ਨਵੀਂ ਦਿੱਲੀ (ਬਿਊਰੋ)— ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਕਾਫ਼ੀ ਸਮੇਂ ਤੱਕ ਲੰਬੇ ਵਾਲਾਂ ਦੀ ਵਜ੍ਹਾ ਨਾਲ ਸੁਰਖੀਆਂ ਬਟੋਰਨ ਵਿਚ ਕਾਮਯਾਬ ਰਹੇ ਸਨ। ਸਾਲ 2007 ਵਿਚ ਭਾਰਤ ਨੂੰ ਪਹਿਲੀ ਵਾਰ ਟੀ-20 ਵਰਲਡ ਕੱਪ ਜਿੱਤਾਉਣ ਵਾਲੇ ਧੋਨੀ ਇਕ ਵਾਰ ਫਿਰ ਤੁਹਾਨੂੰ ਉਥੇ ਹੀ ਪੁਰਾਣੇ ਅੰਦਾਜ਼ ਵਿਚ ਵਿਖਾਈ ਦੇਣਗੇ। ਦਰਅਸਲ, ਧੋਨੀ ਨੇ ਲੰਬੇ ਵਾਲਾਂ ਨਾਲ ਇਕ ਐਡ ਸ਼ੂਟ ਕੀਤਾ ਹੈ। ਇਸ ਵੀਡੀਓ ਵਿਚ ਧੋਨੀ ਆਪਣੇ ਪੁਰਾਣੇ ਸਟਾਇਲ ਵਿਚ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਲੰਬੇ ਵਾਲ ਕ੍ਰਿਕਟ ਫੈਂਸ ਨੂੰ ਪੁਰਾਣੇ ਧੋਨੀ ਦੀ ਯਾਦ ਦਿਵਾਉਣ ਦਾ ਕੰਮ ਰਹੇ ਹਨ।
ਦਰਅਸ਼ਲ ਧੋਨੀ ਇਸ ਵੀਡੀਓ ਵਿਚ ਮਸਤੀ ਮੂਡ ਵਿਚ ਸਨੀਕਰਸ ਚਾਕਲੇਟ ਦਾ ਐਡ ਬਿਹਾਰੀ ਭਾਸ਼ਾ ਵਿਚ ਕਰ ਰਹੇ ਹਨ। ਇਸ ਦੌਰਾਨ ਧੋਨੀ ਨੇ ਫਿਲਮ ਬਾਹੁਬਲੀ ਦੇ ਕਟੱਪਾ ਦਾ ਡਰੈਸ ਪਾਇਆ ਹੋਇਆ ਹੈ। ਮੈਦਾਨ ਉੱਤੇ ਹਮੇਸ਼ਾ ਕੂਲ ਰਹਿਣ ਵਾਲੇ ਧੋਨੀ ਦਾ ਇਹ ਬਿੰਦਾਸ ਅੰਦਾਜ਼ ਵੇਖ ਕੇ ਫੈਂਸ ਵੀ ਬੇਹੱਦ ਖੁਸ਼ ਹਨ। ਧੋਨੀ ਨੇ ਆਪਣੇ ਡਾਇਲਾਗ ਵਿਚ ਕਿਹਾ, ''ਅੱਜ ਅਸੀ ਉਨ੍ਹਾਂ ਦੇ ਛੱਕੇ ਛੁਡਾ ਦੇਵਾਂਗੇ ਅਤੇ ਹਮਕੋ ਚਾਹੀਏ ਬਦਲਾ।'' ਇਸ ਐਡ ਨੂੰ ਬੇਹੱਦ ਘੱਟ ਸਮੇਂ ਵਿਚ ਕਾਫ਼ੀ ਲੋਕਾਂ ਨੇ ਵੇਖ ਲਿਆ ਹੈ, ਧੋਨੀ ਕਾਫ਼ੀ ਸਮੇਂ ਬਾਅਦ ਕਿਸੇ ਐਡ ਵਿਚ ਇਸ ਤਰੀਕੇ ਨਾਲ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਧੋਨੀ ਦੱਖਣ ਅਫਰੀਕਾ ਦੌਰੇ ਤੋਂ ਪਰਤਣ ਦੇ ਬਾਅਦ ਫੈਮਲੀ ਨਾਲ ਟਾਈਮ ਸਪੈਂਡ ਕਰ ਰਹੇ ਹਨ।
ਦੱਖਣੀ ਅਫਰੀਕਾ ਦੇ ਖਿਲਾਫ ਇਤਿਹਾਸ ਰਚਣ ਵਾਲੇ ਵਿਰਾਟ ਨੇ ਬਣਵਾਏ ਨਵੇਂ ਟੈਟੂ
NEXT STORY