ਸਪੋਰਟਸ ਡੈਸਕ- ਭਾਰਤ ਤੇ ਵੈਸਟਇੰਡੀਜ਼ ਦਰਮਿਆਨ ਪੰਜ ਮੈਚਾਂ ਦੀ ਟੀ20 ਸੀਰੀਜ਼ ਦਾ ਦੂਜਾ ਮੈਚ ਅੱਜ ਵੈਸਟਇੰਡੀਜ਼ ਦੇ ਗੁਆਨਾ ਦੇ ਪ੍ਰੋਵੀਡੇਂਸ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਇਸ਼ਾਨ ਕਿਸ਼ਨ (27), ਹਾਰਦਿਕ ਪੰਡਯਾ (24) ਤੇ ਤਿਲਕ ਵਰਮਾ ਦੀ ਅਰਧ ਸੈਂਕੜੇ ਵਾਲੀ ਪਾਰੀ (51 ਦੌੜਾਂ) ਦੀ ਬਦੌਲਤ ਭਾਰਤ ਨੇ 20 ਓਵਰਾਂ ’ਚ 7 ਵਿਕਟਾਂ ਗੁਆ ਕੇ 152 ਦੌੜਾਂ ਬਣਾਈਆਂ ਤੇ ਵੈਸਟ ਇੰਡੀਜ਼ ਨੂੰ ਜਿੱਤ ਲਈ 153 ਦੌੜਾਂ ਦਾ ਟੀਚਾ ਦਿੱਤਾ।
ਇਹ ਵੀ ਪੜ੍ਹੋ : Road Safety World Series ਬਣੇਗੀ ਹੋਰ ਵੀ ਰੋਮਾਂਚਕ, ਜਾਣੋ ਕਦੋਂ ਹੋ ਸਕਦੈ ਭਾਰਤ-ਪਾਕਿ ਦਰਮਿਆਨ ਮਹਾਮੁਕਾਬਲਾ
ਦੂਜੇ ਟੀ-20 ਕ੍ਰਿਕਟ ਮੈਚ 'ਚ ਜਦੋਂ ਭਾਰਤੀ ਟੀਮ ਬਰਾਬਰੀ ਦਾ ਟੀਚਾ ਲੈ ਕੇ ਉਤਰੇਗੀ ਤਾਂ ਉਸ ਦੇ ਮੰਨੇ-ਪ੍ਰਮੰਨੇ ਆਈਪੀਐੱਲ ਸਿਤਾਰਿਆਂ ਦੀ ਭਰੋਸੇਯੋਗਤਾ ਵੀ ਦਾਅ 'ਤੇ ਲੱਗੀ ਹੋਵੇਗੀ। ਤਾਰੋਬਾ 'ਚ ਹੋਏ ਪਹਿਲੇ ਮੈਚ 'ਚ ਵੈਸਟਇੰਡੀਜ਼ ਨੇ ਚਾਰ ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਇਸ ਸਾਲ ਹੋਣ ਵਾਲੇ ਵਨਡੇ ਵਿਸ਼ਵ ਕੱਪ ਨੂੰ ਧਿਆਨ 'ਚ ਰੱਖਦੇ ਹੋਏ ਟੀ-20 ਸੀਰੀਜ਼ ਦਾ ਕੋਈ ਮਤਲਬ ਨਹੀਂ ਹੈ, ਪਰ ਕਪਤਾਨ ਹਾਰਦਿਕ ਪੰਡਿਆ ਅਤੇ ਉਪ-ਕਪਤਾਨ ਸੂਰਯਕੁਮਾਰ ਯਾਦਵ ਵਿਅਕਤੀਗਤ ਤੌਰ 'ਤੇ ਅਤੇ ਇੱਕ ਟੀਮ ਦੇ ਰੂਪ 'ਚ ਬਿਹਤਰ ਪ੍ਰਦਰਸ਼ਨ ਕਰਨਾ ਚਾਹੁਣਗੇ। ਇਨ੍ਹਾਂ ਦੋਵਾਂ ਤੋਂ ਇਲਾਵਾ ਈਸ਼ਾਨ ਕਿਸ਼ਨ, ਸ਼ੁਭਮਨ ਗਿੱਲ ਅਤੇ ਸੰਜੂ ਸੈਮਸਨ ਦੀ ਵੀ ਨਜ਼ਰ ਵਨਡੇ ਵਿਸ਼ਵ ਕੱਪ 'ਤੇ ਹੈ ਪਰ ਉਹ ਏਸ਼ੀਆ ਕੱਪ ਤੋਂ ਪਹਿਲਾਂ ਕੁਝ ਚੰਗੀਆਂ ਪਾਰੀਆਂ ਖੇਡ ਕੇ ਆਤਮਵਿਸ਼ਵਾਸ ਹਾਸਲ ਕਰਨਾ ਚਾਹੁਣਗੇ। ਅੰਤਰਰਾਸ਼ਟਰੀ ਡੈਬਿਊ ਕਰਨ ਵਾਲੇ ਤਿਲਕ ਵਰਮਾ (22 ਗੇਂਦਾਂ 'ਚ 39) ਨੂੰ ਛੱਡ ਕੇ ਭਾਰਤ ਦਾ ਕੋਈ ਵੀ ਆਈਪੀਐੱਲ ਸਟਾਰ ਪ੍ਰਭਾਵਿਤ ਨਹੀਂ ਕਰ ਸਕਿਆ।
ਇਹ ਵੀ ਪੜ੍ਹੋ : ਭਾਰਤ ਦੀ ਅਦਿੱਤੀ ਨੇ ਰਚਿਆ ਇਤਿਹਾਸ, 17 ਸਾਲ ਦੀ ਉਮਰ ’ਚ ਬਣੀ ਵਿਸ਼ਵ ਤੀਰਅੰਦਾਜ਼ੀ ਚੈਂਪੀਅਨ
ਪਲੇਇੰਗ 11
ਵੈਸਟਇੰਡੀਜ਼ (ਪਲੇਇੰਗ ਇਲੈਵਨ): ਬ੍ਰੈਂਡਨ ਕਿੰਗ, ਕਾਇਲ ਮੇਅਰਸ, ਜੌਹਨਸਨ ਚਾਰਲਸ, ਨਿਕੋਲਸ ਪੂਰਨ (ਵਿਕਟਕੀਪਰ), ਰੋਵਮੈਨ ਪਾਵੇਲ (ਕਪਤਾਨ), ਸ਼ਿਮਰੋਨ ਹੇਟਮਾਇਰ, ਰੋਮਰਿਓ ਸ਼ੈਫਰਡ, ਜੇਸਨ ਹੋਲਡਰ, ਅਕੇਲ ਹੋਸੀਨ, ਅਲਜ਼ਾਰੀ ਜੋਸੇਫ, ਓਬੇਦ ਮੈਕਕੋਏ
ਭਾਰਤ (ਪਲੇਇੰਗ ਇਲੈਵਨ) : ਈਸ਼ਾਨ ਕਿਸ਼ਨ (ਵਿਕਟਕੀਪਰ), ਸ਼ੁਭਮਨ ਗਿੱਲ, ਸੂਰਯਕੁਮਾਰ ਯਾਦਵ, ਤਿਲਕ ਵਰਮਾ, ਹਾਰਦਿਕ ਪੰਡਯਾ (ਕਪਤਾਨ), ਸੰਜੂ ਸੈਮਸਨ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਯੁਜਵੇਂਦਰ ਚਾਹਲ, ਮੁਕੇਸ਼ ਕੁਮਾਰ, ਰਵੀ ਬਿਸ਼ਨੋਈ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੀਤ ਹੇਅਰ ਨੇ ਮਾਨਸਾ ਦੀ ਪ੍ਰਨੀਤ ਕੌਰ ਨੂੰ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ 'ਤੇ ਦਿੱਤੀਆਂ ਮੁਬਾਰਕਾ
NEXT STORY