ਸਪੋਰਟਸ ਡੈਸਕ— ਭਾਰਤੀ ਟੀਮ ਇਸ ਸਮੇਂ ਟੀ-20 ਵਿਸ਼ਵ ਕੱਪ ਲਈ ਆਸਟ੍ਰੇਲੀਆ 'ਚ ਹੈ। ਆਸਟ੍ਰੇਲੀਆ 'ਚ ਹੋਣ ਵਾਲੇ ਇਸ ਟੂਰਨਾਮੈਂਟ ਤੋਂ ਬਾਅਦ ਭਾਰਤੀ ਟੀਮ ਨਿਊਜ਼ੀਲੈਂਡ ਦੌਰੇ 'ਤੇ ਤਿੰਨ ਟੀ-20 ਮੈਚਾਂ ਅਤੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ 'ਚ ਹਿੱਸਾ ਲਵੇਗੀ। ਸਾਲ ਦੇ ਆਖਰੀ ਮਹੀਨੇ, ਦਸੰਬਰ ਵਿੱਚ, ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਭਾਰਤ ਲਈ ਬੰਗਲਾਦੇਸ਼ ਦਾ ਦੌਰਾ ਤੈਅ ਕੀਤਾ ਹੈ।
ਬੰਗਲਾਦੇਸ਼ ਦੌਰੇ 'ਤੇ ਭਾਰਤੀ ਟੀਮ 4, 7 ਅਤੇ 10 ਦਸੰਬਰ ਨੂੰ ਤਿੰਨ ਵਨਡੇ ਅਤੇ 14-18 ਦਸੰਬਰ ਅਤੇ 22-26 ਦਸੰਬਰ ਦਰਮਿਆਨ ਦੋ ਟੈਸਟ ਮੈਚ ਖੇਡੇਗੀ। 2015 ਤੋਂ ਬਾਅਦ ਇਹ ਭਾਰਤ ਦਾ ਬੰਗਲਾਦੇਸ਼ ਦਾ ਪਹਿਲਾ ਪੂਰਨ ਦੌਰਾ ਹੋਵੇਗਾ। ਪਿਛਲੇ ਦੌਰੇ 'ਤੇ ਇਕਮਾਤਰ ਟੈਸਟ ਡਰਾਅ ਰਿਹਾ ਸੀ, ਜਦਕਿ ਬੰਗਲਾਦੇਸ਼ ਨੇ ਵਨਡੇ ਸੀਰੀਜ਼ 2-1 ਨਾਲ ਜਿੱਤੀ ਸੀ।
ਬੰਗਲਾਦੇਸ਼ ਕ੍ਰਿਕਟ ਬੋਰਡ (ਬੀ.ਸੀ.ਬੀ.) ਦੇ ਪ੍ਰਧਾਨ ਨਜ਼ਮੁਲ ਹਸਨ ਨੇ ਇਸ ਦੌਰੇ ਬਾਰੇ ਗੱਲ ਕਰਦੇ ਹੋਏ ਕਿਹਾ, ''ਮੌਜੂਦਾ ਸਮੇਂ 'ਚ ਭਾਰਤ ਅਤੇ ਬੰਗਲਾਦੇਸ਼ ਦੇ ਮੁਕਾਬਲਿਆਂ 'ਚ ਸਾਨੂੰ ਰੋਮਾਂਚਕ ਟੱਕਰ ਦੇਖਣ ਨੂੰ ਮਿਲੀ ਹੈ ਅਤੇ ਦੋਵਾਂ ਦੇਸ਼ਾਂ ਦੇ ਪ੍ਰਸ਼ੰਸਕ ਇਸ ਯਾਦਗਾਰ ਸੀਰੀਜ਼ ਦੀ ਉਡੀਕ ਕਰ ਰਹੇ ਹਨ। ਮੈਂ ਬੀ. ਬੀ. ਸੀ. ਦੇ ਨਾਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦਾ ਧੰਨਵਾਦ ਕਰਦਾ ਹਾਂ। ਅਸੀਂ ਭਾਰਤੀ ਕ੍ਰਿਕਟ ਟੀਮ ਦਾ ਸੁਆਗਤ ਕਰਨ ਲਈ ਉਤਸ਼ਾਹਿਤ ਹਾਂ।"
ਇਹ ਵੀ ਪੜ੍ਹੋ : B'day Special : ਟੈਸਟ 'ਚ ਤਿਹਰਾ ਸੈਂਕੜਾ ਜੜਨ ਵਾਲੇ ਵਰਿੰਦਰ ਸਹਿਵਾਗ ਦੇ ਕ੍ਰਿਕਟ ਰਿਕਾਰਡਾਂ 'ਤੇ ਇਕ ਝਾਤ
ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਕਿਹਾ, "ਮੈਂ ਬੰਗਲਾਦੇਸ਼ ਕ੍ਰਿਕਟ ਬੋਰਡ ਨੂੰ ਆਗਾਮੀ ਦੁਵੱਲੀ ਲੜੀ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ। ਦੋਵਾਂ ਦੇਸ਼ਾਂ ਵਿੱਚ ਕ੍ਰਿਕਟ ਪ੍ਰਤੀ ਜਨੂੰਨ ਪ੍ਰਸ਼ੰਸਕਾਂ ਵਿੱਚ ਬਹੁਤ ਦਿਲਚਸਪੀ ਪੈਦਾ ਕਰਦਾ ਹੈ। ਅਸੀਂ ਜਾਣਦੇ ਹਾਂ ਕਿ ਬੰਗਲਾਦੇਸ਼ੀ ਪ੍ਰਸ਼ੰਸਕ ਕਿੰਨੇ ਉਤਸੁਕ ਹਨ।" ਸਾਨੂੰ ਵ੍ਹਾਈਟ-ਬਾਲ ਅਤੇ ਰੈੱਡ-ਬਾਲ ਕ੍ਰਿਕਟ ਦੇ ਬਹੁਤ ਰੋਮਾਂਚਕ ਮੈਚ ਦੇਖਣ ਨੂੰ ਮਿਲਣਗੇ। ਵਿਸ਼ਵ ਟੈਸਟ ਚੈਂਪੀਅਨਸ਼ਿਪ ਨੂੰ ਧਿਆਨ ਵਿੱਚ ਰੱਖਦੇ ਹੋਏ, ਦੋਵੇਂ ਟੈਸਟ ਮੈਚ ਬਹੁਤ ਮਹੱਤਵਪੂਰਨ ਹੋਣਗੇ ਅਤੇ ਦੋਵੇਂ ਟੀਮਾਂ ਜਿੱਤ ਲਈ ਸਖ਼ਤ ਮਿਹਨਤ ਕਰਨਗੀਆਂ।
ਦਸੰਬਰ ਵਿੱਚ ਭਾਰਤ ਦਾ ਬੰਗਲਾਦੇਸ਼ ਦਾ ਦੌਰਾ
ਵਨਡੇ ਸੀਰੀਜ਼
4 ਦਸੰਬਰ : ਪਹਿਲਾ ਵਨਡੇ (ਢਾਕਾ)
7 ਦਸੰਬਰ: ਦੂਜਾ ਵਨਡੇ (ਢਾਕਾ)
10 ਦਸੰਬਰ : ਤੀਜਾ ਵਨਡੇ (ਢਾਕਾ)
ਟੈਸਟ ਸੀਰੀਜ਼
14-18 ਦਸੰਬਰ: ਪਹਿਲਾ ਟੈਸਟ (ਚਟਗਾਉਂ)
22-26 ਦਸੰਬਰ: ਦੂਜਾ ਟੈਸਟ (ਢਾਕਾ)
ਨੋਟ : ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਪਲਕਪ੍ਰੀਤ ਕੌਰ ਨੇ ਪਾਵਰ ਲਿਫਟਿੰਗ 'ਚ 100kg ਭਾਰ ਚੁੱਕ ਕੇ ਪੰਜਾਬ 'ਚ ਪਹਿਲਾ ਸਥਾਨ ਕੀਤਾ ਹਾਸਲ
NEXT STORY