ਸਪੋਰਟਸ ਡੈਸਕ- ਭਾਰਤ ਤੇ ਆਸਟ੍ਰੇਲੀਆ ਦਰਮਿਆਨ ਚਾਰ ਮੈਚਾਂ ਦੀ ਬਾਰਡਰ-ਗਾਵਸਕਰ ਟੈਸਟ ਸੀਰੀਜ਼ ਦੇ ਦੋ ਟੈਸਟ ਮੈਚ ਖੇਡੇ ਜਾ ਚੁੱਕੇ ਹਨ। ਤੀਜੇ ਟੈਸਟ ਤੋਂ ਪਹਿਲਾਂ ਆਸਟਰੇਲੀਆਈ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ। ਆਸਟਰੇਲੀਆ ਦੇ ਕਪਤਾਨ ਪੈਟ ਕਮਿੰਸ ਤੀਜੇ ਟੈਸਟ ਲਈ ਉਪਲਬਧ ਨਹੀਂ ਹੋਣਗੇ। ਦਿੱਲੀ ਟੈਸਟ ਤੋਂ ਤੁਰੰਤ ਬਾਅਦ ਪੈਟ ਕਮਿੰਸ ਆਸਟ੍ਰੇਲੀਆ ਪਰਤ ਗਏ ਸਨ।
ਆਸਟ੍ਰੇਲੀਆਈ ਮੀਡੀਆ ਮੁਤਾਬਕ ਪੈਟ ਕਮਿੰਸ ਪਰਿਵਾਰਕ ਕਾਰਨਾਂ ਕਰਕੇ ਇੰਦੌਰ ਟੈਸਟ ਤੱਕ ਭਾਰਤ ਵਾਪਸ ਨਹੀਂ ਆ ਸਕਣਗੇ। ਕਮਿੰਸ ਦੀ ਗੈਰ-ਮੌਜੂਦਗੀ ਵਿਚ ਸਟੀਵ ਸਮਿਥ ਆਸਟ੍ਰੇਲੀਆਈ ਟੀਮ ਦੀ ਕਪਤਾਨੀ ਕਰਨਗੇ। ਭਾਰਤ ਤੇ ਆਸਟ੍ਰੇਲੀਆ ਵਿਚਾਲੇ ਤੀਜਾ ਟੈਸਟ 1 ਮਾਰਚ ਤੋਂ ਇੰਦੌਰ ਦੇ ਹੋਲਕਰ ਸਟੇਡੀਅਮ ’ਚ ਖੇਡਿਆ ਜਾਵੇਗਾ। ਸਮਿਥ ਨੇ 2014 ਤੋਂ 2018 ਦਰਮਿਆਨ 34 ਟੈਸਟ ਮੈਚਾਂ ਵਿੱਚ ਆਸਟਰੇਲੀਆਈ ਟੀਮ ਦੀ ਕਪਤਾਨੀ ਕੀਤੀ। ਸਮਿਥ ਮੌਜੂਦਾ ਦੌਰੇ ’ਤੇ ਬੱਲੇ ਨਾਲ ਜ਼ਿਆਦਾ ਕਮਾਲ ਨਹੀਂ ਕਰ ਸਕੇ ਹਨ। ਉਸ ਨੇ ਚਾਰ ਪਾਰੀਆਂ ਵਿਚ 23.66 ਦੀ ਔਸਤ ਨਾਲ 71 ਦੌੜਾਂ ਬਣਾਈਆਂ ਹਨ।
ਕਪਤਾਨ ਕਮਿੰਸ ਦੇ ਬਾਹਰ ਹੋਣ ਕਾਰਨ ਆਸਟ੍ਰੇਲੀਆ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਟੀਮ ਸੀਰੀਜ਼ 'ਚ ਪਹਿਲਾਂ ਹੀ 0-2 ਨਾਲ ਪਿੱਛੇ ਹੈ। ਕਮਿੰਸ ਕਪਤਾਨ ਹੋਣ ਦੇ ਨਾਲ-ਨਾਲ ਟੀਮ ਦਾ ਮੁੱਖ ਤੇਜ਼ ਗੇਂਦਬਾਜ਼ ਵੀ ਹਨ। ਅਜਿਹੇ 'ਚ ਟੀਮ ਨੂੰ ਦੋਹਰਾ ਨੁਕਸਾਨ ਹੋਵੇਗਾ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤੀਜਾ ਟੈਸਟ ਮੈਚ 1 ਮਾਰਚ ਤੋਂ ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ।
ਆਸਟ੍ਰੇਲੀਆ ਨੂੰ ਇਕ ਤੋਂ ਬਾਅਦ ਇਕ ਕਈ ਝਟਕੇ ਲੱਗ ਰਹੇ ਹਨ। ਟੀਮ ਦੇ ਸਟਾਰ ਓਪਨਰ ਡੇਵਿਡ ਵਾਰਨਰ ਪਹਿਲਾਂ ਹੀ ਸੱਟ ਕਾਰਨ ਬਾਕੀ ਦੋ ਮੈਚਾਂ ਤੋਂ ਬਾਹਰ ਹੋ ਚੁੱਕੇ ਹਨ। ਅਜਿਹੇ 'ਚ ਟੀਮ ਨੂੰ ਲਗਾਤਾਰ ਇਕ ਤੋਂ ਬਾਅਦ ਇਕ ਝਟਕੇ ਲੱਗ ਰਹੇ ਹਨ। ਅਜਿਹੇ 'ਚ ਤੀਜੇ ਟੈਸਟ 'ਚ ਆਸਟ੍ਰੇਲੀਆ ਦਾ ਪ੍ਰਦਰਸ਼ਨ ਕਿਹੋ ਜਿਹਾ ਰਹੇਗਾ, ਇਹ ਦੇਖਣਾ ਹੋਵੇਗਾ।
ਵਿਰਾਟ ਦਾ ਵੱਡਾ ਖ਼ੁਲਾਸਾ: ਧੋਨੀ ਦੇ ਇਸ ਮੈਸੇਜ ਨੇ ਬਦਲ ਦਿੱਤੀ ਸੀ ਜ਼ਿੰਦਗੀ
NEXT STORY