ਖਡੂਰ ਸਾਹਿਬ (ਸੁਖਦੇਵ ਰਾਜ)- 17 ਸਾਲ ਦੀ ਉਮਰ ਵਿੱਚ ਹੀ 85kg ਭਾਰ ਚੁੱਕ ਕੇ ਸਕੂਲ,ਮਾਪਿਆਂ ਅਤੇ ਕੋਚ ਦਾ ਨਾਮ ਰੋਸ਼ਨ ਕਰਨ ਵਾਲੀ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਭਰੋਵਾਲ ਦੀ +2 ਦੀ ਵਿਦਿਆਰਥਣ ਪਲਕਪ੍ਰੀਤ ਕੌਰ ਨੇ ਹੁਣ ਸਟੇਟ ਲੇਵਲ 'ਤੇ ਪਟਿਆਲਾ ਵਿੱਚ 17 ਅਕਤੂਬਰ ਤੋਂ 21 ਅਕਤੂਬਰ ਦਰਮਿਆਨ ਕਰਵਾਏ ਜਾ ਰਹੇ ਪਾਵਰ ਲਿਫਟਿੰਗ ਮੁਕਾਬਲੇ ਵਿਚ 100kg ਭਾਰ ਚੁੱਕ ਕੇ ਪੰਜਾਬ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ।
ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪਲਕਪ੍ਰੀਤ ਦੇ ਪਿਤਾ ਹਰਦੀਪ ਸਿੰਘ ਅਤੇ ਮਾਤਾ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਤੋਂ ਹਨ। ਪਲਕਪ੍ਰੀਤ ਨੂੰ ਜ਼ਿਆਦਾਤਰ ਰੂਚੀ ਇਸ ਗੇਮ ਵਿਚ ਸੀ। ਉਨ੍ਹਾਂ ਦੱਸਿਆ ਕਿ ਅੱਜ ਤੋਂ ਦੋ ਕੁ ਮਹੀਨੇ ਪਹਿਲਾਂ ਅਸੀਂ ਪਲਕ ਨੂੰ ਕੋਚ ਦਲਬੀਰ ਸਿੰਘ ਤਰਨ ਤਾਰਨ ਤੋਂ ਕੋਚਿੰਗ ਕਰਵਾਈ। ਕਈ ਵਾਰ ਕਰਾਇਆ ਨਾ ਹੋਣ ਕਾਰਨ ਉਸ ਦੀ ਪਰੈਕਟਿਸ ਮਿਸ ਹੋ ਜਾਂਦੀ ਸੀ ਪਰ ਅੱਜ ਅਸੀਂ ਪਲਕਪ੍ਰੀਤ 'ਤੇ ਬਹੁਤ ਮਾਣ ਮਹਿਸੂਸ ਕਰਦੇ ਹਾਂ।
B'day Special : ਟੈਸਟ 'ਚ ਤਿਹਰਾ ਸੈਂਕੜਾ ਜੜਨ ਵਾਲੇ ਵਰਿੰਦਰ ਸਹਿਵਾਗ ਦੇ ਕ੍ਰਿਕਟ ਰਿਕਾਰਡਾਂ 'ਤੇ ਇਕ ਝਾਤ
NEXT STORY