ਸਪੋਰਟਸ ਡੈਸਕ— ਨਿਊਜ਼ੀਲੈਂਡ ਦੌਰੇ ਤੋਂ ਬਾਅਦ ਹੁਣ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਵਨ-ਡੇ ਸੀਰੀਜ਼ ਦੀ ਸ਼ੁਰੂਆਤ 12 ਮਾਰਚ ਤੋਂ ਸ਼ੁਰੂ ਹੋ ਰਹੀ ਹੈ। ਇਸ ਸੀਰੀਜ਼ ਦਾ ਪਹਿਲਾ ਮੁਕਾਬਲਾ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ’ਤੇ ਖੇਡਿਆ ਜਾਵੇਗਾ। ਭਾਰਤੀ ਟੀਮ ਨੂੰ ਪਿੱਛਲੀ ਸੀਰੀਜ਼ ’ਚ ਨਿਊਜ਼ੀਲੈਂਡ ਕੋਲੋਂ 3-0 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨ ਪਿਆ ਸੀ। ਦੱਖਣੀ ਅਫਰੀਕਾ ਨੇ ਆਸਟਰੇਲੀਆ ਨੂੰ 3-0 ਨਾਲ ਹਰਾਇਆ ਸੀ। ਇਸ ਦੇ ਨਾਲ ਹੀ ਇਸ ਮੈਚ ਦੌਰਾਨ ਦੋਵਾਂ ਟੀਮਾਂ ਵਿਚਾਲੇ ਇਕ ਵਾਰ ਫਿਰ ਕ੍ਰਿਕਟ ਦੇ ਮੈਦਾਨ ’ਤੇ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲੇਗਾ ਅਤੇ ਇਸਦੇ ਨਾਲ ਇਸ ਮੈਚ ’ਚ ਕਈ ਰਿਕਾਰਡਜ਼ ਬਣ ਸਕਦੇ ਹਨ। ਤੁਹਾਨੂੰ ਉਨ੍ਹਾਂ ਰਿਕਾਰਡਜ਼ ਬਾਰੇ ਦੱਸਦੇ ਹਾਂ ਜਵਿੱਚ ਦੱਸਦੇ ਹਨ।
ਇਕ ਨਜ਼ਰ ਮੈਚ ’ਚ ਬਣਨ ਵਾਲੇ ਰਿਕਾਰਡਜ਼ ’ਤੇ
- ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਹੁਣ ਤਕ ਅੰਤਰਰਾਸ਼ਟਰੀ ਕ੍ਰਿਕਟ ’ਚ 21901 ਦੌੜਾਂ ਹਨ । ਜੇਕਰ ਉਹ ਇਸ ਮੈਚ ’ਚ 99 ਦੌੜਾਂ ਬਣਾਉਂਦਾ ਹੈ ਤਾਂ ਉਹ 22 ਹਜ਼ਾਰ ਦੌੜਾਂ ਬਣਾਉਣ ਵਾਲਾਂ 8ਵੇਂ ਬੱਲੇਬਾਜ਼ ਬਣ ਜਾਵੇਗਾ। ਇਸ ਦੇ ਨਾਲ ਹੀ ਉਹ ਸਭ ਤੋਂ ਘੱਟ ਪਾਰੀਆਂ ’ਚ ਵੀ ਅਜਿਹਾ ਕਰੇਗਾ।
- ਵਿਰਾਟ ਕੋਹਲੀ ਦੀ ਕਪਤਾਨੀ ’ਚ ਭਾਰਤ ਨੇ ਹੁਣ ਤਕ ਲਗਾਤਾਰ 4 ਵਨ-ਡੇ ਮੈਚ ਨਹੀਂ ਹਾਰੇ ਹਨ। ਨਿਊਜ਼ੀਲੈਂਡ ਖਿਲਾਫ 3 ਮੈਚਾਂ ਦੀ ਸੀਰੀਜ਼ ਹਾਰਨ ਤੋਂ ਬਾਅਦ ਜੇਕਰ ਇਸ ਮੈਚ ’ਚ ਟੀਮ ਨੂੰ ਹਾਰ ਮਿਲਦੀ ਹੈ ਤਾਂ ਇਹ ਰਿਕਾਰਡ ਕੋਹਲੀ ਦੇ ਨਾਂ ਜੁੜ ਜਾਵੇਗਾ।- ਮਨੀਸ਼ ਪਾਂਡੇ ਦੇ ਵਨ-ਡੇ ਕ੍ਰਿਕਟ ’ਚ 21 ਪਾਰੀਆਂ ’ਚ 492 ਦੌੜਾਂ ਹਨ। ਇਸ ਮੁਕਾਬਲੇ ’ਚ ਜੇਕਰ ਮਨੀਸ਼ ਪਾਂਡੇ ਨੂੰ ਖੇਡਣ ਦਾ ਮੌਕਾ ਮਿਲਦਾ ਹੈ ਤਾਂ ਜੇਕਰ ਉਹ 8 ਦੌੜਾਂ ਬਣਾਉਦਿਆਂ ਉਹ ਆਪਣੀਆਂ 500 ਵਨਡੇ ਦੌੜਾਂ ਪੂਰੀਆਂ ਹੋ ਜਾਣਗੀਆਂ।
- ਹਾਰਦਿਕ ਪੰਡਿਯਾ ਦੇ ਵਨ-ਡੇ ਕ੍ਰਿਕਟ ’ਚ 957 ਦੌੜਾਂ ਅਤੇ 54 ਵਿਕਟਾਂ ਹਨ। ਜੇਕਰ ਉਹ ਇਸ ਮੈਚ ’ਚ 43 ਦੌੜਾਂ ਬਣਾ ਲੈਂਦਾ ਹੈ ਤਾਂ ਵਨ-ਡੇ ’ਚ 1000 ਦੌੜਾਂ ਅਤੇ 50 ਵਿਕਟਾਂ ਲੈਣ ਵਾਲਾ ਭਾਰਤ ਦਾ 13ਵਾਂ ਖਿਡਾਰੀ ਬਣ ਜਾਵੇਗਾ।- ਭਾਰਤ ਅਤੇ ਦੱਖਣ ਅਫਰੀਕਾ ਵਿਚਾਲੇ 85 ਵਨ-ਡੇ ਮੈਚ ਹੋਏ ਹਨ। ਇਨਾਂ ’ਚੋ ਭਾਰਤ ਨੇ 35 ਅਤੇ ਅਫਰੀਕਾ ਨੇ 46 ਮੈਚ ਜਿੱਤੇ ਹਨ। ਭਾਰਤੀ ਟੀਮ ਆਪਣਾ ਇਹ ਸਕੋਰ ਸੁਧਾਰਨਾ ਚਾਹੇਗੀ।
- ਜਨਵਰੀ 2017 ਤੋਂ ਬਾਅਦ ਭਾਰਤੀ ਟੀਮ ਪਹਿਲੀ ਵਾਰ ਘਰੇਲੂ ਵਨ-ਡੇ ਮੈਚ ’ਚ ਰੋਹਿਤ ਸ਼ਰਮਾ ਦੇ ਬਿਨਾਂ ਉਤਰੇਗੀ। ਉਸ ਸਮੇਂ ਵੀ ਨਿਊਜ਼ੀਲੈਂਡ ਖਿਲਾਫ ਸੀਰੀਜ਼ ’ਚ ਸੱਟ ਦੀ ਵਜ੍ਹਾ ਕਰਕੇ ਉਹ ਟੀਮ ਤੋਂ ਬਾਹਰ ਸੀ।
- ਜਸਪ੍ਰੀਤ ਬੁਮਰਾਹ ਨੂੰ ਪਿਛਲੇ 5 ਵਨ-ਡੇ ਮੈਚਾਂ ’ਚ ਵਿਕਟ ਨਹੀਂ ਮਿਲੀ ਹੈ। ਬਿਨਾਂ ਵਿਕਟ ਹਾਸਲ ਕੀਤੇ ਇਹ ਉਸ ਦਾ ਸਭ ਤੋਂ ਜ਼ਿਆਦਾ ਮੈਚ ਹੈ। ਇਸ ਮੈਚ ’ਚ ਵਿਕਟ ਲੈ ਕੇ ਇਹ ਬੁਮਰਾਹ ਇਹ ਸਿਲਸਿਲਾ ਤੋੜਣਾ ਚਾਹੇਗਾ।
- ਹੇਨਰਿਚ ਕਲਾਸਨ ਦੇ ਨਾਂ 16 ਪਾਰੀਆਂ ’ਚ 493 ਦੌੜਾਂ ਹਨ। ਉਹ 7 ਦੌੜਾਂ ਬਣਾਉਂਦੇ ਹੀ 500 ਵਨ-ਡੇ ਦੌੜਾਂ ਬਣਾਉਣ ਵਾਲਾ ਦੱਖਣੀ ਅਫਰੀਕਾ ਦੇ 44ਵਾਂ ਬੱਲੇਬਾਜ਼ ਬਣ ਜਾਵੇਗਾ।
- ਦੱਖਣੀ ਅਫਰੀਕਾ ਦਾ ਕਪਤਾਨ ਕਵਿੰਟਨ ਡੀ ਕਾਕ ਰੈਗੂਲਰ ਕਪਤਾਨ ਬਣਨ ਤੋਂ ਬਾਅਦ ਪਹਿਲੀ ਵਾਰ ਘਰ ਤੋਂ ਬਾਹਰ ਵਨ ਡੇ ਸੀਰੀਜ਼ ਖੇਡੇਗਾ।
- 139 ਖਿਡਾਰੀਆਂ ਨੇ ਹੁਣ ਤਕ ਦੱਖਣੀ ਅਫਰੀਕਾ ਲਈ ਵਨ-ਡੇ ਕ੍ਰਿਕਟ ਮੈਚ ਖੇਡੇ ਹਨ। ਇਸ ਮੈਚ ’ਚ ਜੇਕਰ ਜਾਰਜ ਲਿੰਡੇ ਨੂੰ ਡੈਬਿਊ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਦੱਖਣੀ ਅਫਰੀਕਾ ਵਲੋਂ ਵਨ ਡੇ ਡੈਬਿਊ ਕਰਨ ਵਾਲਾ 140ਵਾਂ ਖਿਡਾਰੀ ਬਣ ਜਾਵੇਗਾ।
ਭੁਵਨੇਸ਼ਵਰ ਬੋਲੇ- ‘ਵਨ ਡੇਅ ਸੀਰੀਜ਼ ’ਚ ਥੁੱਕ ਨਾਲ ਨਹੀਂ ਚਮਕਾਵਾਂਗਾ ਗੇਂਦ’!
NEXT STORY