ਸਪੋਰਟਸ ਡੈਸਕ— ਭਾਰਤੀ ਪੁਰਸ਼ ਰਿਕਰਵ ਟੀਮ ਨੇ ਮੰਗਲਵਾਰ ਨੂੰ ਇੱਥੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਾਰਵੇ ਨੂੰ 5-1 ਨਾਲ ਹਰਾ ਕੇ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ ਅਤੇ ਹੁਣ ਉਹ ਓਲੰਪਿਕ ਕੋਟਾ ਹਾਸਲ ਕਰਨ ਤੋਂ ਸਿਰਫ ਇਕ ਜਿੱਤ ਦੂਰ ਹੈ। ਤਰੁਣਦੀਪ ਰਾਏ, ਪ੍ਰਵੀਨ ਜਾਧਵ ਅਤੇ ਅਤਨੂ ਦਾਸ ਦੀ ਟੀਮ ਦਾ ਅਗਲਾ ਮੁਕਾਬਲਾ ਬੁੱਧਵਾਰ ਨੂੰ ਕੈਨੇਡਾ ਦੇ ਐਰਿਕ ਪੀਟਰਸ, ਕ੍ਰਿਸਪਿਨ ਡੁਨੇਸ ਅਤੇ ਬ੍ਰਾਇਨ ਮੈਕਸਵੇਲ ਨਾਲ ਹੋਵੇਗਾ ਜਿਸ 'ਚ ਉਹ ਜਿੱਤ ਦਰਜ ਕਰਕੇ ਟੋਕੀਓ 2020 ਓਲੰਪਿਕ ਲਈ ਤਿੰਨ ਖਿਡਾਰੀਆਂ ਦਾ ਕੋਟਾ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ।
ਭਾਰਤ ਨੂੰ ਮੰਗਲਵਾਰ ਨੂੰ ਪਹਿਲੇ ਦੌਰ ਦੇ ਮੈਚ 'ਚ ਨਹੀਂ ਖੇਡਣਾ ਪਿਆ ਅਤੇ ਉਸ ਨੂੰ ਸਿੱਧੇ ਓਲੰਪਿਕ ਸਥਾਨ ਵਾਲੇ ਮੈਚ 'ਚ ਉਤਰਨਾ ਹੋਵਗਾ ਜਿੱਥੇ ਉਸ ਦਾ ਮੁਕਾਬਲਾ ਬੁੱਧਵਾਰ ਨੁੰ 11ਵਾਂ ਦਰਜਾ ਪ੍ਰਾਪਤ ਬੇਲਾਰੂਸ ਨਾਲ ਹੋਵੇਗਾ। ਮਹਿਲਾ ਰਿਕਰਵ ਟੀਮ 'ਚ ਵੀ ਕੋਟਾ ਹਾਸਲ ਕਰਨ ਦੀ ਦੌੜ ਬਣੀ ਹੋਈ ਹੈ। ਲੇਸ਼ਰਾਮ ਬੋਮਬਾਇਲਾ ਦੇਵੀ ਨੇ 664 ਅੰਕ ਬਣਾਏ ਅਤੇ ਉਹ 152 ਮੁਕਾਬਲੇਬਾਜ਼ਾਂ ਵਿਚਾਲੇ 15ਵੇਂ ਸਥਾਨ 'ਤੇ ਰਹੀ। ਦੀਪਾ ਕੁਮਾਰੀ 660 ਦੇ ਸਕੋਰ ਦੇ ਨਾਲ 22ਵੇਂ ਅਤੇ ਕੋਮਾਲਿਕਾ ਦੇਵੀ 650 ਅੰਕ ਬਣਾ ਕੇ 40ਵੇਂ ਸਥਾਨ 'ਤੇ ਰਹੀ। ਭਾਰਤੀਆਂ ਨੂੰ ਹਾਲਾਂਕਿ ਨਿਰਾਸ਼ਾ ਹੱਥ ਲੱਗੀ ਅਤੇ ਉਸ ਨੂੰ ਰਿਕਰਵ ਮਿਕਸਡ ਟੀਮ ਮੁਕਾਬਲੇ ਦੇ ਪਹਿਲੇ ਦੌਰ ਤੋਂ ਬਾਹਰ ਹੋਣਾ ਪਿਆ। ਇਸ ਵਿਸ਼ਵ ਚੈਂਪੀਅਨਸ਼ਿਪ 'ਚ ਰਿਕਰਵ ਪੁਰਸ਼ ਅਤੇ ਮਹਿਲਾ ਪ੍ਰਤੀਯੋਗਿਤਾਵਾਂ ਦੇ ਕੁਆਰਟਰ ਫਾਈਨਲ 'ਚ ਪਹੁੰਚਣ ਵਾਲੀ ਟੀਮਾਂ ਨੂੰ ਓਲੰਪਿਕ ਲਈ ਤਿੰਨ ਖਿਡਾਰੀਆਂ ਦਾ ਓਲੰਪਿਕ ਕੋਟਾ ਮਿਲੇਗਾ। ਇਨ੍ਹਾਂ ਦਾ ਫੈਸਲਾ ਬੁੱਧਵਾਰ ਨੂੰ ਹੋਵੇਗਾ।
ਧਵਨ ਤੋਂ ਬਾਅਦ ਹੁਣ ਇਹ ਸ਼੍ਰੀਲੰਕਾਈ ਦਿੱਗਜ ਖਿਡਾਰੀ ਕੁਝ ਦਿਨਾਂ ਲਈ ਹੋਇਆ ਵਰਲਡ ਕੱਪ ਚੋਂ ਬਾਹਰ
NEXT STORY