ਨਵੀਂ ਦਿੱਲੀ— ਰੀਅਲ ਕਸ਼ਮੀਰ ਸਾਬਕਾ ਚੈਂਪੀਅਨ ਚੇਨਈ ਸਿਟੀ ਐੱਫ. ਸੀ. ਵਿਰੁੱਧ 26 ਦਸੰਬਰ ਨੂੰ ਸੈਸ਼ਨ ਦਾ ਪਹਿਲਾ ਘਰੇਲੂ ਆਈ-ਲੀਗ ਮੈਚ ਖੇਡੇਗਾ। ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਤੋਂ ਬਾਅਦ ਘਾਟੀ ਵਿਚ ਇਹ ਪਹਿਲਾ ਵੱਡਾ ਖੇਡ ਮੁਕਾਬਲਾ ਹੈ। ਧਾਰਾ 370 ਨੂੰ ਰੱਦ ਕਰਨ ਤੇ ਇਸ ਤੋਂ ਬਾਅਦ ਘਾਟੀ ਵਿਚ ਬੰਦ ਵਰਗੇ ਹਾਲਾਤ ਦੇ ਕਾਰਣ ਸੁਰੱਖਿਆ ਚਿੰਤਾਵਾਂ ਸਨ ਪਰ ਰੀਅਲ ਕਸ਼ਮੀਰ ਨੇ ਉਦੋਂ ਤੋਂ ਵਧੀਆ ਇੰਤਜ਼ਾਮ ਕੀਤੇ ਹਨ, ਜਿਸ ਨਾਲ ਮਹਿਮਾਨ ਟੀਮਾਂ ਦਾ ਡਰ ਦੂਰ ਹੋਇਆ ਹੈ। ਇਹ ਪਹਿਲਾ ਮੈਚ ਹੈ, ਜਿਸ ਦੇ ਲਈ ਨਵ-ਗਠਿਤ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਪ੍ਰਸ਼ਾਸਨ ਟਿਕਟਾਂ ਵੇਚ ਰਿਹਾ ਹੈ।
ਸ਼੍ਰੀਲੰਕਾ ਟੀ20 ਤੇ ਆਸਟਰੇਲੀਆ ਵਨ ਡੇ ਲਈ ਕੱਲ ਚੁਣੀ ਜਾਵੇਗੀ ਭਾਰਤੀ ਟੀਮ
NEXT STORY