ਹੈਮਿਲਟਨ- ਕਪਤਾਨ ਕੇਨ ਵਿਲੀਅਮਸਨ (251) ਦੇ ਕਰੀਅਰ ਦੀ ਸਰਵਸ਼੍ਰੇਸ਼ਠ ਪਾਰੀ ਅਤੇ ਤੀਜੇ ਦੋਹਰੇ ਸੈਂਕੜੇ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਵੈਸਟਇੰਡੀਜ਼ ਖਿਲਾਫ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ 7 ਵਿਕਟਾਂ ’ਤੇ 519 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਕੇ ਆਪਣੀ ਪਹਿਲੀ ਪਾਰੀ ਐਲਾਨ ਦਿੱਤੀ। ਵੈਸਟਇੰਡੀਜ਼ ਨੇ ਇਸ ਦੇ ਜਵਾਬ ’ਚ ਦਿਨ ਦੀ ਖੇਡ ਖਤਮ ਹੋਣ ਤੱਕ ਬਿਨਾਂ ਵਿਕਟ ਗੁਆਏ 49 ਦੌੜਾਂ ਬਣਾ ਲਈਆਂ ਹਨ। ਵਿਲੀਅਮਸਨ ਨੇ 412 ਗੇਂਦਾਂ ’ਚ 34 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 251 ਦੌੜਾਂ ਬਣਾਈਆਂ।
ਵਿਲੀਅਮਸਨ ਦੇ ਟੈਸਟ ਕਰੀਅਰ ਦਾ ਇਹ ਤੀਸਰਾ ਦੋਹਰਾ ਸੈਂਕੜਾ ਹੈ। ਇਸ ਦੇ ਨਾਲ ਹੀ ਇਹ ਉਸ ਦੇ ਟੈਸਟ ਕਰੀਅਰ ਦਾ ਸਭ ਤੋਂ ਵੱਧ ਸਕੋਰ ਹੈ। ਵਿਲੀਅਮਸਨ ਨੇ ਇਸ ਤੋਂ ਪਹਿਲਾਂ 2015 ’ਚ ਸ਼੍ਰੀਲੰਕਾ ਖਿਲਾਫ ਅਜੇਤੂ 242 ਦੌੜਾਂ ਬਣਾਈਆਂ ਸਨ। ਪਿਛਲੇ 2 ਸਾਲਾਂ ’ਚ ਇਹ ਉਸ ਦਾ ਦੋਹਰਾ ਸੈਂਕੜਾ ਹੈ। ਉਸ ਨੇ ਪਿਛਲੇ ਸਾਲ ਇਸ ਮੈਦਾਨ ’ਤੇ ਬੰਗਲਾਦੇਸ਼ ਖਿਲਾਫ ਅਜੇਤੂ 200 ਦੌੜਾਂ ਬਣਾਈਆਂ ਸਨ।
ਇਹ ਵੀ ਪੜ੍ਹੋ : ਜਡੇਜਾ ਨੇ ਤੋੜਿਆ ਧੋਨੀ ਦਾ ਰਿਕਾਰਡ, 7ਵੇਂ ਨੰਬਰ 'ਤੇ ਖੇਡੀ ਸਭ ਤੋਂ ਵੱਡੀ ਪਾਰੀ
ਨੋਟ- NZ vs WI : ਵਿਲੀਅਮਸਨ ਦੇ ਦੋਹਰੇ ਸੈਂਕੜੇ ਨਾਲ ਨਿਊਜ਼ੀਲੈਂਡ ਦਾ ਵਿਸ਼ਾਲ ਸਕੋਰ । ਇਸ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਸਨੇਹਾ ਨੇ ਹੀਰੋ ਬੀਬੀਆਂ ਦੇ ਪ੍ਰੋ ਗੋਲਫ ਟੂਰ ਦਾ ਸੱਤਵਾਂ ਗੇੜ ਜਿੱਤਿਆ
NEXT STORY