ਕੇਪਟਾਊਨ— ਹਾਰਦਿਕ ਪੰਡਯਾ ਨੇ 93 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਕੇ ਭਾਰਤ ਨੂੰ ਪਹਿਲਾਂ ਸ਼ਰਮਸਾਰ ਹੋਣ ਤੋਂ ਬਚਾਇਆ ਤੇ ਫਿਰ ਦੱਖਣੀ ਅਫਰੀਕਾ ਦੀਆਂ ਦੂਜੀ ਪਾਰੀ ਵਿਚ ਡਿੱਗੀਆਂ ਦੋਵੇਂ ਵਿਕਟਾਂ ਲੈ ਕੇ ਵਿਸ਼ਵ ਦੀ ਨੰਬਰ ਇਕ ਟੀਮ ਦੀਆਂ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਸ਼ਨੀਵਾਰ ਨੂੰ ਮੁਕਾਬਲੇ ਵਿਚ ਬਣਾਈ ਰੱਖਿਆ। ਮੇਜ਼ਬਾਨ ਦੱਖਣੀ ਅਫਰੀਕਾ ਨੇ ਪਹਿਲੀ ਪਾਰੀ ਵਿਚ 77 ਦੌੜਾਂ ਦੀ ਅਹਿਮ ਬੜ੍ਹਤ ਹਾਸਲ ਕਰਦਿਆਂ ਦੂਜੀ ਪਾਰੀ ਵਿਚ ਸਟੰਪਸ ਤਕ 2 ਵਿਕਟਾਂ 'ਤੇ 65 ਦੌੜਾਂ ਬਣਾ ਲਈਆਂ ਹਨ ਤੇ ਉਸਦੀ ਕੁਲ ਬੜ੍ਹਤ 142 ਦੌੜਾਂ ਦੀ ਹੋ ਗਈ ਹੈ। ਪੰਡਯਾ ਨੇ ਭਾਰਤ ਦਾ ਸਨਮਾਨ ਬਚਾਉਣ ਵਾਲੀ ਪਾਰੀ ਖੇਡਣ ਤੋਂ ਬਾਅਦ ਆਖਰੀ ਸੈਸ਼ਨ ਵਿਚ ਐਡੇਨ ਮਾਰਕਰਾਮ 34 ਤੇ ਡੀਨ ਐਲਗਰ 25 ਦੀਆਂ ਵਿਕਟਾਂ ਲੈ ਕੇ ਭਾਰਤ ਦੀਆਂ ਉਮੀਦਾਂ ਬਰਕਰਾਰ ਰੱਖੀਆਂ।
ਇਸ ਤੋਂ ਪਹਿਲਾਂ ਪੰਡਯਾ (93) ਤੇ ਭੁਵਨੇਸ਼ਵਰ ਕੁਮਾਰ (25) ਵਿਚਾਲੇ 8ਵੀਂ ਵਿਕਟ ਲਈ ਹੋਈ 99 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਇੱਥੇ ਦੱਖਣੀ ਅਫਰੀਕਾ ਵਿਰੁੱਧ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ ਦੇ ਦੂਜੇ ਦਿਨ ਸ਼ਨੀਵਾਰ ਨੂੰ ਆਪਣੀ ਪਹਿਲੀ ਪਾਰੀ ਵਿਚ 209 ਦੌੜਾਂ ਦਾ ਸਕੋਰ ਬਣਾਇਆ। ਚੋਟੀਕ੍ਰਮ ਦੇ ਬੱਲੇਬਾਜ਼ਾਂ ਦੀ ਅਸਫਲਤਾ ਤੋਂ ਬਾਅਦ ਮੈਚ ਦਾ ਦੂਜਾ ਦਿਨ ਕੁਝ ਹੱਦ ਤਕ ਪੰਡਯਾ ਦੇ ਨਾਂ ਰਿਹਾ, ਜਿਸ ਨੇ 153 ਮਿੰਟ ਕ੍ਰੀਜ਼ 'ਤੇ ਬਿਤਾਉਣ ਦੌਰਾਨ 95 ਗੇਂਦਾਂ 'ਤੇ 14 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ ਸ਼ਾਨਦਾਰ 93 ਦੌੜਾਂ ਦੀ ਪਾਰੀ ਖੇਡੀ। ਟੈਸਟ ਕਰੀਅਰ ਵਿਚ ਪੰਡਯਾ ਦਾ ਇਹ ਦੂਜਾ ਅਰਧ ਸੈਂਕੜਾ ਸੀ ਪਰ ਉਹ ਆਪਣੇ ਦੂਜੇ ਸੈਂਕੜੇ ਤੋਂ ਖੁੰਝ ਗਿਆ। ਪੰਡਯਾ ਨੂੰ ਰਬਾਡਾ ਨੇ ਵਿਕਟਕੀਪਰ ਕਵਿੰਟਨ ਡੀ ਕੌਕ ਹੱਥੋਂ ਕੈਚ ਕਰਾ ਕੇ ਉਸ ਨੂੰ ਪੈਵੇਲੀਅਨ ਭੇਜਿਆ।
ਪੰਡਯਾ ਦੇ ਇਲਾਵਾ ਭੁਵਨੇਸ਼ਵਰ ਕੁਮਾਰ ਨੇ 112 ਮਿੰਟ ਕ੍ਰੀਜ਼ 'ਤੇ ਬਿਤਾਏ ਤੇ ਇਸ ਦੌਰਾਨ ਉਸ ਨੇ 86 ਗੇਂਦਾਂ 'ਤੇ ਚਾਰ ਚੌਕਿਆਂ ਦੀ ਮਦਦ ਨਾਲ 25 ਦੌੜਾਂ ਦੀ ਉਪਯੋਗੀ ਪਾਰੀ ਖੇਡੀ। ਭੁਵਨੇਸ਼ਵਰ ਨੂੰ ਮੋਰਕਲ ਨੇ ਡੀ ਕੌਕ ਹੱਥੋਂ ਕੈਚ ਕਰਾਇਆ। ਚਾਹ ਦੀ ਬ੍ਰੇਕ ਤੋਂ ਬਾਅਦ ਭਾਰਤ ਨੇ 7 ਵਿਕਟਾਂ 'ਤੇ 185 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਭੁਵਨੇਸ਼ਵਰ ਤੇ ਪੰਡਯਾ ਦੇ ਆਊਟ ਹੁੰਦੇ ਹੀ ਉਸਦੀ ਪੂਰੀ ਟੀਮ 209 ਦੌੜਾਂ 'ਤੇ ਸਿਮਟ ਗਈ। ਇਸ ਤਰ੍ਹਾਂ ਦੱਖਣੀ ਅਫਰੀਕਾ ਨੇ ਪਹਿਲੀ ਪਾਰੀ ਵਿਚ 77 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ। ਮੁਹੰਮਦ ਸ਼ੰਮੀ ਨੇ ਅਜੇਤੂ ਚਾਰ ਤੇ ਆਪਣਾ ਡੈਬਿਊ ਟੈਸਟ ਖੇਡ ਰਹੇ ਜਸਪ੍ਰੀਤ ਬੁਮਰਾਹ ਨੇ 2 ਦੌੜਾਂ ਬਣਾਈਆਂ। ਰਬਾਡਾ ਨੇ ਬੁਮਰਾਹ ਨੂੰ ਐਲਗਰ ਹੱਥੋਂ ਕੈਚ ਕਰਾ ਕੇ ਭਾਰਤ ਦੀ ਪਾਰੀ ਨੂੰ 209 ਦੌੜਾਂ 'ਤੇ ਸਮੇਟ ਦਿੱਤਾ। ਦੱਖਣੀ ਅਫਰੀਕਾ ਲਈ ਵਰਨੇਨ ਫਿਲੇਂਡਰ ਨੇ 14.3 ਓਵਰਾਂ ਵਿਚ 33 ਦੌੜਾਂ 'ਤੇ 3 ਵਿਕਟਾਂ, ਕੈਗਿਸੋ ਰਬਾਡਾ ਨੇ 16.4 ਓਵਰਾਂ ਵਿਚ 34 ਦੌੜਾਂ 'ਤੇ 3 ਵਿਕਟਾਂ, ਡੇਲ ਸਟੇਨ ਨੇ 17.3 ਓਵਰਾਂ ਵਿਚ 51 ਦੌੜਾਂ 'ਤੇ 2 ਵਿਕਟਾਂ ਤੇ ਮੋਰਨੋ ਮੋਰਕਲ ਨੇ 19 ਓਵਰਾਂ ਵਿਚ 57 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ।
ਸ਼ਾਹਾਨੀ ਤੇ ਜੋਸ਼ੀ ਬ੍ਰਿਟਿਸ਼ ਜੂਨੀਅਰ ਓਪਨ ਸਕੁਐਸ਼ ਦੇ ਸੈਮੀਫਾਈਨਲ 'ਚ
NEXT STORY