ਬਿ੍ਰਸਬੇਨ- ਭਾਰਤ ਅਤੇ ਆਸਟਰੇਲੀਆ ਵਿਚਾਲੇ ਚਾਰ ਮੈਚਾਂ ਦੀ ਸੀਰੀਜ਼ ਦਾ ਆਖਰੀ ਟੈਸਟ ਮੈਚ ਗਾਬਾ ’ਚ ਖੇਡਿਆ ਜਾ ਰਿਹਾ ਹੈ। ਮੈਚ ਦੇ ਚੌਥੇ ਦਿਨ ਆਸਟਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਸੋਮਵਾਰ ਨੂੰ ਮਾਸਪੇਸ਼ੀਆਂ ’ਚ ਖਿਚਾਅ ਕਾਰਨ ਪ੍ਰੇਸ਼ਾਨ ਰਹੇ ਪਰ ਬੱਲੇਬਾਜ਼ ਸਟੀਵ ਸਮਿਥ ਨੂੰ ਉਮੀਦ ਹੈ ਕਿ ਇਹ ਤੇਜ਼ ਗੇਂਦਬਾਜ਼ ਭਾਰਤ ਵਿਰੁੱਧ ਚੌਥੇ ਅਤੇ ਆਖਰੀ ਟੈਸਟ ਮੈਚ ਦੇ 5ਵੇਂ ਦਿਨ ਗੇਂਦਬਾਜ਼ੀ ਕਰਨ ਦੇ ਲਈ ਫਿੱਟ ਹੋ ਜਾਣਗੇ।
ਭਾਰਤ ਦੇ ਸਾਹਮਣੇ ਗਾਬਾ ’ਚ ਜਿੱਤ ਦੇ ਲਈ 328 ਦੌੜਾਂ ਦਾ ਟੀਚਾ ਹੈ ਪਰ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸਟਾਰਕ ਆਖਰੀ ਦਿਨ ਦੇ ਖੇਡ ਤੋਂ ਪਹਿਲਾਂ ਮਾਸਪੇਸ਼ੀਆਂ ਦੇ ਖਿਚਾਅ ਕਾਰਨ ਪ੍ਰੇਸ਼ਾਨ ਦਿਖੇ, ਜੋਕਿ ਆਸਟਰੇਲੀਆ ਦੇ ਲਈ ਚਿੰਤਾ ਦਾ ਵਿਸ਼ਾ ਹੈ। ਭਾਰਤ ਦੀ ਦੂਜੀ ਪਾਰੀ ’ਚ ਆਪਣੇ ਓਵਰ ਦੌਰਾਨ ਸਟਾਰਕ ਪ੍ਰੇਸ਼ਾਨ ਨਜ਼ਰ ਆਏ। ਇਸ ਤੋਂ ਬਾਅਦ ਮੀਂਹ ਕਾਰਨ ਦਿਨ ਦਾ ਖੇਡ ਜਲਦ ਖਤਮ ਕਰਨਾ ਪਿਆ। ਸਮਿਥ ਨੂੰ ਹਾਲਾਂਕਿ ਉਮੀਦ ਹੈ ਕਿ ਇਹ 30 ਸਾਲਾ ਗੇਂਦਬਾਜ਼ ਮੰਗਲਵਾਰ ਤਕ ਫਿੱਟ ਹੋ ਜਾਵੇਗਾ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਭਾਰਤ ਤੋਂ ਪਿਛਲੀ ਹਾਰ ਤੋਂ ਵੀ ਬੁਰੀ ਹੋਵੇਗੀ ਡਰਾਅ ਲੜੀ : ਪੋਂਟਿੰਗ
NEXT STORY