ਰਾਜਕੋਟ— ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ ਵਨ ਡੇ 'ਚ ਵਿਕਟਾਂ ਦਾ ਸੈਂਕੜਾ ਪੂਰਾ ਕਰ ਲਿਆ ਹੈ ਤੇ ਇਹ ਉਪਲੱਬਧੀ ਹਾਸਲ ਕਰਨ ਵਾਲੇ ਉਹ ਭਾਰਤ ਦੇ 22ਵੇਂ ਗੇਂਦਬਾਜ਼ ਬਣ ਗਏ ਹਨ। ਕੁਲਦੀਪ ਦੇ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ 99 ਵਿਕਟਾਂ ਸਨ। ਉਹ ਮੁੰਬਈ 'ਚ ਪਹਿਲੇ ਵਨ ਡੇ ਦੌਰਾਨ ਕੋਈ ਵਿਕਟ ਹਾਸਲ ਨਹੀਂ ਕਰ ਸਕੇ ਸਨ ਪਰ ਸ਼ੁੱਕਰਵਾਰ ਨੂੰ ਦੂਜੇ ਵਨ ਡੇ 'ਚ ਉਸ ਨੇ ਆਸਟਰੇਲੀਆ ਦੀ ਪਾਰੀ ਦੇ 38ਵੇਂ ਓਵਰ 'ਚ ਅਲੇਕਸ ਕੈਰੀ ਨੂੰ ਆਊਟ ਕਰ ਆਪਣਾ 100ਵਾਂ ਵਿਕਟ ਹਾਸਲ ਕਰ ਲਿਆ ਤੇ ਫਿਰ ਇਹੀ ਓਵਰ 'ਚ ਸਟੀਵ ਸਮਿਥ ਨੂੰ ਆਊਟ ਕਰ ਆਪਣਾ 101ਵਾਂ ਵਿਕਟ ਹਾਸਲ ਕੀਤਾ।
ਕੁਲਦੀਪ ਇਸ ਤਰ੍ਹਾਂ ਨਾਲ ਸਭ ਤੋਂ ਘੱਟ ਪਾਰੀਆਂ 'ਚ 100 ਵਿਕਟਾਂ ਹਾਸਲ ਕਰਨ ਵਾਲੇ ਦੁਨੀਆ ਦੇ ਸਾਂਝੇ ਤੌਰ 'ਤੇ ਤੀਜੇ ਸਪਿਨਰ ਬਣ ਗਏ ਹਨ। ਅਫਗਾਨਿਸਤਾਨ ਦੇ ਲੈੱਗ ਸਪਿਨਰ ਰਾਸ਼ਿਦ ਖਾਨ 44 ਪਾਰੀਆਂ ਦੇ ਨਾਲ ਸਭ ਤੋਂ ਅੱਗੇ ਹਨ ਜਦਕਿ ਪਾਕਿਸਤਾਨ ਦੇ ਆਫ ਸਪਿਨਰ ਸਕਲੈਨ ਮੁਸ਼ਤਾਕ 53 ਪਾਰੀਆਂ ਦੇ ਨਾਲ ਦੂਜੇ ਸਥਾਨ 'ਤੇ ਹੈ। ਦੱਖਣੀ ਅਫਰੀਕਾ ਦੇ ਲੈੱਗ ਸਪਿਨਰ ਇਮਰਾਨ ਤਾਹਿਰ ਤੇ ਕੁਲਦੀਪ ਯਾਦਵ 58 ਪਾਰੀਆਂ ਦੇ ਨਾਲ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਹੈ। ਆਸਟਰੇਲੀਆ ਦੇ ਮਹਾਨ ਲੈੱਗ ਸਪਿਨਰ ਸ਼ੇਨ ਵਾਰਨ 60 ਪਾਰੀਆਂ ਦੇ ਨਾਲ ਚੌਥੇ ਸਥਾਨ 'ਤੇ ਹੈ।
ਧੋਨੀ ਦੇ BCCI ਇਕਰਾਰਨਾਮੇ ਤੋਂ ਬਾਹਰ ਕੀਤੇ ਜਾਣ 'ਤੇ ਗਾਂਗੁਲੀ ਨੇ ਟਿੱਪਣੀ ਕਰਨ ਤੋਂ ਕੀਤਾ ਇਨਕਾਰ
NEXT STORY