ਕਾਨਪੁਰ- ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਕਾਨਪੁਰ ਦੇ ਗ੍ਰੀਨ ਪਾਰਕ ਮੈਦਾਨ ’ਤੇ ਚੱਲ ਰਹੇ ਪਹਿਲੇ ਟੈਸਟ ਮੈਚ ਵਿਚ ਪਿੱਚ ਦੇ ਰਵੱਈਏ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ। ਪਿੱਚ ਵਿਚ ਅਨਿਯਮਿਤ ਉਛਾਲ ਤੋਂ ਬੱਲੇਬਾਜ਼ ਮੈਚ ਦੇ ਪਹਿਲੇ ਦਿਨ ਤੋਂ ਹੀ ਮੁਸ਼ਕਿਲ ਵਿਚ ਦਿਸ ਰਹੇ ਹਨ। ਦਰਅਸਲ ਮੀਡੀਆ ਪਾਸੇ ਤੋਂ ਇਕ ਵਾਰ ਵੀ ਗੇਂਦ ਕਮਰ ਤੋਂ ਉੱਪਰ ਨਹੀਂ ਉੱਠੀ, ਸਗੋਂ ਕਈ ਵਾਰ ਗੇਂਦ ਜ਼ਮੀਨ ਤੋਂ 3 ਤੋਂ 6 ਇੰਚ ਦੀ ਦੂਰੀ ’ਤੇ ਰਹੀ ਹੈ ਜਦਕਿ ਪੈਵੇਲੀਅਨ ਪਾਸੇ ਤੋਂ ਵੀ ਗੇਂਦ ਦੀ ਉਛਾਲ ਕਈ ਵਾਰ ਅਨਿਯਮਿਤ ਦਿਸੀ ਹੈ।
ਅਨਿਯਮਿਤ ਉਛਾਲ ਨੂੰ ਸਮਝਦੇ ਹੋਏ ਨਿਊਜ਼ੀਲੈਂਡ ਦੇ ਤਜਰਬੇਕਾਰ ਤੇਜ਼ ਗੇਦਬਾਜ਼ ਟਿਮ ਸਾਊਥੀ ਨੇ ਭਾਰਤ ਦੀ ਪਹਿਲੀ ਪਾਰੀ ਵਿਚ ਸਿਰਫ 69 ਦੌੜਾਂ ਦੇ ਕੇ 6 ਵਿਕਟਾਂ ਲਈਆਂ ਸਨ ਜਦਕਿ ਅੱਜ ਲੈਫਟ ਆਰਮ ਸਪਿਨਰ ਅਕਸ਼ਰ ਪਟੇਲ ਨੇ ਮੀਡੀਆ ਪਾਸੇ ਤੋਂ ਲਗਾਤਾਰ ਗੇਂਦਬਾਜ਼ੀ ਕਰਕੇ ਪੰਜ ਕੀਵੀ ਬੱਲੇਬਾਜ਼ਾਂ ਨੂੰ ਅਪਾਣਾ ਸ਼ਿਕਾਰ ਬਣਾਇਆ। ਇਸ ਦੌਰਾਨ ਉਸਦੀਆਂ ਕਈ ਗੇਂਦਾਂ ਜ਼ਮੀਨ ਨੂੰ ਛੂੰਹਦੀਆਂ ਨਿਕਲੀਆਂ, ਜਿਸ ਨਾਲ ਬੱਲੇਬਾਜ਼ਾਂ ਨੇ ਆਪਣਾ ਸਬਰ ਗੁਆਇਆ। ਪਿੱਚ ਦੇ ਰਵੱਈਏ ਨੂੰ ਲੈ ਕੇ ਕੁਮੈਂਟਰੀ ਬਾਕਸ ਵਿਚ ਬੈਠੇ ਧਾਕੜਾਂ ਨੇ ਵੀ ਅੱਜ ਚਿੰਤਾ ਜਤਾਈ, ਜਿਹੜੀ ਭਵਿੱਖ ਵਿਚ ਉੱਤਰ ਪ੍ਰਦੇਸ਼ ਕ੍ਰਿਕਟ ਸੰਘ (ਯੂ. ਪੀ. ਸੀ.ਏ.) ਲਈ ਮੁਸ਼ਕਿਲ ਦਾ ਸਬਬ ਬਣ ਸਕਦੀ ਹੈ। ਸੂਤਰਾਂ ਮੁਤਾਬਕ ਮੈਚ ਤੋਂ ਪਹਿਲਾਂ ਕਪਤਾਨ ਕੇਨ ਵਿਲੀਅਮਨਸ ਵੀ ਪਿੱਚ ਨੂੰ ਦੇਖ ਕੇ ਨਿਰਾਸ਼ ਦਿਸਿਆ ਸੀ।
IND v NZ 1st Test Day 4 Stumps : ਨਿਊਜ਼ੀਲੈਂਡ ਨੂੰ ਜਿੱਤ ਲਈ ਚਾਹੀਦੀਆਂ ਨੇ 280 ਦੌੜਾਂ
NEXT STORY