ਸਿਡਨੀ- ਭਾਰਤ ਤੇ ਆਸਟਰੇਲੀਆ ਵਿਚਾਲੇ ਟੀ-20 ਅੰਤਰਰਾਸ਼ਟਰੀ ਮੈਚ 'ਚ ਖਚਾਖਚ ਭਰੇ ਸਟੇਡੀਅਮ 'ਚ ਖੇਡੇ ਜਾਣ ਦੀ ਤਿਆਰੀ ਹੈ ਕਿਉਂਕਿ ਨਿਊ ਸਾਊਥ ਵੇਲਸ (ਐੱਨ. ਐੱਸ. ਡਬਲਯੂ.) ਸਰਕਾਰ ਨੇ ਸੱਤ ਦਸੰਬਰ ਤੋਂ ਸਟੇਡੀਅਮ 'ਤੇ ਪਾਬੰਦੀਆਂ ਹਟਾ ਦਿੱਤੀਆਂ ਹਨ। ਪੂਰੀ ਦੁਨੀਆ ਕੋਵਿਡ-19 ਮਹਾਮਾਰੀ ਨਾਲ ਜੂਝ ਰਹੀ ਹੈ ਤੇ ਆਸਟਰੇਲੀਆ ਤੇ ਭਾਰਤ ਵਿਚਾਲੇ ਵਨ ਡੇ ਦੌਰਾਨ ਪਾਬੰਦੀਆਂ ਦੇ ਨਾਲ ਦਰਸ਼ਕਾਂ ਦੀ ਸਟੇਡੀਅਮ 'ਚ ਵਾਪਸੀ ਹੋਈ।
ਹਾਲਾਂਕਿ ਐੱਨ. ਐੱਸ. ਡਬਲਯੂ. ਦੇ ਪ੍ਰੀਮੀਅਰ ਗਲੇਡਿਸ ਬੇਰੇਜਿਕਲਿਆਨ ਨੇ ਐਲਾਨ ਕੀਤਾ ਕਿ ਸਟੇਡੀਅਮ 'ਚ ਸੱਤ ਦਸੰਬਰ ਤੋਂ ਪੂਰੀ ਸਮਰੱਥਾ 'ਚ ਦਰਸ਼ਕਾਂ ਨੂੰ ਆਗਿਆ ਦਿੱਤੀ ਜਾ ਸਕਦੀ ਹੈ। ਸਥਾਨਕ ਮੀਡੀਆ ਦੇ ਅਨੁਸਾਰ ਸੋਮਵਾਰ ਤੋਂ ਐੱਨ. ਐੱਸ. ਡਬਲਯੂ. 'ਚ ਜੀਵਨ ਬਹੁਤ ਅਲੱਗ ਹੋਵੇਗਾ। ਇਸ ਕਦਮ ਦਾ ਮਤਲਬ ਹੈ ਕਿ ਤੀਜਾ ਤੇ ਆਖਰੀ ਟੀ-20 ਹੁਣ ਖਚਾਖਚ ਭਰੇ ਸਟੇਡੀਅਮ 'ਚ ਖੇਡਿਆ ਜਾ ਸਕਦਾ ਹੈ ਜੋ ਮੰਗਲਵਾਰ ਨੂੰ ਸਿਡਨੀ ਕ੍ਰਿਕਟ ਮੈਦਾਨ 'ਤੇ ਖੇਡਿਆ ਜਾਵੇਗਾ। ਸ਼ੁਰੂਆਤੀ ਟੀ-20 ਮੈਚ ਕੈਨਬਰਾ ਦੇ ਮਾਨੁਕਾ ਓਵਲ 'ਚ ਸ਼ੁੱਕਰਵਾਰ ਨੂੰ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੂਜਾ ਮੈਚ ਐਤਵਾਰ ਨੂੰ ਸਿਡਨੀ 'ਚ ਹੋਵੇਗਾ।
ਟੀਮ 'ਚ ਬਦਲਾਅ ਨਾਲ ਥੋੜ੍ਹੀ ਤਾਜ਼ਗੀ ਆਈ : ਕੋਹਲੀ
NEXT STORY