ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਉਸ ਦੀ ਪਤਨੀ ਹਸੀਨ ਜਹਾਂ ਦਾ ਵਿਵਾਦ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਸੋਮਵਾਰ ਨੂੰ ਅਮਰੋਹਾ ਪੁਲਿਸ ਨੇ ਮੁਹੰਮਦ ਸ਼ਮੀ ਦੀ ਪਤਨੀ ਨੂੰ ਸ਼ਾਂਤੀ ਭੰਗ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਸੀ। ਬਾਅਦ ਵਿਚ ਉਸ ਨੂੰ ਰਿਹਾ ਕਰ ਦਿੱਤਾ ਗਿਆ। ਮੰਗਲਵਾਰ ਨੂੰ ਕ੍ਰਿਕਟਰ ਮੁਹਮੰਦ ਸ਼ਮੀ ਦੀ ਬੇਟੀ ਨੇ ਪਾਪਾ ਨੂੰ ਨਸੀਹਤ ਦਿੰਦਿਆਂ ਕਿਹਾ,''ਪਾਪਾ ਸੁਧਰ ਜਾਓ'' ਉੱਥੇ ਹੀ ਉਸ ਨੇ ਪਾਪਾ 'ਤੇ ਗੰਦਾ ਹੋਣ ਦਾ ਦੋਸ਼ ਵੀ ਲਗਾਇਆ।

ਹਸੀਨ ਜਹਾਂ ਵੀਰਵਾਰ ਰਾਤ ਡਿਡੌਲੀ ਥਾਣਾ ਇਲਾਕੇ ਦੇ ਸਹਿਸਪੁਰ ਅਲੀ ਨਗਰ ਵਿਖੇ ਮੁਹੰਮਦ ਸ਼ਮੀ ਦੇ ਪੁਸ਼ਤੈਨੀ ਘਰ ਪਹੁੰਚੀ, ਜਿੱਥੇ ਸ਼ਮੀ ਦੀ ਮਾਂ ਅਤੇ ਪਰਿਵਾਰ ਵਾਲਿਆਂ ਨਾਲ ਹਸੀਨ ਦਾ ਝਗੜਾ ਹੋਇਆ। ਜਿਸ ਤੋਂ ਬਾਅਦ ਪੁਲਿਸ ਨੇ 151 ਧਾਰਾ ਦੇ ਤਹਿਤ ਉਸ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਪਹਿਲਾਂ ਹਸੀਨ ਨੇ ਸ਼ਮੀ 'ਤੇ ਦੋਸ਼ ਲਗਾਇਆ ਸੀ ਕਿ ਉਹ ਉਸ ਨੂੰ ਘਰ ਦੇ ਖਰਚੇ ਲਈ ਪੈਸੇ ਨਹੀਂ ਦਿੰਦਾ। ਨਾਲ ਹੀ ਉਸਦਾ ਕਿਸੇ ਹੋਰ ਮਹਿਲਾ ਨਾਲ ਅਫੇਅਰ ਚੱਲ ਰਿਹਾ ਹੈ, ਜਿਸ ਕਾਰਨ ਉਹ ਮੈਨੂੰ ਛੱਡਣਾ ਚਾਹੁੰਦੇ ਹਨ।

ਮੁਹੰਮਦ ਸ਼ਮੀ ਨੇ ਵੀ ਉਸ ਦੇ ਦੋਸ਼ਾਂ ਨੂੰ ਨਾ ਸਿਰਫ ਗਲਤ ਦੱਸਿਆ ਸਗੋਂ ਇਹ ਵੀ ਕਿਹਾ ਕਿ ਹਸੀਨ ਨੇ ਉਸ ਨੂੰ ਧੋਖਾ ਦਿੱਤਾ ਹੈ। ਕਿਉਂਕਿ ਹਸੀਨ ਨੇ ਮੈਨੂੰ ਨਹੀਂ ਦੱਸਿਆ ਸੀ ਕਿ ਉਸਦਾ ਪਹਿਲਾਂ ਵੀ ਵਿਆਹ ਹੋ ਚੁੱਕਾ ਹੈ। ਸ਼ਮੀ ਨੇ ਕਿਹਾ ਕਿ ਉਸ ਨੇ ਆਪਣੀਆਂ 2 ਲੜਕੀਆਂ ਨੂੰ ਆਪਣੀ ਭੈਣ ਦੀਆਂ ਲੜਕੀਆਂ ਕਹਿ ਕੇ ਧੋਖਾ ਦਿੱਤਾ ਹੈ। ਸ਼ਮੀ ਅਤੇ ਹਸੀਨ ਦਾ ਵਿਆਹ 2014 ਵਿਚ ਹੋਇਆ ਸੀ। ਹਸੀਨ ਇਕ ਮਾਡਲ ਸੀ। ਫਿਰ ਉਹ ਕੋਲਕਾਤਾ ਨਾਈਟ ਰਾਈਡਰਜ਼ ਦੀ ਇਕ ਚੀਅਰ ਲੀਡਰ ਬਣੀ। ਉਸ ਦੌਰਾਨ ਉਸ ਵਿਚ ਅਤੇ ਸ਼ਮੀ ਵਿਚ ਪਿਆਰ ਹੋ ਗਿਆ। ਫਿਰ ਸ਼ਮੀ ਨੇ ਆਪਣੇ ਪਰਿਵਾਰ ਦੀ ਮਰਜੀ ਖਿਲਾਫ ਜਾ ਕੇ ਹਸੀਨ ਜਹਾਂ ਨਾਲ ਵਿਆਹ ਕਰਾ ਲਿਆ।
ਭਾਰਤ ਨੇ ਪੈਰਾ ਸਾਈਕਲਿੰਗ ਚੈਂਪੀਅਨਸ਼ਿਪ 'ਚ ਇਕ ਚਾਂਦੀ, ਦੋ ਕਾਂਸੀ ਤਮਗੇ ਜਿੱਤੇ
NEXT STORY