ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦਾ ਵਰਲਡ ਐਂਟੀ ਡੋਪਿੰਗ ਏਜੰਸੀ ਦੇ ਜ਼ਾਬਤੇ ਦੀ ਪਾਲਣਾ ਕਰਨ ਤੋਂ ਲਗਾਤਾਰ ਇਨਕਾਰ ਕਰਨਾ ਅਤੇ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੂੰ ਭਾਰਤੀ ਕ੍ਰਿਕਟਰਾਂ ਦਾ ਡੋਪ ਟੈਸਟ ਲੈਣ ਦੀ ਮਨਜ਼ੂਰੀ ਦੇਣ ਦਾ ਅਸਰ ਘਰੇਲੂ ਕ੍ਰਿਕਟ ਸੀਜ਼ਨ 'ਤੇ ਪੈ ਸਕਦਾ ਹੈ। ਖਬਰਾਂ ਮੁਤਾਬਕ, ਦੱਖਣੀ ਅਫਰੀਕਾ ਦੀ ਪੁਰਸ਼, ਮਹਿਲਾ ਅਤੇ ਏ ਟੀਮਾਂ ਨੂੰ ਅਗਲੇ ਮਹੀਨੇ ਭਾਰਤ ਦਾ ਦੌਰਾ ਕਰਨਾ ਹੈ ਪਰ ਖੇਡ ਮੰਤਰਾਲਾ ਨੇ ਵਿਦੇਸ਼ੀ ਟੀਮਾਂ ਨੂੰ ਵੀਜ਼ਾ ਪ੍ਰਕਿਰਿਆ ਲਈ ਜ਼ਰੂਰੀ ਪੱਤਰ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਨਾਲ ਦੱਖਣੀ ਅਫਰੀਕਾ ਕ੍ਰਿਕਟ ਟੀਮ ਦਾ ਅਗਲੇ ਮਹੀਨੇ ਹੋਣ ਵਾਲਾ ਭਾਰਤ ਦੌਰਾ ਖਟਾਈ 'ਚ ਪੈ ਸਕਦਾ ਹੈ। ਦੱਖਣੀ ਅਫਰੀਕਾ ਏ ਅਤੇ ਭਾਰਤ ਏ ਵਿਚਾਲੇ 29 ਅਗਸਤ ਤੋਂ ਸੀਰੀਜ਼ ਹੋਣੀ ਹੈ। ਦੱਖਣੀ ਅਫਰੀਕਾ ਏ ਟੀਮ ਨੂੰ 27 ਅਗਸਤ ਨੂੰ ਭਾਰਤ ਪਹੁੰਚਣਾ ਹੈ।

ਇਨ੍ਹਾਂ ਹੀ ਨਹੀਂ ਨਵੰਬਰ 'ਚ ਬੰਗਲਾਦੇਸ਼ ਅਤੇ ਦਸੰਬਰ 'ਚ ਵੈਸਟਇੰਡੀਜ਼ ਨੂੰ ਭਾਰਤ ਦਾ ਦੌਰਾ ਕਰਨਾ ਹੈ। ਬੀ.ਸੀ.ਸੀ.ਆਈ. ਇਨ੍ਹਾਂ ਦੋਹਾਂ ਟੀਮਾਂ ਨੂੰ ਸੱਦਾ ਪੱਤਰ ਜਾਰੀ ਕਰਨ ਲਈ ਵੀ ਖੇਡ ਮੰਤਰਾਲਾ ਤੋਂ ਬੇਨਤੀ ਕਰ ਚੁੱਕਾ ਹੈ। ਖਬਰਾਂ ਮੁਤਾਬਕ ਨਵੀਂ ਦਿੱਲੀ 'ਚ ਬੀ. ਸੀ. ਸੀ. ਆਈ. ਲਈ ਨਿਯੁਕਤ ਕੀਤੀ ਗਈ ਪ੍ਰਸ਼ਾਸਕਾਂ ਦੀ ਕਮੇਟੀ (ਸੀ. ਓ. ਏ.) ਨੇ ਸੋਮਵਾਰ ਨੂੰ ਇਸ ਅੜਿੱਕੇ ਨੂੰ ਲੈ ਕੇ ਬੈਠਕ ਕੀਤੀ। ਬੈਠਕ 'ਚ ਮਾਮਲੇ ਨੂੰ ਹਲ ਕਰਨ ਲਈ ਖੇਡ ਮੰਤਰਾਲਾ ਦੇ ਨਾਲ ਗੱਲਬਾਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਖੇਡ ਮੰਤਰਾਲਾ ਅਤੇ ਬੀ. ਸੀ. ਸੀ. ਆਈ. ਡੋਪਿੰਗ ਰੋਕੂ ਪ੍ਰੋਗਰਾਮ 'ਤੇ ਸਹਿਮਤ ਨਹੀਂ ਹਨ। ਖੇਡ ਮੰਤਰਾਲਾ ਚਾਹੁੰਦਾ ਹੈ ਕਿ ਬੀ. ਸੀ. ਸੀ. ਆਈ. ਨਾਡਾ ਨੂੰ ਖਿਡਾਰੀਆਂ ਦੇ ਸੈਂਪਲ ਇਕੱਠਾ ਕਰਨ ਦੀ ਮਨਜ਼ੂਰੀ ਦੇਵੇ।
ਰਵਿੰਦਰ ਜਡੇਜਾ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਸਪਿਨਰ
NEXT STORY