ਕੈਨਬਰਾ- ਕੈਨਬਰਾ ਦੇ ਮਨੁਕਾ ਓਵਲ 'ਚ ਖੇਡੇ ਗਏ ਪਹਿਲੇ ਟੀ-20 ਮੈਚ ਨੂੰ ਭਾਰਤੀ ਟੀਮ ਨੇ ਆਸਟਰੇਲੀਆ ਨੂੰ 11 ਦੌੜਾਂ ਨਾਲ ਹਰਾ ਦਿੱਤਾ। ਇਸ ਮੈਚ 'ਚ ਜਡੇਜਾ ਦੇ ਸਿਰ 'ਚ ਗੇਂਦ ਲੱਗਣ ਦੇ ਕਾਰਨ ਉਹ ਜ਼ਖਮੀ ਹੋ ਗਿਆ ਤੇ ਕਨਕਸ਼ਨ ਦੇ ਤੌਰ 'ਤੇ ਚਾਹਲ ਨੂੰ ਗੇਂਦਬਾਜ਼ੀ ਦੇ ਲਈ ਬੁਲਾਇਆ ਗਿਆ। ਚਾਹਲ ਨੇ ਇਸ ਮੈਚ 'ਚ ਆਸਟਰੇਲੀਆ ਦੇ ਤਿੰਨ ਟਾਪ ਬੱਲੇਬਾਜ਼ਾਂ ਨੂੰ ਆਊਟ ਕੀਤਾ ਤੇ ਮੈਚ ਜਿੱਤਣ 'ਚ ਅਹਿਮ ਭੂਮਿਕਾ ਨਿਭਾਈ। ਮੈਚ ਤੋਂ ਬਾਅਦ ਚਾਹਲ ਨੇ ਬਿਆਨ 'ਚ ਕਿਹਾ ਕਿ ਉਨ੍ਹਾਂ ਨੇ ਇਹ ਸਭ ਯੋਜਨਾ ਦੇ ਤਹਿਤ ਕੀਤਾ ਹੈ।
ਚਾਹਲ ਨੇ ਮੈਚ ਜਿੱਤਣ ਤੋਂ ਬਾਅਦ ਬਿਆਨ ਦਿੱਤਾ ਕਿ ਮੈਂ ਕਈ ਮੈਚ ਖੇਡੇ ਤੇ ਮੈਂ ਮਾਨਸਿਕ ਰੂਪ ਨਾਲ ਪੂਰੀ ਤਰ੍ਹਾਂ ਫਿੱਟ ਸੀ। ਪਾਰੀ ਦੀ ਸ਼ੁਰੂਆਤ ਦੇ 10-15 ਮਿੰਟ ਪਹਿਲਾਂ ਮੈਨੂੰ ਪਤਾ ਲੱਗਿਆ ਕਿ ਮੈਂ ਖੇਡਣ ਵਾਲਾ ਹਾਂ। ਜਿਸ ਤਰ੍ਹਾਂ ਮੈਚ 'ਚ ਐਡਮ ਜਾਂਪਾ ਨੇ ਗੇਂਦਬਾਜ਼ੀ ਕੀਤੀ ਮੈਂ ਉਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ। 150-160 ਇਸ ਵਿਕਟ 'ਤੇ ਵਧੀਆ ਸਕੋਰ ਸੀ ਤੇ ਮੈਂ ਆਪਣੀ ਯੋਜਨਾ ਦੇ ਅਨੁਸਾਰ ਗੇਂਦਬਾਜ਼ੀ ਕੀਤੀ।
ਇਹ ਵੀ ਪੜ੍ਹੋ : NZ vs WI : ਵਿਲੀਅਮਸਨ ਦੇ ਦੋਹਰੇ ਸੈਂਕੜੇ ਨਾਲ ਨਿਊਜ਼ੀਲੈਂਡ ਦਾ ਵਿਸ਼ਾਲ ਸਕੋਰ
ਜਡੇਜਾ ਦੀ ਜਗ੍ਹਾ 'ਤੇ ਗੇਂਦਬਾਜ਼ੀ ਕਰਨ ਆਏ ਮੈਦਾਨ 'ਚ ਚਾਹਲ ਨੇ ਸਭ ਤੋਂ ਪਹਿਲਾਂ ਆਸਟਰੇਲੀਆ ਦੇ ਕਪਤਾਨ ਅਰੋਨ ਫਿੰਚ ਨੂੰ 35 ਦੌੜਾਂ 'ਤੇ ਆਊਟ ਕੀਤਾ। ਉਸ ਤੋਂ ਬਾਅਦ ਉਨ੍ਹਾਂ ਨੇ ਵਨ ਡੇ ਮੈਚਾਂ 'ਚ ਸ਼ਾਨਦਾਰ ਲੈਅ 'ਚ ਦਿਖ ਰਹੇ ਸਮਿਥ ਨੂੰ 12 ਦੌੜਾਂ 'ਤੇ ਕੈਚ ਆਊਟ ਕਰਵਾਇਆ। ਚਾਹਲ ਦੇ ਆਖਰੀ ਸ਼ਿਕਾਰ ਆਸਟਰੇਲੀਆ ਦੇ ਵਿਕਟਕੀਪਰ ਬੱਲੇਬਾਜ਼ ਮੈਥਿਊ ਵੇਡ ਬਣੇ। ਚਾਹਲ ਨੇ ਉਸ ਨੂੰ 7 ਦੌੜਾਂ 'ਤੇ ਕਪਤਾਨ ਕੋਹਲੀ ਦੇ ਹੱਥੋਂ ਕੈਚ ਆਊਟ ਕਰਵਾ ਕੇ ਆਸਟਰੇਲੀਆ ਦੇ ਬੱਲੇਬਾਜ਼ੀ ਦੀ ਕਮਰ ਤੋੜ ਦਿੱਤੀ। ਚਾਹਲ ਨੇ ਟੀਮ ਦੇ ਲਈ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 4 ਓਵਰਾਂ 'ਚ 25 ਦੌੜਾਂ 'ਤੇ 3 ਵਿਕਟਾਂ ਹਾਸਲ ਕੀਤੀਆਂ।
ਨੋਟ— ਜਿੱਤ ਤੋਂ ਬਾਅਦ ਯੁਜਵੇਂਦਰ ਚਾਹਲ ਨੇ ਦਿੱਤਾ ਵੱਡਾ ਬਿਆਨ। ਇਸ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਯੂਰੋਪਾ ਲੀਗ ਦੇ ਟੋਟੇਨਹਮ vs ਆਰਸਨਲ ਮੈਚ 'ਚ ਹੋਈ ਦਰਸ਼ਕਾਂ ਦੀ ਵਾਪਸੀ
NEXT STORY