ਹੈਲਿਮਟਨ— ਭਾਰਤ-ਏ ਤੇ ਨਿਊਜ਼ੀਲੈਂਡ-ਏ ਵਿਚਾਲੇ ਚਾਰ ਦਿਨਾ ਗੈਰ-ਅਧਿਕਾਰਤ ਟੈਸਟ ਮੈਚ ਦੇ ਦੂਜੇ ਦਿਨ ਦੀ ਖੇਡ ਸ਼ਨੀਵਾਰ ਨੂੰ ਇੱਥੇ ਮੀਂਹ ਤੇ ਆਊਟਫੀਲਡ ਗਿੱਲੀ ਹੋਣ ਕਾਰਨ ਸੰਭਵ ਨਹੀਂ ਹੋ ਸਕੀ।
ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼ੁੱਕਰਵਾਰ ਨੂੰ ਪਹਿਲੇ ਦਿਨ ਪੰਜ ਵਿਕਟਾਂ 'ਤੇ 221 ਦੌੜਾਂ ਬਣਾਈਆਂ ਸਨ। ਕਪਤਾਨ ਬ੍ਰਾਇਨ ਯੰਗ 117 ਦੌੜਾਂ ਬਣਾ ਕੇ ਖੇਡ ਰਿਹਾ ਹੈ। ਸਵੇਰ ਤੋਂ ਹੀ ਮੀਂਹ ਪੈਣ ਕਾਰਨ ਦੂਜੇ ਦਿਨ ਦੀ ਖੇਡ ਨਹੀਂ ਹੋ ਸਕੀ। ਬਾਅਦ ਵਿਚ ਆਊਟਫੀਲਡ ਗਿੱਲੀ ਹੋਣ ਦੀ ਵਜ੍ਹਾ ਨਾਲ ਅੰਪਾਇਰ ਕ੍ਰਿਸ ਬਰਾਊਨ ਤੇ ਐਸ਼ਲੇ ਮੇਹਰੋਤ੍ਰਾ ਨੇ ਚਾਹ ਦੀ ਬ੍ਰੇਕ ਤੋਂ ਬਾਅਦ ਦਿਨ ਦੀ ਖੇਡ ਖਤਮ ਕਰਨ ਦਾ ਐਲਾਨ ਕਰ ਦਿੱਤਾ।
ਦੀਕਸ਼ਾ ਨੇ ਜਿੱਤੀ ਮਹਿਲਾ ਐਮੇਚਿਓਰ ਚੈਂਪੀਅਨਸ਼ਿਪ
NEXT STORY