ਨਵੀਂ ਦਿੱਲੀ— ਵਿੰਡੀਜ਼ ਟੀਮ ਨੂੰ ਟੀ-20 ਤੋਂ ਬਾਅਦ ਵਨ ਡੇ ਸੀਰੀਜ਼ 'ਚ 2-1 ਨਾਲ ਹਰਾਉਣ 'ਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਬਹੁਤ ਖੁਸ਼ ਦਿਖੇ। ਉਸ ਨੇ ਮੈਚ ਖਤਮ ਹੋਣ ਤੋਂ ਬਾਅਦ ਕਿਹਾ ਕਿ ਇਹ ਬਹੁਤ ਵਧੀਆ ਰਿਹਾ। ਕੋਹਲੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਜਿੱਤ ਤੋਂ ਬਾਅਦ ਕਈ ਵਾਰ ਤੁਸੀਂ ਸਪੱਸ਼ਟ ਰੂਪ ਨਾਲ ਥੋੜਾ ਹੋਰ ਸ਼ਾਂਤ ਹੋ ਜਾਂਦੇ ਹੋ। ਮੈਚ ਦੇ ਦੌਰਾਨ ਅਸੀਂ ਛੋਟੀ-ਛੋਟੀ ਸਾਂਝੇਦਾਰੀਆਂ ਦੀ ਲੋੜ ਹੁੰਦੀ ਹੈ। ਇਸ ਨਾਲ ਹੀ ਵਿਰੋਧੀ ਟੀਮ ਲੜਖੜਾਉਣ ਲੱਗ ਜਾਂਦੀ ਹੈ। ਸ਼ਾਰਦੁਲ ਤੇ ਜਡੇਜਾ ਨੂੰ ਖੇਡਦਿਆ ਦੇਖ ਬਹੁਤ ਵਧੀਆ ਲੱਗਾ। ਉਹ ਖੇਡ ਖਤਮ ਕਰਕੇ ਆਏ ਇਹੀ ਵੱਡੀ ਚੀਜ਼ ਹੈ।
ਕੋਹਲੀ ਨੇ ਅਹਿਮ ਮੌਕੇ 'ਤੇ ਵਿਕਟ ਗਵਾਉਣ 'ਤੇ ਕਿਹਾ ਕਿ ਜਦੋਂ ਮੈਂ ਵਾਪਸ ਚਲਾ ਗਿਆ ਤਾਂ ਮੈਨੂੰ ਘਬਰਾਹਟ ਹੋ ਰਹੀ ਸੀ ਪਰ ਜਦੋਂ ਮੈਂ ਜਡੇਜਾ ਨੂੰ ਦੇਖਿਆ ਤਾਂ ਉਸ 'ਚ ਆਤਮਵਿਸ਼ਵਾਸ ਲੱਗ ਰਿਹਾ ਸੀ। ਇਹ ਭਾਰਤੀ ਕ੍ਰਿਕਟ 'ਚ ਸਰਵਸ੍ਰੇਸ਼ਠ ਸਾਲ 'ਚੋਂ ਇਕ ਹੈ ਤੇ ਵਿਸ਼ਵ ਕੱਪ ਦੇ ਇਲਾਵਾ ਇਹ ਇਕ ਵਧੀਆ ਸਾਲ ਰਿਹਾ ਹੈ। ਅਸੀਂ ਵਿਸ਼ਵ ਕੱਪ ਦਾ ਪਿੱਛਾ ਕਰਦੇ ਰਹਾਂਗੇ, ਸਾਡੇ ਕੋਲ ਉਹ ਦ੍ਰਸ਼ਿਟੀ ਹੈ। ਕੋਹਲੀ ਨੇ ਤੇਜ਼ ਗੇਂਦਬਾਜ਼ 'ਤੇ ਵੀ ਗੱਲ ਕੀਤੀ। ਉਸ ਨੇ ਕਿਹਾ ਕਿ ਭਾਰਤੀ ਕ੍ਰਿਕਟ 'ਚ ਤੇਜ਼ ਗੇਂਦਬਾਜ਼ਾਂ ਦਾ ਇਕ ਗਰੁੱਪ ਹੋਣਾ ਸ਼ਾਨਦਾਰ ਗੱਲ ਹੈ। ਹੁਣ ਸਾਡਾ ਧਿਆਨ ਸਪਿਨਰਾਂ ਤੋਂ ਹਟ ਰਿਹਾ ਹੈ। ਹੁਣ ਵਿਦੇਸ਼ਾਂ 'ਚ ਸੀਰੀਜ਼ ਜਿੱਤਣ ਦੇ ਲਈ ਸਾਡੇ ਵਧੀਆ ਗੇਂਦਬਾਜ਼ ਹਨ ਤੇ ਅਸੀਂ ਇਸ ਦੇ ਲਈ ਪੂਰੀ ਤਰ੍ਹਾ ਹੱਕਦਾਰ ਹਾਂ।
ਰੀਅਲ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪਹਿਲੇ ਵੱਡੇ ਖੇਡ ਮੁਕਾਬਲੇ ਦੀ ਕਰੇਗਾ ਮੇਜ਼ਬਾਨੀ
NEXT STORY