ਸਪੋਰਟਸ ਡੈਸਕ : ਨਿਊਜ਼ੀਲੈਂਡ ਦੇ ਮਿਡਲ ਆਰਡਰ ਬੱਲੇਬਾਜ਼ ਰਾਸ ਟੇਲਰ ਭਾਰਤੀ ਟੀਮ ਖਿਲਾਫ ਹਮੇਸ਼ਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਨ। ਹੈਮਿਲਟਨ ਵਿਚ ਖੇਡੇ ਗਏ ਪਹਿਲੇ ਵਨ ਡੇ ਦੌਰਾਨ ਨਿਊਜ਼ੀਲੈਂਡ ਦੀ ਟੀਮ ਜਦੋਂ 348 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰ ਰਹੀ ਸੀ ਤਾਂ ਟੇਲਰ ਨੇ 140 ਤੋਂ ਜ਼ਿਆਦਾ ਦੀ ਸਟ੍ਰਾਈਕਰੇਟ ਨਾਲ ਦੌੜਾਂ ਬਣਾ ਕੇ ਭਾਰਤੀ ਗੇਂਦਬਾਜ਼ਾਂ ਨੂੰ ਦਬਾਅ 'ਚ ਲਿਆ ਦਿੱਤਾ। ਮੈਚ ਦੌਰਾਨ ਟੇਲਰ ਨੇ ਟੀਮ ਇੰਡੀਆ ਖਿਲਾਫ ਸਭ ਤੋਂ ਵੱਧ ਛੱਕੇ ਮਾਰਨ ਦਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਹੈ।

ਜੇਕਰ ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਹੋਣ ਵਾਲੀ ਸੀਰੀਜ਼ ਦੀ ਗੱਲ ਕਰੀਏ ਤਾਂ ਟੈਸਟ, ਵਨਡੇ ਅਤੇ ਟੀ-20 ਨੂੰ ਮਿਲਾ ਕੇ ਰਾਸ ਟੇਲਰ ਬਤੌਰ ਕੀਵੀ ਬੱਲੇਬਾਜ਼ ਭਾਰਤ ਖਿਲਾਫ ਸਭ ਤੋਂ ਵੱਧ 35 ਛੱਕੇ ਲਗਾ ਚੁੱਕੇ ਹਨ। ਅਜਿਹਾ ਕਰ ਕੇ ਉਸ ਨੇ ਸਾਬਕਾ ਕੀਵੀ ਆਲਰਾਊਂਡਰ ਕ੍ਰਿਸ ਕ੍ਰੇਂਸ ਦਾ ਰਿਕਾਰਡ ਤੋੜਿਆ ਹੈ।
ਨਿਊਜ਼ੀਲੈਂਡ ਬਨਾਮ ਭਾਰਤ ਸੀਰੀਜ਼ ਵਿਚ ਬੱਲੇਬਾਜ਼ਾਂ ਦੇ ਸਭ ਤੋਂ ਵੱਧ ਛੱਕੇ

35 ਰਾਸ ਟੇਲਰ
34 ਕ੍ਰਿਸ ਕ੍ਰੇਂਸ
33 ਬ੍ਰੈਂਡਨ ਮੈਕੁਲਮ
31 ਮਾਰਟਿਨ ਗੁਪਟਿਲ
31 ਕੌਲਿਨ ਮੁਨਰੋ
ਨੰਬਰ 4 'ਤੇ ਸਭ ਤੋਂ ਵੱਧ ਸੈਂਕੜੇ
19 ਰਾਸ ਟੇਲਰ
15 ਏ. ਬੀ. ਡਿਵੀਲੀਅਰਜ਼
10 ਅਰਵਿੰਦਾ ਡਿਸਿਲਵਾ
9 ਮਹਿਲਾ ਜੈਵਰਧਨੇ
ਭਾਰਤ ਖਿਲਾਫ ਟੇਲਰ ਦਾ ਪ੍ਰਦਰਸ਼ਨ
ਰਾਸ ਟੇਲਰ ਦਾ ਭਾਰਤ ਖਿਲਾਫ ਬੱਲਾ ਕਾਫੀ ਚਲਦਾ ਹੈ। ਉਹ 32 ਮੈਚਾਂ ਵਿਚ 42 ਦੀ ਔਸਤ ਨਾਲ 1300 ਤੋਂ ਵੱਧ ਦੌੜਾਂ ਬਣਾ ਚੁੱਕੇ ਹਨ। ਖਾਸ ਗੱਲ ਇਹ ਹੈ ਕਿ ਉਹ ਭਾਰਤ ਖਿਲਾਫ 3 ਸੈਂਕੜੇ ਅਤੇ 7 ਅਰਧ ਸੈਂਕੜੇ ਲਗਾ ਚੁੱਕੇ ਹਨ। ਉਹ ਭਾਰਤ ਖਿਲਾਫ ਫੀਲਡਿੰਗ ਕਰਦਿਆਂ ਵੀ ਕਾਫੀ ਚੌਕਸ ਰਹਿੰਦੇ ਹਨ। ਉਸ ਦੇ ਨਾਂ 18 ਕੈਚ ਵੀ ਦਰਜ ਹਨ।
ਲਿਏਂਡਰ ਪੇਸ ਹੱਥੋਂ ਹਾਰਿਆ ਪਿਛਲਾ ਚੈਂਪੀਅਨ ਸ਼ਰਣ
NEXT STORY