ਧਰਮਸ਼ਾਲਾ– ਭਾਰਤੀ ਟੀਮ ਦੱਖਣੀ ਅਫਰੀਕਾ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ ਖੇਡਣ ਲਈ ਤਿਆਰ ਹੈ। ਵੀਰਵਾਰ ਨੂੰ ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਧਰਮਸ਼ਾਲਾ ’ਚ ਖੇਡਿਆ ਜਾਣਾ ਹੈ। ਇਸ ਸੀਰੀਜ਼ ’ਚ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੀ ਟੀਮ ਇੰਡੀਆ ’ਚ ਵਾਪਸੀ ਹੋਈ ਹੈ। ਭੁਵਨੇਸ਼ਵਰ ਕੁਮਾਰ ਨੇ ਵੀਰਵਾਰ ਨੂੰ ਹੋਣ ਵਾਲੇ ਮੈਚ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਮੈਚ ਦੌਰਾਨ ਗੇਂਦ ਨੂੰ ਚਮਕਾਉਣ ਲਈ ਉਹ ਥੁੱਕ ਦਾ ਇਸਤੇਮਾਲ ਕਰਨ ਤੋਂ ਬਚਣਗੇ। ਭੁਵੀ ਨੇ ਕੋਰੋਨਾਵਾਇਰਸ ਨੂੰ ਧਿਆਨ ’ਚ ਰੱਖਦੇ ਹੋਏ ਮੈਚ ਦੌਰਾਨ ਸਾਵਦਾਨੀ ਵਰਤਣ ’ਤੇ ਆਪਣੀ ਗੱਲ ਕਹੀ।
ਭੁਵਨੇਸ਼ਵਰ ਨੇ ਕਿਹਾ ਕਿ ਅਸੀਂ ਇਹ ਗੱਲ ਸੋਚੀ ਹੈ ਕਿ ਥੁੱਕ ਨਾਲ ਗੇਂਦ ਨੂੰ ਨਹੀਂ ਚਮਕਾਵਾਂਗੇ। ਅਜੇ ਇਹ ਨਹੀਂ ਦੱਸ ਸਕਦਾ ਕਿ ਜੇਕਰ ਗੇਂਦ ਨੂੰ ਚਮਕਾਉਣ ਲਈ ਥੁੱਕ ਦਾ ਇਸਤੇਮਾਲ ਨਹੀਂ ਕਰਾਂਗੇ ਤਾਂ ਫਿਰ ਇਸ ਦੀ ਚਮਕ ਬਣਾਈ ਰੱਖਣ ਲਈ ਕੀ ਕੀਤਾ ਜਾਵੇਗਾ। ਅਜਿਹਾ ਨਾ ਕਰਨ ’ਤੇ ਜਦੋਂ ਬੱਲੇਬਾਜ਼ ਸਾਨੂੰ ਸਕੋਰ ਮਾਰੇਗਾ ਤਾਂ ਲੋਕ ਕਹਿਣਗੇ ਕਿ ਚੰਗੀ ਗੇਂਦਬਾਜ਼ੀ ਨਹੀਂ ਕਰ ਰਹੇ।
ਉਨ੍ਹਾਂ ਕਿਹਾ ਕਿ ਟੀਮ ਦੀ ਮੀਟਿੰਗ ’ਚ ਡਾਕਟਰ ਜੋ ਵੀ ਕਰਨ ਦੀ ਸਲਾਹ ਦੇਣਗੇ ਉਹ ਸਾਰੇ ਉਸ ’ਤੇ ਅਮਲ ਕਰਨਗੇ। ਭੁਵਨੇਸ਼ਵਰ ਨੇ ਕਿਹਾ ਕਿ ਉਂਝ ਇਹ ਇਕ ਅਹਿਮ ਗੱਲ ਹੈ, ਦੇਖਦੇ ਹਾਂ ਅੱਜ ਸਾਡੀ ਮੀਟਿੰਗ ਹੋਣੀ ਹੈ। ਇਸ ਮੀਟਿੰਗ ਤੋਂ ਬਾਅਦ ਜੋ ਵੀ ਸਾਡੇ ਨਿਰਦੇਸ਼ ਦਿੱਤੇ ਜਾਣਗੇ ਜਾਂ ਜੋ ਵੀ ਸਭ ਤੋਂ ਸਹੀ ਆਪਸ਼ਨ ਸਾਹਮਣੇ ਹੋਵੇਗਾ ਅਸੀਂ ਸਾਰੇ ਉਸ ’ਤੇ ਅਮਲ ਕਰਾਂਗੇ। ਇਹ ਸਭ ਕੁਝ ਟੀਮ ਦੇ ਡਾਕਟਰਾਂ ’ਤੇ ਨਿਰਭਰ ਕਰਦਾ ਹੈ ਕਿ ਉਹ ਸਾਨੂੰ ਕੀ ਸਲਾਹ ਦਿੰਦੇ ਹਨ।
ਕੋਰੋਨਾ ਦੇ ਖਤਰੇ ਨੂੰ ਭੁਵੀ ਨੇ ਵੱਡਾ ਮੰਨਿਆ ਅਤੇ ਕਿਹਾ ਕਿ ਤੁਸੀਂ ਇਸ ਸਮੇਂ ਕੁਝ ਵੀ ਨਹੀਂ ਕਹਿ ਸਕਦੇ ਕਿਉਂਕਿ ਭਾਰਤ ’ਚ ਵੀ ਇਹ ਕਾਫੀ ਖਤਰਨਾਕ ਸਥਿਤੀ ਪੈਦਾ ਕਰ ਚੁੱਕਾ ਹੈ। ਅਸੀਂ ਇਸ ਨੂੰ ਲੈ ਕੇ ਜੋ ਵੀ ਬਚਾਅ ਦੇ ਉਪਾਅ ਕਰ ਸਕਦੇ ਹਾਂ ਉਹ ਸਾਰੇ ਕਰ ਰਹੇ ਹਾਂ। ਸਾਡੇ ਨਾਲ ਟੀਮ ਦੇ ਡਾਕਟਰ ਹਨ, ਉਹ ਸਾਨੂੰ ਸਭ ਤੋਂ ਦੱਸਦੇ ਹਨ ਕਿ ਕੀ ਕਰਨਾ ਚਾਹੀਦਾ ਹੈ ਅਤੇ ਕਿਹੜੀਆਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ। ਲਿਹਾਜਾ ਅਸੀਂ ਉਮੀਦ ਕਰਦੇ ਹਾਂ ਕਿ ਇਹ ਅੱਗੇ ਹੋਰ ਜ਼ਿਆਦਾ ਨਾ ਫੈਲੇ।
ਜ਼ਖਮੀ ਵਿਕਾਸ ਕ੍ਰਿਸ਼ਣ ਏਸ਼ੀਆਈ ਕੁਆਲੀਫਾਇਰ ਦੇ ਫਾਈਨਲ ਤੋਂ ਬਾਹਰ, ਮਿਲਿਆ ਚਾਂਦੀ ਦਾ ਤਮਗਾ
NEXT STORY