤਿਆ। ਇਸ ਤੋਂ ਬਾਅਦ ਉਸ ਨੇ ਝੀ ਸੂ ਨੂੰ 32 ਮਿੰਟ ਵਿਚ 21-11, 21-12 ਨਾਲ ਹਰਾ ਕੇ ਪੁਰਸ਼ ਸਿੰਗਲਜ਼ ਦੇ ਮੁੱਖ ਡਰਾਅ ਵਿਚ ਜਗ੍ਹਾ ਬਣਾਈ।
ਇਹ 17 ਸਾਲਾ ਖਿਡਾਰੀ ਮੁੱਖ ਡਰਾਅ ਦੇ ਪਹਿਲੇ ਦੌਰ ਵਿਚ ਤਾਈਪੇ ਦੇ ਵਾਂਗ ਝੂ ਵੇਈ ਦਾ ਸਾਹਮਣੇ ਕਰੇਗਾ। ਭਾਰਤ ਦੇ ਇਕ ਹੋਰ ਖਿਡਾਰੀ ਪਾਰੂਪੱਲੀ ਕਸ਼ਯਪ ਕੁਆਲੀਫਾਈਂਗ ਦੇ ਦੂਜੇ ਦੌਰ ਵਿਚ ਹਾਰਨ ਤੋਂ ਬਾਅਦ ਮੁੱਖ ਡਰਾਅ ਵਿਚ ਜਗ੍ਹਾ ਨਹੀਂ ਬਣਾ ਸਕੇ। ਉਸ ਨੇ ਪਹਿਲੇ ਦੌਰ ਵਿਚ ਆਸਟਰੇਲੀਆ ਦੇ ਪੀਟਰ ਖਾਨ ਨੂੰ 21-8, 21-9 ਨਾਲ ਹਰਾਇਆ ਪਰ ਉਹ ਚੀਨ ਦੇ ਸੁਨ ਫਿਕਸਿਆਂਗ ਤੋਂ 42 ਮਿੰਟ ਤੱਕ ਚੱਲੇ ਮੈਚ ਵਿਚ 16-21, 18-21 ਨਾਲ ਹਾਰ ਹਏ। ਮੁੱਖ ਡਰਾਅ ਦੇ ਮੈਚ ਬੁੱਧਵਾਰ ਤੋਂ ਖੇਡੇ ਜਾਣਗੇ।
ਸ਼ਮੀ ਦੀ ਬੇਟੀ ਨੇ ਆਪਣੇ ਪਿਤਾ ਨੂੰ ਲਗਾਈ ਫਿੱਟਕਾਰ, ਕਿਹਾ- ਪਾਪਾ ਸੁਧਰ ਜਾਓ
NEXT STORY