ਸਪੋਰਟਸ ਡੈਸਕ- ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਸੋਮਵਾਰ ਨੂੰ ਕਿਹਾ ਕਿ ਜਿਹੜੇ ਖਿਡਾਰੀਆਂ ਦੀ ਆਈ. ਪੀ. ਐੱਲ. ਟੀਮਾਂ ਇਸ ਟੀ-20 ਲੀਗ ਦੇ ਪਲੇਅ ਆਫ ’ਚ ਜਗ੍ਹਾ ਨਹੀਂ ਬਣਾ ਸਕਣਗੀਆਂ, ਉਹ ਖਿਡਾਰੀ ਆਸਟਰੇਲੀਆ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਪਹਿਲਾਂ ਲੰਡਨ ਵਿਚ ਦੋ ਹਫਤੇ ਦੇ ਅਨੁਕੂਲਨ ਕੈਂਪ ਵਿਚ ਹਿੱਸਾ ਲੈ ਸਕਦੇ ਹਨ।
ਰੋਹਿਤ ਨੇ ਕਿਹਾ,‘‘ਇਹ ਸਾਡੇ ਲਈ ਕਾਫੀ ਮਹੱਤਵਪੂਰਨ ਹੈ। ਅਸੀਂ ਉਨ੍ਹਾਂ ਸਾਰੇ ਖਿਡਾਰੀਆਂ ਦੇ ਨਾਲ ਲਗਾਤਾਰ ਸੰਪਰਕ ਵਿਚ ਰਹਾਂਗੇ, ਜਿਹੜੇ ਉਸ ਫਾਈਨਲ ’ਚ ਖੇਡਣ ਜਾ ਰਹੇ ਹਨ ਤੇ ਉਨ੍ਹਾਂ ਦੇ ਕਾਰਜਭਾਰ ਦੀ ਨਿਗਰਾਨੀ ਕਰਾਂਗੇ ਅਤੇ ਦੇਖਾਂਗੇ ਕਿ ਉਨ੍ਹਾਂ ਦੇ ਨਾਲ ਕੀ ਹੋ ਰਿਹਾ ਹੈ।’’ ਉਸ ਨੇ ਕਿਹਾ, ‘‘21 ਮਈ ਦੇ ਨੇੜੇ-ਤੇੜੇ 6 ਟੀਮਾਂ ਜਿਹੜੀਆਂ ਸੰਭਾਵਿਤ ਆਈ. ਪੀ. ਐੱਲ. ਪਲੇਅ ਆਫ ਦੀ ਦੌੜ ਵਿਚੋਂ ਬਾਹਰ ਹੋ ਜਾਣਗੀਆਂ ਤੇ ਇਸ ਲਈ ਜਿਹੜੇ ਵੀ ਖਿਡਾਰੀ ਉਪਲੱਬਧ ਹੋਣਗੇ, ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਜਲਦ ਤੋਂ ਜਲਦ ਬ੍ਰਿਟੇਨ ਪਹੁੰਚ ਜਾਣ।’’
ਰੋਹਿਤ ਨੇ ਕਿਹਾ, ‘‘ਅਸੀਂ ਸਾਰੇ ਤੇਜ਼ ਗੇਂਦਬਾਜ਼ਾਂ ਨੂੰ ਕੁਝ (ਲਾਲ) ਡਿਊਕ ਗੇਂਦਾਂ ਭੇਜ ਰਹੇ ਹਾਂ। ਉਨ੍ਹਾਂ ਨੂੰ ਇਸ ਨਾਲ ਗੇਂਦਬਾਜ਼ੀ ਕਰਨ ਦਾ ਸਮਾਂ ਮਿਲਦਾ ਹੈ ਪਰ ਇਹ ਸਾਰਾ ਵਿਅਕਤੀਗਤ ਖਿਡਾਰੀਆਂ ’ਤੇ ਨਿਰਭਰ ਕਰਦਾ ਹੈ।’’ ਭਾਰਤ ’ਚ ਐੱਸ. ਜੀ. ਟੈਸਟ ਤੇ ਆਸਟਰੇਲੀਆ ’ਚ ਕੂਕਾਬੂਰਾ ਦੇ ਉਲਟ ਇੰਗਲੈਂਡ ’ਚ ਡਿਊਕ ਗੇਂਦਾਂ ਦੇ ਨਾਲ ਖੇਡਿਆ ਜਾਂਦਾ ਹੈ। ਦੇਖਣਾ ਹੋਵੇਗਾ ਕਿ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ, ਉਮੇਸ਼ ਯਾਦਵ ਤੇ ਮੁਹੰਮਦ ਸਿਰਾਜ ਆਈ. ਪੀ. ਐੱਲ. ਦੇ ਰੁਝੇਵੇਂ ਭਰੇ ਪ੍ਰੋਗਰਾਮ ਵਿਚਾਲੇ ਕਿੰਨਾ ਸਮਾਂ ਕੱਢਦੇ ਹਨ।
WPL 2023 : ਹਰਮਨਪ੍ਰੀਤ ਦਾ ਅਰਧ ਸੈਂਕੜਾ, ਮੁੰਬਈ ਨੇ ਗੁਜਰਾਤ ਨੂੰ ਦਿੱਤਾ 163 ਦੌੜਾਂ ਦਾ ਟੀਚਾ
NEXT STORY