ਸਪੋਰਟਸ ਡੈਸਕ- ਪੰਜਾਬ ਕਿੰਗਜ਼ ਦੇ ਕਪਤਨ ਸ਼੍ਰੇਅਸ ਅਈਅਰ ਨੂੰ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਐੱਮਏ ਚਿਦਾਂਬਰਮ ਸਟੇਡੀਅਮ 'ਚ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਮੈਚ ਦੌਰਾਨ ਹੌਲੀ ਓਵਰ ਗਤੀ ਬਣਾਏ ਰੱਖਣ ਲਈ 24 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਪਿਛਲੀ ਵਾਰ ਦੇ ਉਪ ਜੇਤੂ ਪੰਜਾਬ ਕਿੰਗਜ਼ ਨੇ ਸ਼ੁੱਕਰਵਾਰ ਨੂੰ ਇੱਥੇ 5 ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ।
ਆਈਪੀਐੱਲ ਦੇ ਇਕ ਬਿਆਨ ਅਨੁਸਾਰ,''ਪੰਜਾਬ ਕਿੰਗਜ਼ ਦਾ ਘੱਟੋ-ਘੱਟ ਓਵਰ ਗਤੀ ਨਾਲ ਸੰਬੰਧਤ ਆਈਪੀਐੱਲ ਕੋਡ ਆਫ ਕੰਡਕਟ ਦੀ ਧਾਰਾ 2.22 ਦੇ ਅਧੀਨ ਇਸ ਸੈਸ਼ਨ ਦਾ ਇਹ ਦੂਜਾ ਅਪਰਾਧ ਸੀ, ਇਸ ਲਈ ਅਈਅਰ 'ਤੇ 24 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ।'' ਇਸ 'ਚ ਕਿਹਾ ਗਿਆ ਹੈ, ''ਇੰਪੈਕਟ ਪਲੇਅਰ ਸਮੇਤ ਪਲੇਇੰਗ ਇਲੈਵਨ 'ਚ ਸ਼ਾਮਲ ਖਿਡਾਰੀਆਂ 'ਤੇ 6 ਲੱਖ ਰੁਪਏ ਜਾਂ ਉਨ੍ਹਾਂ ਦੀ ਮੈਚ ਫੀਸ ਦੇ 25 ਫੀਸਦੀ, ਜੋ ਵੀ ਘੱਟ ਹੋਵੇ, ਦਾ ਜੁਰਮਾਨਾ ਲਗਾਇਆ ਗਿਆ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਸਰਪੰਚ ਸਾਬ੍ਹ' ਦੀ ਕਪਤਾਨੀ ਪਾਰੀ ਦੀ ਬਦੌਲਤ ਜਿੱਤੀ ਪੰਜਾਬ, ਚੇਨਈ ਨੂੰ ਉਸਦੇ ਘਰ 'ਚ ਦਿੱਤੀ ਮਾਤ
NEXT STORY