ਸਪੋਰਟਸ ਡੈਸਕ : ਟੀਮ ਇੰਡੀਆ ਨੇ ਵਾਨਖੇੜੇ ਸਟੇਡੀਅਮ 'ਚ ਸ਼੍ਰੀਲੰਕਾ ਖਿਲਾਫ ਪਹਿਲੇ ਟੀ-20 'ਚ ਜਿੱਤ ਨਾਲ ਸਾਲ ਦੀ ਸ਼ੁਰੂਆਤ ਕੀਤੀ। ਹਾਰਦਿਕ ਪੰਡਯਾ ਨੂੰ ਟੀ-20 ਸੀਰੀਜ਼ ਲਈ ਕਪਤਾਨ ਬਣਾਇਆ ਗਿਆ ਹੈ। ਮੈਚ ਦੌਰਾਨ ਹਾਰਦਿਕ ਵੱਲੋਂ ਅਕਸ਼ਰ ਪਟੇਲ ਨੂੰ ਚੁਣੌਤੀਪੂਰਨ ਸਥਿਤੀ 'ਚ ਆਖਰੀ ਓਵਰ ਕਰਵਾਉਣ ਦੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋਈ।
ਹਾਰਦਿਕ ਪੰਡਯਾ ਨੇ ਮੈਚ ਖਤਮ ਹੋਣ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਇਨ੍ਹਾਂ ਮੁੱਦਿਆਂ 'ਤੇ ਗੱਲ ਕੀਤੀ। ਹਾਰਦਿਕ ਨੇ ਕਿਹਾ ਕਿ ਹੁਣ ਮੈਨੂੰ ਲੋਕਾਂ ਨੂੰ ਡਰਾਉਣ ਦੀ ਆਦਤ ਪੈ ਗਈ ਹੈ। ਪਰ ਜੇਕਰ ਮੈਂ ਮੁਸਕਰਾਉਂਦਾ ਹਾਂ ਤਾਂ ਸਮਝੋ ਸਭ ਕੁਝ ਠੀਕ ਹੈ ਹਾਰਦਿਕ ਨੇ ਕਿਹਾ- ਕੱਲ੍ਹ ਮੈਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਈ। ਲੋੜੀਂਦਾ ਪਾਣੀ ਨਾ ਪੀਣ ਕਾਰਨ ਗਲੂਟਸ ਅਕੜ ਗਏ ਸਨ।
ਇਹ ਵੀ ਪੜ੍ਹੋ : IPL: ਦਿੱਲੀ ਕੈਪੀਟਲਜ਼ 'ਚ ਵਾਪਸੀ ਲਈ ਤਿਆਰ ਸੌਰਵ ਗਾਂਗੁਲੀ, ਮਿਲੇਗੀ ਇਹ ਵੱਡੀ ਜ਼ਿੰਮੇਵਾਰੀ
ਇਸ ਦੇ ਨਾਲ ਹੀ ਅਕਸ਼ਰ ਨੂੰ ਆਖਰੀ ਓਵਰ ਦੇਣ ਤੋਂ ਬਾਅਦ ਹਾਰਦਿਕ ਨੇ ਕਿਹਾ ਕਿ ਮੈਂ ਟੀਮ ਨੂੰ ਮੁਸ਼ਕਲ ਹਾਲਾਤਾਂ 'ਚ ਪਾਉਣਾ ਚਾਹੁੰਦਾ ਹਾਂ ਕਿਉਂਕਿ ਇਹ ਵੱਡੇ ਮੈਚਾਂ 'ਚ ਸਾਡੀ ਮਦਦ ਕਰੇਗਾ। ਅਸੀਂ ਦੋ-ਪੱਖੀ ਸੀਰੀਜ਼ ਦੇ ਪੱਧਰ 'ਤੇ ਬਹੁਤ ਚੰਗੇ ਹਾਂ ਅਤੇ ਇਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਚੁਣੌਤੀ ਦੇਣ ਜਾ ਰਹੇ ਹਾਂ। ਇਮਾਨਦਾਰੀ ਨਾਲ ਕਹਾਂ ਤਾਂ ਅੱਜ ਸਾਰੇ ਨੌਜਵਾਨ ਖਿਡਾਰੀਆਂ ਨੇ ਸਾਨੂੰ ਉਸ ਸਥਿਤੀ ਤੋਂ ਬਾਹਰ ਕੱਢਿਆ ਹੈ।
ਹਾਰਦਿਕ ਨੇ ਕਿਹਾ- ਅੱਜ ਗੇਂਦਬਾਜ਼ੀ ਤੋਂ ਪਹਿਲਾਂ ਗੱਲਬਾਤ ਬਹੁਤ ਸਾਦੀ ਸੀ, ਮੈਂ ਉਸ (ਮਾਵੀ) ਨੂੰ ਆਈਪੀਐਲ ਵਿੱਚ ਚੰਗੀ ਗੇਂਦਬਾਜ਼ੀ ਕਰਦੇ ਦੇਖਿਆ ਹੈ ਅਤੇ ਮੈਨੂੰ ਪਤਾ ਹੈ ਕਿ ਉਸ ਦੀ ਤਾਕਤ ਕੀ ਹੈ। ਮੈਂ ਉਸਨੂੰ ਕਿਹਾ ਕਿ ਆਪਣੇ ਆਪ 'ਤੇ ਭਰੋਸਾ ਕਰੇ। ਚਿੰਤਾ ਨਾ ਕਰੋ। ਇਸ ਦੇ ਨਾਲ ਹੀ ਮੈਂ ਆਪਣੀ ਗੇਂਦਬਾਜ਼ੀ 'ਤੇ ਵੀ ਕੰਮ ਕੀਤਾ ਹੈ। ਮੈਂ ਉਸ (ਇਨਸਵਿੰਗਰ) 'ਤੇ ਵੀ ਕੰਮ ਕੀਤਾ ਹੈ। ਮੈਂ ਨੈੱਟ 'ਤੇ ਗੇਂਦਬਾਜ਼ੀ ਕਰ ਰਿਹਾ ਹਾਂ ਅਤੇ ਮੈਨੂੰ ਨਵੀਂ ਗੇਂਦ ਨਾਲ ਗੇਂਦਬਾਜ਼ੀ ਕਰਨਾ ਪਸੰਦ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਨੋਵਾਕ ਜੋਕੋਵਿਚ ਨੇ 2023 ਦੀ ਸ਼ੁਰੂਆਤ ਸਿੰਗਲਜ਼ ਵਰਗ ਵਿੱਚ ਜਿੱਤ ਨਾਲ ਕੀਤੀ
NEXT STORY