ਸਪੋਰਟਸ ਡੈਸਕ- ਭਾਰਤ ਨੇ ਸੂਰਯਕੁਮਾਰ ਯਾਦਵ ਦੀਆਂ 26 ਗੇਂਦਾਂ ’ਤੇ 68 ਦੌੜਾਂ ਦੀ ਹਮਲਾਵਰ ਪਾਰੀ ਤੇ ਵਿਰਾਟ ਕੋਹਲੀ (ਅਜੇਤੂ 59) ਦੇ ਸ਼ਾਨਦਾਰ ਅਰਧ ਸੈਂਕੜੇ ਦੀ ਬਦੌਲਤ ਬੁੱਧਵਾਰ ਨੂੰ ਇੱਥੇ ਏਸ਼ੀਆ ਕੱਪ ਟੀ-20 ਕ੍ਰਿਕਟ ਟੂਰਨਾਮੈਂਟ ਵਿਚ ਹਾਂਗਕਾਂਗ ਨੂੰ 40 ਦੌੜਾਂ ਨਾਲ ਹਰਾ ਕੇ ਗਰੁੱਪ-ਏ ਤੋਂ ਸੁਪਰ-4 ਵਿਚ ਪ੍ਰਵੇਸ਼ ਕਰ ਲਿਆ। ਭਾਰਤ ਦੀ ਇਹ ਲਗਾਤਾਰ ਦੂਜੀ ਜਿੱਤ ਹੈ। ਉਸ ਨੇ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ ਸੀ। ਗਰੁੱਪ-ਬੀ ਤੋਂ ਅਫਗਾਨਿਸਤਾਨ ਸੁਪਰ-4 ਵਿਚ ਪਹੁੰਚ ਚੁੱਕੀ ਹੈ। ਭਾਰਤ ਨੇ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ 2 ਵਿਕਟਾਂ ’ਤੇ 192 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ, ਜਿਸ ਤੋਂ ਬਾਅਦ ਹਾਂਗਕਾਂਗ ਦੀ ਟੀਮ ਨੇ ਪੂਰੇ ਓਵਰ ਖੇਡੇ ਤੇ 5 ਵਿਕਟਾਂ ਗੁਆ ਕੇ 152 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : ਅਹਿਮ ਖ਼ਬਰ: ਪੰਜਾਬ 'ਚ 54 IPS ਤੇ PPS ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਲਿਸਟ
ਸੂਰਯਕੁਮਾਰ ਤੇ ਕੋਹਲੀ ਨੇ ਤੀਜੀ ਵਿਕਟ ਲਈ 98 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ। ਇਨ੍ਹਾਂ ਦੋਵਾਂ 'ਚੋਂ ਸੂਰਯਕੁਮਾਰ ਨੇ ਕਾਫੀ ਹਮਲਾਵਰ ਬੱਲੇਬਾਜ਼ੀ ਕੀਤੀ। ਉਸ ਨੇ 26 ਗੇਂਦਾਂ ਵਿਚ 6 ਚੌਕੇ ਤੇ 6 ਹੀ ਛੱਕੇ ਲਾਏ, ਜਿਸ ਨਾਲ ਕੋਹਲੀ ਦਾ ਅਰਧ ਸੈਂਕੜਾ ਥੋੜ੍ਹਾ ਫਿੱਕਾ ਪੈ ਗਿਆ। ਕੋਹਲੀ ਨੇ ਕਾਫੀ ਸਮੇਂ ਬਾਅਦ ਅਰਧ ਸੈਂਕੜਾ ਲਾਇਆ। ਇਸ ਤੋਂ ਪਹਿਲਾਂ ਉਸ ਨੇ 18 ਫਰਵਰੀ ਨੂੰ ਕੋਲਕਾਤਾ ਵਿਚ ਵੈਸਟਇੰਡੀਜ਼ ਵਿਰੁੱਧ 52 ਦੌੜਾਂ ਬਣਾਈਆਂ ਸਨ। ਪਾਕਿਸਤਾਨ ਵਿਰੁੱਧ 34 ਗੇਂਦਾਂ ’ਤੇ 35 ਦੌੜਾਂ ਦੀ ਪਾਰੀ ਖੇਡਣ ਵਾਲੇ ਕੋਹਲੀ ਨੇ 44 ਗੇਂਦਾਂ ’ਤੇ 1 ਚੌਕਾ ਤੇ 3 ਛੱਕੇ ਲਾਏ।
ਇਹ ਵੀ ਪੜ੍ਹੋ : CM ਮਾਨ ਨੇ ਵੱਖ-ਵੱਖ ਵਿਭਾਗਾਂ 'ਚ ਚੇਅਰਮੈਨਾਂ ਦੀਆਂ ਕੀਤੀਆਂ ਨਿਯੁਕਤੀਆਂ, ਪੜ੍ਹੋ ਲਿਸਟ
ਹਾਂਗਕਾਂਗ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਕਪਤਾਨ ਰੋਹਿਤ ਸ਼ਰਮਾ ਨੇ 21 ਦੌੜਾਂ ਬਣਾ ਕੇ ਲੋਕੇਸ਼ ਰਾਹੁਲ ਦੇ ਨਾਲ ਪਹਿਲੀ ਵਿਕਟ ਲਈ 38 ਦੌੜਾਂ ਦੀ ਸਾਂਝੇਦਾਰੀ ਕੀਤੀ। ਰਾਹੁਲ ਨੇ ਵਿਕਟ ’ਤੇ ਸੰਘਰਸ਼ ਕਰਦੇ ਹੋਏ 39 ਗੇਂਦਾਂ ’ਤੇ 36 ਦੌੜਾਂ ਬਣਾਈਆਂ। 13ਵੇਂ ਓਵਰ ਵਿਚ 94 ਦੌੜਾਂ ’ਤੇ ਰਾਹੁਲ ਦੀ ਵਿਕਟ ਡਿੱਗਣ ਤੋਂ ਬਾਅਦ ਕੋਹਲੀ ਤੇ ਸੂਰਯਕੁਮਾਰ ਨੇ ਮੋਰਚਾ ਸੰਭਾਲਿਆ ਤੇ ਤੀਜੀ ਵਿਕਟ ਲਈ 45 ਗੇਂਦਾਂ ’ਤੇ 98 ਦੌੜਾਂ ਜੋੜੀਆਂ। ਕੋਹਲੀ ਨੇ ਆਪਣੀ ਪਾਰੀ ਵਿਚ ਪਾਵਰ ਹਿਟਿੰਗ ਕਰਦੇ ਹੋਏ ਤਿੰਨ ਅਸਮਾਨ ਛੂੰਹਦੇ ਛੱਕੇ ਲਗਾਏ। ਦੂਜੇ ਪਾਸੇ ਧਮਾਕੇਦਾਰ ਬੱਲੇਬਾਜ਼ੀ ਦੇ ਸਿਖਰ ’ਤੇ ਪਹੁੰਚੇ ਸੂਰਯਕੁਮਾਰ ਨੇ 261.54 ਦੀ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕੀਤੀ। ਉਸ ਨੇ ਹਾਰੂਨ ਅਰਸ਼ਦ ਦੇ ਆਖਰੀ ਓਵਰ ਵਿਚ 4 ਛੱਕੇ ਲਾਉਂਦੇ ਹੋਏ 26 ਦੌੜਾਂ ਬਣਾਈਆਂ ਤੇ ਭਾਰਤ ਨੇ ਆਖਰੀ 5 ਓਵਰਾਂ ਵਿਚ 76 ਦੌੜਾਂ ਜੋੜ ਕੇ 20 ਓਵਰਾਂ ਵਿਚ 192 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : Big Breaking: MLA ਰਾਣਾ ਗੁਰਜੀਤ ਦੀ ਕਾਰ ਡਿੱਗੀ ਖੱਡ 'ਚ, ਹਿਮਾਚਲ ਪ੍ਰਦੇਸ਼ 'ਚ ਵਾਪਰਿਆ ਹਾਦਸਾ
ਹਾਂਗਕਾਂਗ ਲਈ ਇਸ ਪਹਾੜ ਵਰਗੇ ਟੀਚੇ ਤੱਕ ਪਹੁੰਚਣਾ ਮੁਸ਼ਕਿਲ ਸੀ ਪਰ ਉਸ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਜਜ਼ਬਾ ਦਿਖਾਇਆ ਤੇ ਸਿਰਫ 5 ਵਿਕਟਾਂ ਗੁਆਈਆਂ। ਟੀਮ ਨੇ ਆਖਰੀ 2 ਓਵਰਾਂ ਵਿਚ 33 ਦੌੜਾਂ ਜੋੜੀਆਂ। ਭਾਰਤ ਲਈ ਆਵੇਸ਼ ਖਾਨ ਸਭ ਤੋਂ ਮਹਿੰਗਾ ਸਾਬਤ ਹੋਇਆ, ਜਿਸ ਨੇ 4 ਓਵਰਾਂ ਵਿਚ 53 ਦੌੜਾਂ ਦੇ ਕੇ 1 ਵਿਕਟ ਲਈ। ਅਰਸ਼ਦੀਪ ਸਿੰਘ ਨੇ ਵੀ 4 ਓਵਰਾਂ ਵਿਚ 44 ਦੌੜਾਂ ਦੇ ਦਿੱਤੀਆਂ ਤੇ ਇਕ ਵਿਕਟ ਲਈ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਕਰੀਬ 50 ਲੱਖ ਲੋਕ ਹੋ ਸਕਦੇ ਹਨ ਬੀਮਾਰ : ਮਾਹਿਰ
ਪਲੇਇੰਗ ਇਲੈਵਨ
ਭਾਰਤ : ਰੋਹਿਤ ਸ਼ਰਮਾ (ਕਪਤਾਨ), ਕੇ. ਐਲ. ਰਾਹੁਲ, ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਦਿਨੇਸ਼ ਕਾਰਤਿਕ, ਭੁਵਨੇਸ਼ਵਰ ਕੁਮਾਰ, ਅਵੇਸ਼ ਖਾਨ, ਯੁਜਵੇਂਦਰ ਚਾਹਲ, ਅਰਸ਼ਦੀਪ ਸਿੰਘ
ਹਾਂਗਕਾਂਗ : ਨਿਜ਼ਾਕਤ ਖਾਨ (ਕਪਤਾਨ), ਯਾਸਿਮ ਮੁਰਤਜ਼ਾ, ਬਾਬਰ ਹਯਾਤ, ਕਿੰਚਿਤ ਸ਼ਾਹ, ਐਜ਼ਾਜ਼ ਖਾਨ, ਸਕਾਟ ਮੈਕਕੇਨੀ (ਵਿਕਟਕੀਪਰ), ਜ਼ੀਸ਼ਾਨ ਅਲੀ, ਹਾਰੂਨ ਅਰਸ਼ਦ, ਅਹਿਸਾਨ ਖਾਨ, ਆਯੂਸ਼ ਸ਼ੁਕਲਾ, ਮੁਹੰਮਦ ਗਜ਼ਨਫਰ
ਇਹ ਵੀ ਪੜ੍ਹੋ : ਖੋਜਕਾਰਾਂ ਨੇ ਕੋਰੋਨਾ ਬੀਮਾਰੀ ਲਈ ਨਵੇਂ ਇਲਾਜ ਦਾ ਲਾਇਆ ਪਤਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਰੋਨਾਲਡੋ ਮੈਨਚੈਸਟਰ ਯੂਨਾਈਟਿਡ ਨਹੀਂ ਛੱਡ ਰਹੇ, ਕਲੱਬ ਦੇ ਮੈਨੇਜਰ ਨੇ ਦਿੱਤਾ ਬਿਆਨ
NEXT STORY