ਸਪੋਰਟਸ ਡੈਸਕ- ਬਾਰਡਰ-ਗਾਵਸਕਰ ਟਰਾਫੀ ਦੇ ਆਖ਼ਰੀ ਟੈਸਟ ਮੈਚ ਤੋਂ ਪਹਿਲਾਂ ਆਸਟ੍ਰੇਲੀਆ ਨੂੰ ਇਕ ਵੱਡਾ ਝਟਕਾ ਲਗ ਸਕਦਾ ਹੈ। ਟੀਮ ਦੇ ਧਾਕੜ ਗੇਂਦਬਾਜ਼ ਮਿਚੇਲ ਸਟਾਰਕ ਪੂਰੀ ਤਰ੍ਹਾਂ ਨਾਲ ਫਿਟ ਨਹੀਂ ਹਨ ਤੇ ਉਨ੍ਹਾਂ ਨੂੰ ਸਕੈਨ ਲਈ ਭੇਜਿਆ ਗਿਆ ਹੈ। ਮੈਲਬੌਰਨ 'ਚ ਖੇਡੇ ਗਏ ਚੌਥੇ ਟੈਸਟ ਦੇ ਤੀਜੇ ਦਿਨ ਹੀ ਸਟਾਰਕ ਨੂੰ ਮੁਸ਼ਕਲ 'ਚ ਦੇਖਿਆ ਗਿਆ ਸੀ।
ਹਾਲਾਂਕਿ ਉਹ, ਲਗਾਤਾਰ ਫਿਜ਼ੀਓ ਦੀ ਮਦਦ ਨਾਲ ਮੈਚ ਦੇ ਆਖ਼ਰੀ ਦਿਨ ਉਪਲੱਬਧ ਰਹਿ ਸਕੇ ਸਨ। ਹੁਣ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਪਸਲੀ 'ਚ ਸੱਟ ਲੱਗੀ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਆਖ਼ਰੀ ਟੈਸਟ 'ਚ ਹਿੱਸਾ ਲੈ ਸਕਣਗੇ ਜਾਂ ਨਹੀਂ। ਹਾਲਾਂਕਿ ਉਨ੍ਹਾਂ ਦੇ ਸਾਥੀ ਖਿਡਾਰੀਆਂ ਨੂੰ ਲਗਦਾ ਹੈ ਕਿ ਉਹ ਆਖ਼ਰੀ ਟੈਸਟ ਮੈਚ ਲਈ ਫਿਟ ਹੋਣਗੇ।
ਸਟਾਰਕ ਦਾ ਸਕੈਨ ਇਸ ਲਈ ਕਰਵਾਇਆ ਜਾ ਰਿਹਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਨ੍ਹਾਂ ਦੀ ਸੱਟ ਕਿੰਨੀ ਗੰਭੀਰ ਹੈ। ਫਿਲਹਾਲ ਸਿਡਨੀ ਟੈਸਟ ਸ਼ੁਰੂ ਹੋਣ 'ਚ ਅਜੇ ਦੋ ਦਿਨ ਬਾਕੀ ਹਨ ਤਾਂ ਅਜਿਹੇ 'ਚ ਉਨ੍ਹਾਂ ਦੇ ਪਲੇਇੰਗ 11 'ਚ ਸ਼ਾਮਲ ਹੋਣ ਨੂੰ ਲੈ ਕੇ ਵੀ ਫੈਸਲਾ ਲਿਆ ਜਾ ਸਕਦਾ ਹੈ। ਸਕੈਨ ਦੀ ਰਿਪੋਰਟ ਆਉਣ ਤੋਂ ਬਾਅਦ ਆਸਟ੍ਰੇਲੀਆ ਆਪਣੀ ਪਲੇਇੰਗ 11 ਫਾਈਨਲ ਕਰੇਗੀ ਤੇ ਜੇਕਰ ਸਟਾਰਕ ਇਸ ਮੈਚ 'ਚ ਖੇਡਣ ਲਈ ਫਿਟ ਨਹੀਂ ਰਹੇ ਤਾਂ ਝਾਈ ਰਿਚਰਡਸ ਨੂੰ ਪਲੇਇੰਗ 11 'ਚ ਆਉਣ ਦਾ ਮੌਕਾ ਮਿਲ ਸਕਦਾ ਹੈ।
'ਮੈਨੂੰ ਜ਼ਿਆਦਾ ਸਮਾਂ ਨਹੀਂ ਮਿਲਿਆ...' ਸੰਨਿਆਸ ਬਾਰੇ ਖੁੱਲ੍ਹ ਕੇ ਬੋਲੇ ਸਾਬਕਾ ਭਾਰਤੀ ਕਪਤਾਨ
NEXT STORY