ਸਪੋਰਟਸ ਡੈਸਕ- ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਦੇ ਦੂਜੇ ਦਿਨ ਦੀ ਖੇਡ ਕੋਲਕਾਤਾ ਵਿਖੇ ਖੇਡੀ ਜਾ ਰਹੀ ਹੈ। ਮੈਚ ਦੇ ਪਹਿਲੇ ਦਿਨ ਦੱਖਣੀ ਅਫਰੀਕਾ ਨੇ ਆਲ ਆਊਟ ਹੋ ਕੇ 159 ਦੌੜਾਂ ਬਣਾਈਆਂ। ਇਸ ਤੋਂ ਬਾਅਦ ਭਾਰਤ ਨੇ ਦੂਜੇ ਦਿਨ ਆਪਣੀ ਪਹਿਲੀ ਪਾਰੀ 'ਚ 189 ਦੌੜਾਂ ਬਣਾਈਆਂ ਤੇ ਦੱਖਣੀ ਅਫਰੀਕਾ ਵਿਰੁੱਧ 30 ਦੌੜਾਂ ਦੀ ਬੜ੍ਹਤ ਲੈ ਲਈ ਹੈ। ਭਾਰਤ ਦੀ ਪਹਿਲੀ ਪਾਰੀ 'ਚ ਕੋਈ ਵੀ ਬੱਲੇਬਾਜ਼ ਕੋਈ ਖਾਸ ਸਕੋਰ ਨਹੀਂ ਬਣਾ ਸਕਿਆ। ਕੇਐੱਲ ਰਾਹੁਲ 39 ਦੌੜਾਂ, ਵਾਸ਼ਿੰਗਟਨ ਸੁੰਦਰ 29 ਦੌੜਾਂ, ਰਿਸ਼ਭ ਪੰਤ 27 ਦੌੜਾਂ, ਰਵਿੰਦਰ ਜਡੇਜਾ ਨੇ 27 ਦੌੜਾਂ ਬਣਾਈਆਂ।
ਟਿਮ ਸਾਊਥੀ ਕੇ. ਕੇ. ਆਰ. ਦਾ ਗੇਂਦਬਾਜ਼ੀ ਕੋਚ ਬਣਿਆ
NEXT STORY