ਸਪੋਰਟਸ ਡੈਸਕ- ਭਾਰਤ ਤੇ ਜ਼ਿੰਬਾਬਵੇ ਦਰਮਿਆਨ ਤਿੰਨ ਵਨ-ਡੇ ਮੈਚਾਂ ਦੀ ਸੀਰੀਜ਼ ਦਾ ਤੀਜਾ ਤੇ ਆਖ਼ਰੀ ਮੈਚ ਅੱਜ ਹਰਾਰੇ ਸਪੋਰਟਸ ਕਲੱਬ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ । ਪਹਿਲਾ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਨੇ ਨਿਰਧਾਰਤ 50 ਓਵਰਾਂ 'ਚ ਸ਼ੁਭਮਨ ਗਿੱਲ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ 8 ਵਿਕਟਾਂ ਦੇ ਨੁਕਸਾਨ 'ਤੇ 289 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਜ਼ਿੰਬਾਬਵੇ ਨੂੰ 290 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉਤਰੀ ਜ਼ਿੰਬਾਬਵੇ ਦੀ ਟੀਮ ਦਾ ਪ੍ਰਦਰਸ਼ਨ ਬਹੁਤ ਖ਼ਰਾਬ ਰਿਹਾ। ਇਨੋਸੈਂਟ ਕੇਯੀਆ 6 ਦੌੜਾਂ, ਸੀਨ ਵਿਲੀਅਮਸ 45 ਦੌੜਾਂ, ਟੋਨੀ 15ਦੌੜਾਂ, ਕਪਤਾਨ ਰੇਜਿਸ 16 ਦੌੜਾਂ ਤੇ ਟੀ. ਕੈਤਾਨੋ 13 ਦੌੜਾਂ, ਬਣਾ ਆਊਟ ਹੋਏ। ਜ਼ਿੰਬਾਬਵੇ ਦੀ ਪੂਰੀ ਟੀਮ 276 ਦੌੜਾਂ ਬਣਾ ਕੇ ਆਊਟ ਹੋ ਗਈ, ਇਸ ਤਰ੍ਹਾਂ ਭਾਰਤ ਨੇ ਤੀਜਾ ਵਨਡੇ ਮੈਚ 13 ਦੌੜਾਂ ਨਾਲ ਜਿੱਤ ਲਿਆ। ਇਸ ਤਰ੍ਹਾਂ ਭਾਰਤ ਨੇ 3-0 ਨਾਲ ਸੀਰੀਜ਼ ਆਪਣੇ ਨਾਂ ਕਰ ਲਈ।
ਇਹ ਵੀ ਪੜ੍ਹੋ : ਟੁੱਟੀ-ਭੱਜੀ ਅੰਗਰੇਜ਼ੀ ਬੋਲਣ ’ਤੇ ਟ੍ਰੋਲ ਹੋਏ ਬਾਬਰ ਆਜ਼ਮ, ਪ੍ਰਸ਼ੰਸਕ ਬੋਲੇ-ਇਸ ਤੋਂ ਵਧੀਆ ਤਾਂ ਸਰਫਰਾਜ਼ ਦੀ ਸੀ
ਭਾਰਤ ਦੀ ਪਾਰੀ
ਭਾਰਤ ਵਲੋਂ ਕੇ. ਐੱਲ. ਰਾਹੁਲ ਨੇ 30 ਦੌੜਾਂ, ਸ਼ਿਖਰ ਧਵਨ ਨੇ 40 ਦੌੜਾਂ, ਈਸ਼ਾਨ ਕਿਸ਼ਨ ਨੇ 50 ਦੌੜਾਂ ਬਣਾਈਆਂ। ਦੀਪਕ ਹੁੱਡਾ ਨਿਰਾਸ਼ਾਜਨਕ ਪ੍ਰਦਰਸ਼ਨ ਕਰਦੇ ਹੋਏ 1 ਦੌੜ ਬਣਾ ਆਊਟ ਹੋਏ। ਇਸ ਤੋਂ ਇਲਾਵਾ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ 15 ਦੌੜਾਂ, ਅਕਸ਼ਰ ਪਟੇਲ 1 ਦੌੜ ਬਣਾ ਆਊਟ ਹੋਏ। ਭਾਰਤ ਵਲੋਂ ਸ਼ੁੱਭਮਨ ਗਿੱਲ ਸੈਂਕੜਾ ਲਾਉਂਦੇ ਹੋਏ 130 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਆਊਟ ਹੋਏ। ਸ਼ੁਭਮਨ ਨੇ ਆਪਣੀ ਪਾਰੀ ਦੇ ਦੌਰਾਨ 15 ਚੌਕੇ ਤੇ 1 ਛੱਕਾ ਲਾਇਆ। ਜ਼ਿੰਬਾਬਵੇ ਲਈ ਵਿਕਟਰ ਨਿਆਉਚੀ 1 ਤੇ ਬ੍ਰੈਡ ਇਵਾਂਸ ਨੇ 5 ਵਿਕਟਾਂ ਲਈਆ।ਖ਼ਬਰ ਲਿਖੇ ਜਾਣ ਸਮੇਂ ਤਕ ਭਾਰਤ ਨੇ 4 ਵਿਕਟ ਦੇ ਨੁਕਸਾਨ 'ਤੇ 236 ਦੌੜਾਂ ਬਣਾ ਲਈਆਂ ਸਨ। ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਚੁੱਕੀ ਭਾਰਤੀ ਟੀਮ ਅੱਜ ਜ਼ਿੰਬਾਬਵੇ 'ਤੇ ਕਲੀਨ ਸਵੀਪ ਕਰਨ ਦੇ ਇਰਾਦੇ ਨਾਲ ਉਤਰੇਗੀ।
ਹੈੱਡ ਟੂ ਹੈੱਡ
ਕੁਲ ਮੈਚ - 65
ਭਾਰਤ ਜਿੱਤਿਆ - 53
ਜ਼ਿੰਬਾਬਵੇ ਜਿੱਤਿਆ - 10 ਜਿੱਤੇ
ਟਾਈ - 2
ਇਹ ਵੀ ਪੜ੍ਹੋ : ਭਾਰਤ ਦੇ ਸਾਬਕਾ ਸਟਾਰ ਫੁੱਟਬਾਲਰ ਸਮਰ 'ਬਦਰੂ' ਬੈਨਰਜੀ ਦਾ ਦਿਹਾਂਤ, ਓਲੰਪਿਕ 'ਚ ਲੈ ਚੁੱਕੇ ਸਨ ਹਿੱਸਾ
ਟੀਮਾਂ
ਭਾਰਤ : ਸ਼ਿਖਰ ਧਵਨ, ਕੇ. ਐੱਲ. ਰਾਹੁਲ (ਕਪਤਾਨ), ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ, ਦੀਪਕ ਹੁੱਡਾ, ਸੰਜੂ ਸੈਮਸਨ (ਵਿਕਟਕੀਪਰ), ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਦੀਪਕ ਚਾਹਰ, ਕੁਲਦੀਪ ਯਾਦਵ, ਅਵੇਸ਼ ਖਾਨ
ਜ਼ਿੰਬਾਬਵੇ : ਟੀ. ਕੈਤਾਨੋ, ਇਨੋਸੈਂਟ ਕੇਈਯਾ, ਰੇਜਿਸ ਚੱਕਾਬਵਾ (ਕਪਤਾਨ ਅਤੇ ਵਿਕਟਕੀਪਰ.), ਸਿਕੰਦਰ ਰਜ਼ਾ, ਸੀਨ ਵਿਲੀਅਮਜ਼, ਰਿਆਨ ਬਰਲ, ਟੋਨੀ ਮੁਨਿਯੋਂਗਾ, ਲਿਊਕ ਜੋਂਗਵੇ, ਬ੍ਰੈਡ ਇਵਾਨਸ, ਵਿਕਟਰ ਨਿਆਉਚੀ, ਰਿਚਰਡ ਐਂਗਾਰਵਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸਰਕਾਰ ਨੇ ਫੀਫਾ ਦੀਆਂ ਸਾਰੀਆਂ ਮੰਗਾਂ ਮੰਨੀਆਂ, ਕੋਰਟ ’ਚ ਅਰਜ਼ੀ ਦੇ ਕੇ COA ਨੂੰ ਹਟਾਉਣ ਦਾ ਰੱਖਿਆ ਪ੍ਰਸਤਾਵ
NEXT STORY