ਸਪੋਰਟਸ ਡੈਸਕ- ਚੈਂਪੀਅਨਜ਼ ਟਰਾਫੀ ਟੂਰਨਾਮੈਂਟ ਦੇ ਗਰੁੱਪ ਏ ਦਾ ਦੂਜਾ ਮੈਚ ਅੱਜ ਭਾਰਤ ਤੇ ਬੰਗਲਾਦੇਸ਼ ਦਰਮਿਆਨ ਦੁਬਈ ਦੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਨੇ ਤੌਹੀਦ ਹ੍ਰਿਦੌਏ ਦੇ ਸੈਂਕੜੇ ਦੀ ਬਦੌਲਤ 49.4 ਓਵਰਾਂ 'ਚ ਆਲ ਆਊਟ ਹੋ ਕੇ 228 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 229 ਦੌੜਾਂ ਦਾ ਟੀਚਾ ਦਿੱਤਾ। ਮੈਚ 'ਚ ਬੰਗਲਾਦੇਸ਼ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਉਸ ਨੇ ਇਕ ਸਮੇਂ 35 ਦੌੜਾਂ 'ਤੇ 5 ਵਿਕਟਾਂ ਗੁਆ ਦਿੱਤੀਆਂ ਪਰ ਇਸ ਤੋਂ ਬਾਅਦ ਤੌਹੀਦ ਹ੍ਰਿਦੋਏ ਦੀਆਂ 100 ਦੌੜਾਂ ਤੇ ਜਾਕਰ ਅਲੀ ਦੀਆਂ 68 ਦੌੜਾਂ ਦੀ ਬਦੌਲਤ ਬੰਗਲਾਦੇਸ਼ ਨੇ 228 ਦੌੜਾਂ ਬਣਾਈਆਂ।
ਪਹਿਲਾਂ ਬੱਲੇਬਾਜ਼ੀ ਕਰਨ ਆਈ ਬੰਗਲਾਦੇਸ਼ ਨੂੰ ਲੱਗਾ ਪਹਿਲਾ ਝਟਕਾ ਜਦੋਂ ਮੁਹੰਮਦ ਸ਼ੰਮੀ ਨੇ ਸੌਮਿਆ ਸਰਕਾਰ ਨੂੰ ਬਿਨਾ ਖਾਤਾ ਖੋਲੇ ਪਵੇਲੀਅਨ ਭੇਜ ਦਿੱਤਾ। ਬੰਗਲਾਦੇਸ਼ ਨੂੰ ਦੂਜਾ ਝਟਕਾ ਹਰਸ਼ਿਤ ਰਾਣਾ ਨੇ ਦਿੱਤਾ ਜਦੋਂ ਉਸ ਵਲੋਂ ਕਪਤਾਨ ਨਜਮੁਲ ਹੁਸੈਨ ਸ਼ਾਂਤੋ ਬਿਨਾ ਖਾਤਾ ਖੋਲੇ ਸਿਫਰ ਦੇ ਸਕੋਰ 'ਤੇ ਪਵੇਲੀਅਨ ਪਰਤ ਗਿਆ। ਬੰਗਲਾਦੇਸ਼ ਦੀ ਤੀਜੀ ਵਿਕਟ ਉਦੋਂ ਡਿੱਗੀ ਜਦੋਂ ਮੇਹਿਦੀ ਹਸਨ ਮਿਰਾਜ਼ 5 ਦੌੜਾਂ ਬਣਾ ਸ਼ੰਮੀ ਵਲੋਂ ਆਊਟ ਹੋਇਆ। ਬੰਗਲਾਦੇਸ਼ ਨੂੰ ਚੌਥਾ ਝਟਕ ਉਦੋਂ ਲੱਗਾ ਜਦੋਂ ਤਨਜ਼ੀਦ ਅਹਿਮਦ 25 ਦੌੜਾਂ ਬਣਾ ਅਕਸ਼ਰ ਪਟੇਲ ਵਲੋਂ ਆਊਟ ਹੋਇਆ। ਬੰਗਲਾਦੇਸ਼ ਦੀ ਪੰਜਵੀਂ ਵਿਕਟ ਮੁਸ਼ਫਿਕੁਰ ਰਹੀਮ ਦੇ ਆਊਟ ਹੋਣ ਨਾਲ ਡਿੱਗੀ। ਉਹ 1 ਦੌੜ ਬਣਾ ਅਕਸ਼ਰ ਦਾ ਸ਼ਿਕਾਰ ਬਣਿਆ। ਬੰਗਲਾਦੇਸ਼ ਨੂੰ ਛੇਵਾਂ ਝਟਕਾ ਉਦੋਂ ਲੱਗਾ ਜਦੋਂ ਜਾਕਰ ਅਲੀ 68 ਦੌੜਾਂ ਬਣਾ ਆਊਟ ਹੋਇਆ। ਬੰਗਲਾਦੇਸ਼ ਨੂੰ 7ਵਾਂ ਝਟਕਾ ਉਦੋਂ ਲੱਗਾ ਜਦੋਂ ਰਿਸ਼ਾਦ ਹੁਸੈਨ 18 ਦੌੜਾਂ ਬਣਾ ਆਊਟ ਹੋਇਆ।
ਆਪਣੇ ਇਤਿਹਾਸਕ ਦਬਦਬੇ ਅਤੇ ਮੌਜੂਦਾ ਟੀਮ ਦੀ ਤਾਕਤ ਨੂੰ ਦੇਖਦੇ ਹੋਏ, ਭਾਰਤੀ ਟੀਮ ਜਿੱਤ ਦੀ ਦਾਅਵੇਦਾਰ ਹੈ। ਹਾਲਾਂਕਿ, ਬੰਗਲਾਦੇਸ਼ ਕੋਲ ਉਲਟਫੇਰ ਕਰਨ ਦੀ ਸਮਰੱਥਾ ਹੈ, ਖਾਸ ਕਰਕੇ ਜੇਕਰ ਉਹ ਆਪਣੀ ਸਪਿਨ ਗੇਂਦਬਾਜ਼ੀ ਦਾ ਫਾਇਦਾ ਉਠਾ ਸਕਦੇ ਹਨ ਅਤੇ ਮੁਕਾਬਲੇ ਵਾਲੇ ਸਕੋਰ ਦਾ ਪਿੱਛਾ ਕਰਨ 'ਚ ਕਾਮਯਾਬ ਹੋ ਸਕਦੇ ਹਨ।
ਇਹ ਵੀ ਪੜ੍ਹੋ : ਬਾਬਰ ਆਜ਼ਮ ਤੋਂ ਸ਼ੁਭਮਨ ਗਿੱਲ ਨੇ ਖੋਹਿਆ ਤਾਜ, Champions Trophy ਦੌਰਾਨ ਬਣੇ ਨੰਬਰ 1
ਦੋਵੇਂ ਦੇਸ਼ਾਂ ਦੀਆਂ ਟੀਮਾਂ ਦੀ ਪਲੇਇੰਗ 11
ਬੰਗਲਾਦੇਸ਼ : ਤਨਜ਼ੀਦ ਹਸਨ, ਸੌਮਿਆ ਸਰਕਾਰ, ਨਜਮੁਲ ਹੁਸੈਨ ਸ਼ਾਂਤੋ (ਕਪਤਾਨ), ਤੌਹੀਦ ਹਿਰਦੌਏ, ਮੁਸ਼ਫਿਕੁਰ ਰਹੀਮ (ਵਿਕਟਕੀਪਰ), ਮੇਹਿਦੀ ਹਸਨ ਮਿਰਾਜ਼, ਜਾਕਰ ਅਲੀ, ਰਿਸ਼ਾਦ ਹੁਸੈਨ, ਤਨਜ਼ੀਮ ਹਸਨ ਸਾਕਿਬ, ਤਸਕੀਨ ਅਹਿਮਦ, ਮੁਸਤਫਿਜ਼ੁਰ ਰਹਿਮਾਨ
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਵਿੰਦਰ ਜਡੇਜਾ, ਹਰਸ਼ਿਤ ਰਾਣਾ, ਮੁਹੰਮਦ ਸ਼ੰਮੀ, ਕੁਲਦੀਪ ਯਾਦਵ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
IND vs BAN : ਕੋਹਲੀ-ਰੋਹਿਤ ਦੀ ਸਭ ਤੋਂ ਵੱਡੀ ਟੈਂਸ਼ਨ ਦੂਰ, ਨਹੀਂ ਕਰਨਾ ਪਵੇਗਾ ਇਸ ਗੇਂਦਬਾਜ਼ ਦਾ ਸਾਹਮਣਾ
NEXT STORY