ਅਹਿਮਦਾਬਾਦ- ਲਖਨਊ ਸੁਪਰ ਜਾਇੰਟਸ ਦੇ ਕਪਤਾਨ ਰਿਸ਼ਭ ਪੰਤ ਨੇ ਸਵੀਕਾਰ ਕੀਤਾ ਕਿ ਉਸਦੀ ਟੀਮ ਨੇ ਆਈ. ਪੀ. ਐੱਲ. 2025 ਵਿਚ ਕਈ ਮੌਕਿਆਂ ’ਤੇ ਚੰਗਾ ਪ੍ਰਦਰਸ਼ਨ ਤਾਂ ਕੀਤਾ ਪਰ ਮੌਕਿਆਂ ਦਾ ਫਾਇਦਾ ਨਹੀਂ ਚੁੱਕ ਸਕੀ, ਜਿਸ ਨਾਲ ਪਲੇਅ ਆਫ ਦੀ ਦੌੜ ਵਿਚੋਂ ਬਾਹਰ ਹੋਣਾ ਪਿਆ।
ਲਖਨਊ ਨੂੰ ਪ੍ਰਦਰਸ਼ਨ ਵਿਚ ਨਿਰੰਤਰਤਾ ਦੀ ਖਾਮਿਆਜ਼ਾ ਭੁਗਤਣਾ ਪਿਆ ਤੇ ਕਈ ਨੇੜਲੇ ਮੁਕਾਬਲਿਆਂ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪੰਤ ਨੇ ਕਿਹਾ, ‘‘ਅਸੀਂ ਚੰਗੀ ਕ੍ਰਿਕਟ ਖੇਡਣ ਦੀ ਗੱਲ ਕਰਦੇ ਹਾਂ ਤੇ ਅਸੀਂ ਮੌਕਿਆਂ ’ਤੇ ਖੇਡੇ ਵੀ ਸੀ। ਟੂਰਨਾਮੈਂਟ ਵਿਚ ਅਜਿਹਾ ਵੀ ਸਮਾਂ ਆਇਆ ਸੀ ਜਦੋਂ ਸਾਡੇ ਕੋਲ ਪਲੇਅ ਆਫ ਵਿਚ ਪਹੁੰਚਣ ਦਾ ਮੌਕਾ ਸੀ ਪਰ ਅਸੀਂ ਪਹੁੰਚ ਨਹੀਂ ਸਕੇ। ਪਰ ਇਹ ਖੇਡ ਦਾ ਹਿੱਸਾ ਹੈ।’’
IPL 2025 'ਚ ਟੁੱਟ ਗਿਆ ਬਹੁਤ ਵੱਡਾ ਵਰਲਡ ਰਿਕਾਰਡ, ਜਾਣੋ ਇਸ ਕਮਾਲ ਬਾਰੇ
NEXT STORY