ਜੌਹਾਨਸਬਰਗ, (ਬਿਊਰੋ)— ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਅੱਜ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਦਾ ਤੀਜਾ ਅਤੇ ਆਖਰੀ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤਕੇ ਪਹਿਲੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਟੀਮ ਨੇ ਸ਼ਰਮਨਾਕ ਪ੍ਰਦਰਸ਼ਨ ਜਾਰੀ ਰੱਖਦਿਆ ਪਹਿਲੀ ਪਾਰੀ 'ਚ ਸਿਰਫ 187 ਦੌੜਾਂ ਹੀ ਬਣਾ ਸਕੀ।ਲੰਚ ਤੱਕ ਭਾਰਤ ਨੇ ਦੋ ਵਿਕਟਾਂ 'ਤੇ 45 ਦੌੜਾਂ ਬਣਾ ਲਈਆਂ ਹਨ। ਭਾਰਤ ਦਾ ਪਹਿਲਾ ਵਿਕਟ ਲੋਕੇਸ਼ ਰਾਹੁਲ ਦੇ ਰੂਪ 'ਚ ਲੱਗਾ ਜੋ ਸਿਰਫ 0 ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਇਸ ਤੋਂ ਬਾਅਦ ਮੁਰਲੀ ਵਿਜੇ ਵੀ ਸਸਤੇ 'ਚ ਆਊਟ ਹੋ ਗਏ। ਮੁਰਲੀ ਵਿਜੇ 8 ਦੌੜਾਂ 'ਤੇ ਨਿੱਜੀ ਸਕੋਰ 'ਤੇ ਆਊਟ ਹੋਏ। ਬ੍ਰੇਕ ਤੱਕ ਵਿਰਾਟ 24 ਅਤੇ ਚੇਤੇਸ਼ਵਰ ਪੁਜਾਰਾ 5 ਦੌੜਾਂ ਬਣਾ ਕੇ ਕ੍ਰੀਜ਼ 'ਤੇ ਡਟੇ ਸਨ।
ਟੀਮ ਇੰਡੀਆ ਦੇ ਪਲੇਇੰਗ ਇਲੈਵਨ 'ਚ ਉਮੀਦ ਦੇ ਮੁਤਾਬਕ ਬੱਲੇਬਾਜ਼ ਅਜਿੰਕਯ ਰਹਾਨੇ ਅਤੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੀ ਵਾਪਸੀ ਹੋਈ ਹੈ। ਮੈਚ 'ਚ ਇਕਮਾਤਰ ਸਪਿਨਰ ਰਵੀਚੰਦਰਨ ਅਸ਼ਵਿਨ ਨੂੰ ਬਾਹਰ ਬਿਠਾਇਆ ਗਿਆ ਹੈ ਅਤੇ ਭੁਵੀ ਨੂੰ ਉਸ ਦੀ ਜਗ੍ਹਾ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਰਹਾਨੇ ਨੂੰ ਰੋਹਿਤ ਸ਼ਰਮਾ ਦੀ ਜਗ੍ਹਾ ਟੀਮ 'ਚ ਲਿਆ ਗਿਆ ਹੈ। ਜਦਕਿ ਮੇਜ਼ਬਾਨ ਦੱਖਣੀ ਅਫਰੀਕਾ ਨੇ ਕੇਸ਼ਵ ਮਹਾਰਾਜ ਨੂੰ ਬਾਹਰ ਕੀਤਾ ਹੈ ਅਤੇ ਉਨ੍ਹਾਂ ਦੀ ਜਗ੍ਹਾ ਆਲਰਾਊਂਡਰ ਆਂਦਿਲੇ ਫੇਲੂਕਵਾਓ ਨੂੰ ਲਿਆ ਗਿਆ ਹੈ।
ਦੱਖਣੀ ਅਫਰੀਕਾ ਦੌਰੇ 'ਤੇ ਗਈ ਟੀਮ ਇੰਡੀਆ ਨੂੰ ਕੇਪਟਾਊਨ 'ਚ ਖੇਡੇ ਗਏ ਪਹਿਲੇ ਟੈਸਟ 'ਚ 72 ਦੌੜਾਂ ਨਾਲ ਹਾਰ ਮਿਲੀ ਸੀ ਅਤੇ ਫਿਰ ਸੇਂਚੁਰੀਅਨ ਟੈਸਟ 'ਚ 135 ਦੌੜਾਂ ਨਾਲ ਹਾਰ ਝਲਣੀ ਪਈ, ਜਿਸ ਦੇ ਕਾਰਨ ਕੋਹਲੀ ਐਂਡ ਕੰਪਨੀ ਤਿੰਨ ਮੈਚਾਂ ਦੀ ਸੀਰੀਜ਼ 0-2 ਨਾਲ ਹਰਾ ਗਈ। ਸੀਰੀਜ਼ ਹਾਰ ਚੁੱਕੀ ਟੀਮ ਇੰਡੀਆ ਦੇ ਸਾਹਮਣੇ ਹੁਣ ਕਲੀਨ ਸਵੀਪ ਤੋਂ ਬਚਣ ਦੀ ਚੁਣੌਤੀ ਹੋਵੇਗੀ।
ਭਾਰਤ ਨੇ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ 'ਚ ਘਰੇਲੂ ਮੈਦਾਨ 'ਤੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਤੇ ਲਗਾਤਾਰ 9 ਟੈਸਟ ਸੀਰੀਜ਼ ਜਿੱਤਣ ਦੇ ਆਸਟ੍ਰੇਲੀਆਈ ਟੀਮ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਵੀ ਕੀਤੀ ਪਰ ਦੱਖਣੀ ਅਫਰੀਕਾ ਦੇ ਚੁਣੌਤੀਪੂਰਨ ਦੌਰੇ ਵਿਚ ਉਹ ਅਜੇਤੂ ਨਹੀਂ ਸਾਬਤ ਹੋ ਸਕੀ। ਭਾਰਤ 3 ਟੈਸਟਾਂ ਦੀ ਸੀਰੀਜ਼ ਨੂੰ 0-2 ਨਾਲ ਗੁਆ ਚੁੱਕਾ ਹੈ ਤੇ ਆਖਰੀ ਮੈਚ ਉਸ ਨੂੰ ਆਪਣੀਆਂ ਗਲਤੀਆਂ ਸੁਧਾਰ ਦਾ ਮੌਕਾ ਦੇ ਸਕਦਾ ਹੈ।
ਸੀਰੀਜ਼ ਦੇ ਪਿਛਲੇ ਦੋ ਮੈਚਾਂ ਵਿਚ ਖਿਡਾਰੀਆਂ, ਖਾਸ ਕਰ ਕੇ ਬੱਲੇਬਾਜ਼ਾਂ ਨੇ ਰਨ ਆਊਟ ਹੋਣ ਤੋਂ ਲੈ ਕੇ ਕੈਚ ਛੱਡਣ ਵਰਗੀਆਂ ਗਲਤੀਆਂ ਕੀਤੀਆਂ ਤੇ ਕਪਤਾਨ ਵਿਰਾਟ ਦਾ ਮੈਦਾਨ 'ਤੇ ਹਮਲਾਵਰ ਰੁਖ਼ ਫਿਰ ਤੋਂ ਬਾਹਰ ਨਿਕਲ ਆਇਆ ਤੇ ਉਸ ਨੂੰ ਆਈ. ਸੀ. ਸੀ. ਦੇ ਨਿਯਮਾਂ ਅਨੁਸਾਰ ਪਹਿਲੀ ਵਾਰ ਡੀ. ਮੈਰਿਟ ਅੰਕ ਤੇ ਜੁਰਮਾਨਾ ਤਕ ਭੁਗਤਣਾ ਪਿਆ। ਅਜਿਹੀ ਸਥਿਤੀ 'ਚ ਟੀਮ ਇੰਡੀਆ ਵੀ ਹਰ ਹਾਲ 'ਚ ਵੰਡਰਰਸ ਵਿਚ ਜਿੱਤ ਨਾਲ ਆਪਣਾ ਸਨਮਾਨ ਬਚਾਉਣਾ ਚਾਹੇਗੀ।
ਕਰਬਰ ਆਸਟਰੇਲੀਆਈ ਓਪਨ ਦੇ ਸੈਮੀਫਾਈਨਲ 'ਚ
NEXT STORY