ਨਵੀਂ ਦਿੱਲੀ, (ਬਿਊਰੋ)— ਅੰਡਰ 19 ਵਰਲਡ ਕੱਪ 'ਚ ਹਰ ਮੈਚ 'ਚ ਕੁਝ ਨਾ ਕੁਝ ਕਮਾਲ ਹੋ ਰਿਹਾ ਹੈ। ਟੂਰਨਾਮੈਂਟ ਦੇ 14ਵੇਂ ਮੁਕਾਬਲੇ 'ਚ ਬੁੱਧਵਾਰ ਨੂੰ ਮੇਜ਼ਬਾਨ ਨਿਊਜ਼ੀਲੈਂਡ ਨੇ ਕੀਨੀਆ ਨੂੰ 243 ਦੌੜਾਂ ਨਾਲ ਹਰਾਇਆ। ਇਹ ਨਿਊਜ਼ੀਲੈਂਡ ਦੀ ਅੰਡਰ 19 ਕ੍ਰਿਕਟ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਹੈ। ਕੀਵੀ ਟੀਮ ਨੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ 50 ਓਵਰ 'ਚ 4 ਵਿਕਟ 'ਤੇ 436 ਦੌੜਾਂ ਦਾ ਪਹਾੜ ਵਰਗਾ ਸਕੋਰ ਖ਼ੜ੍ਹਾ ਕੀਤਾ ਜਿਸ ਦੇ ਜਵਾਬ 'ਚ ਕੀਨੀਆ ਦੀ ਟੀਮ ਸਿਰਫ 193 ਦੌੜਾਂ ਹੀ ਬਣੀ ਸਕੀ ਅਤੇ ਬੁਰੀ ਤਰ੍ਹਾਂ ਮੈਚ ਹਾਰ ਗਈ।
ਜੈਕਬ ਭੁਲਾ ਨੇ ਬਣਾਇਆ ਵਰਲਡ ਰਿਕਾਰਡ
ਨਿਊਜ਼ੀਲੈਂਡ ਦੀ ਇਸ ਜਿੱਤ 'ਚ ਉਸ ਦੇ ਓਪਨਰ ਜੈਕਬ ਭੁਲਾ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ। ਜੈਕਰ ਭੁਲਾ ਨੇ 144 ਗੇਂਦਾਂ 180 ਦੌੜਾਂ ਦੀ ਪਾਰੀ ਖੇਡੀ, ਜੋ ਕਿ ਅੰਡਰ-19 ਵਰਲਡ ਕੱਪ ਦੇ ਇਤਿਹਾਸ 'ਚ ਸਭ ਤੋਂ ਵੱਡੀ ਪਾਰੀ ਹੈ। ਭੁਲਾ ਨੇ ਆਪਣੀ ਪਾਰੀ 'ਚ 10 ਚੌਕੇ ਅਤੇ 5 ਛੱਕੇ ਲਗਾਏ। ਭੁਲਾ ਦੇ ਜੋੜੀਦਾਰ ਰਚਿਨ ਰਵਿੰਦਰ ਨੇ ਵੀ ਸ਼ਾਨਦਾਰ ਸੈਂਕੜਾ ਲਗਾਇਆ ਅਤੇ 101 ਗੇਂਦਾਂ 'ਚ 117 ਦੌੜਾਂ ਬਣਾਈਆਂ। ਰਵਿੰਦਰ ਅਤੇ ਭੁਲਾ ਵਿਚਾਲੇ ਪਹਿਲੇ ਵਿਕਟ ਦੇ ਲਈ 245 ਦੌੜਾਂ ਦੀ ਸਾਂਝੇਦਾਰੀ ਹੋਈ। ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਫਿਨ ਐਲੇਨ ਨੇ ਵੀ 90 ਦੌੜਾਂ ਦੀ ਪਾਰੀ ਖੇਡੀ।
ਨਿਊਜ਼ੀਲੈਂਡ ਦੀ ਚੰਗੀ ਸ਼ੁਰੂਆਤ
437 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਕੀਨੀਆ ਦੀ ਟੀਮ ਨੇ 50 ਓਵਰ 'ਚ ਸਿਰਫ 193 ਦੌੜਾਂ ਹੀ ਬਣਾਈਆਂ। ਕੀਵੀ ਟੀਮ ਨੂੰ ਉਨ੍ਹਾਂ ਨੇ ਸਿਰਫ 4 ਵਿਕਟ ਦਿੱਤੇ ਪਰ ਬੱਲੇਬਾਜ਼ੀ ਦੇ ਲਈ ਚੰਗੀ ਪਿੱਚ 'ਤੇ ਤੇਜ਼ੀ ਨਾਲ ਦੌੜਾਂ ਨਹੀਂ ਬਣਾ ਸਕੇ। ਸੈਂਕੜਾ ਲਗਾਉਣ ਦੇ ਬਾਅਦ ਰਵਿੰਦਰ ਨੇ 33 ਦੌੜਾਂ ਦੇ ਕੇ 2 ਵਿਕਟ ਵੀ ਹਾਸਲ ਕੀਤੇ। 180 ਦੌੜਾਂ ਦੀ ਜ਼ਬਰਦਸਤ ਪਾਰੀ ਖੇਡਣ ਵਾਲੇ ਜੈਕਬ ਭੁਲਾ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ।
ਬ੍ਰਾਜ਼ੀਲ ਨੂੰ ਵਰਲਡ ਚੈਂਪੀਅਨ ਬਣਾਉਣ ਵਾਲੇ ਰੋਨਾਲਡਿੰਹੋ ਨੇ ਫੁੱਟਬਾਲ ਤੋਂ ਲਿਆ ਸੰਨਿਆਸ
NEXT STORY