ਬਾਰਸੀਲੋਨਾ (ਸਪੇਨ) (ਨਿਕਲੇਸ਼ ਜੈਨ)- ਐਲੋਬਰੇਗਾਟ ਇੰਟਰਨੈਸ਼ਨਲ ਓਪਨ ਸ਼ਤਰੰਜ ਟੂਰਨਾਮੈਂਟ ਵਿਚ 7 ਰਾਊਂਡਾਂ ਤੋਂ ਬਾਅਦ ਭਾਰਤ ਦੇ 2 ਖਿਡਾਰੀ ਗ੍ਰੈਂਡ ਮਾਸਟਰ ਅਰਜੁਨ ਐਰਗਾਸੀ ਤੇ ਇੰਟਰਨੈਸ਼ਨਲ ਮਾਸਟਰ ਆਦਿੱਤਿਆ ਮਿੱਤਲ 5.5 ਅੰਕ ਬਣਾ ਕੇ ਸਾਂਝੀ ਬੜ੍ਹਤ 'ਤੇ ਚੱਲ ਰਹੇ ਹਨ। ਪ੍ਰਤੀਯੋਗਿਤਾ ਵਿਚ 41 ਦੇਸ਼ਾਂ ਦੇ 157 ਖਿਡਾਰੀ ਹਿੱਸਾ ਲੈ ਰਹੇ ਹਨ। ਭਾਰਤ ਤੋਂ ਪ੍ਰਤੀਯੋਗਿਤਾ ਵਿਚ ਕੁੱਲ 25 ਖਿਡਾਰੀਆਂ ਦਾ ਦਲ ਹਿੱਸਾ ਲੈ ਰਿਹਾ ਹੈ। ਪ੍ਰਤੀਯੋਗਿਤਾ ਵਿਚ ਸਭ ਤੋਂ ਵੱਡੀ ਖ਼ਬਰ ਭਾਰਤ ਦੇ ਆਦਿੱਤਿਆ ਮਿੱਤਲ ਦਾ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਇੰਟਰਨੈਸ਼ਨਲ ਮਾਸਟਰ ਆਦਿੱਤਿਆ ਆਪਣੇ ਪ੍ਰਦਰਸ਼ਨ ਤੋਂ ਆਪਣਾ ਆਖਰੀ ਤੇ ਫੈਸਲਾਕੁੰਨ ਗ੍ਰੈਂਡ ਮਾਸਟਰ ਨਾਰਮ ਹਾਸਲ ਕਰਨ ਦੇ ਬੇਹੱਦ ਨੇੜੇ ਪਹੁੰਚ ਗਿਆ ਹੈ। ਆਦਿੱਤਿਆ ਨੇ ਹੁਣ ਤੱਕ 2632 ਰੇਟਿੰਗ ਦਾ ਪ੍ਰਦਰਸ਼ਨ ਕਰ ਲਿਆ ਹੈ।
ਇਹ ਖ਼ਬਰ ਪੜ੍ਹੋ- BAN v PAK : ਪਾਕਿ ਦੇ ਵਿਰੁੱਧ ਬੰਗਲਾਦੇਸ਼ ਦੀ ਖਰਾਬ ਸ਼ੁਰੂਆਤ
ਉਸ ਨੇ ਗ੍ਰੀਸ ਦੇ ਕਰਸਟਨ ਸਟਾਨੇਟੇਕ, ਸਪੇਨ ਦੇ ਰਿਚਰਡ ਪੇਡਰੋ, ਅਜਰਬੈਜਾਨ ਦੇ ਆਦਿਨ ਸੁਲੇਮਾਨਲੀ ਤੇ ਇਜ਼ੁਰਾਈਲ ਦੇ ਹੇਲਗੀ ਗ੍ਰੇਟਰਸਸੋਨ ਨੂੰ ਹਰਾ ਦਿੱਤਾ ਹੈ ਜਦਕਿ ਉਜਬੇਕਿਸਤਾਨ ਦੇ ਅਬਦੁਸਤਾਰੋਵ ਨੋਦਿਰਬੇਕ ਭਾਰਤ ਦੇ ਮੈਥੂਰਮਨ ਤੇ ਅਰਜੁਨ ਐਰਗਾਸੀ ਨਾਲ ਮੁਕਾਬਲੇ ਡਰਾਅ ਖੇਡੇ ਹਨ। ਜੇਕਰ ਅਗਲੇ ਦੋ ਰਾਊਂਡਾਂ ਵਿਚ ਆਦਿੱਤਿਆ ਦਾ ਇਹ ਪ੍ਰਦਰਸ਼ਨ ਬਰਕਰਾਰ ਰਹਿੰਦਾ ਹੈ ਤਾਂ ਉਹ ਭਾਰਤ ਦਾ ਅਗਲਾ ਗ੍ਰੈਂਡ ਮਾਸਟਰ ਬਣ ਸਕਦਾ ਹੈ। ਅਰਜਨ ਐਰਗਾਸੀ ਨੇ ਵੀ ਹੁਣ ਤੱਕ ਅਜੇਤੂ ਰਹਿੰਦੇ ਹੋਏ 4 ਜਿੱਤਾਂ ਤੇ 3 ਡਰਾਅ ਨਾਲ 5.5 ਅੰਕ ਬਣਾਏ ਹਨ ਤੇ ਆਦਿੱਤਿਆ, ਉਜਬੇਕਿਸਤਾਨ ਦੇ ਅਬਦੁਸਤਾਰੋਵ ਨੋਦਿਰਬੇਕ ਤੇ ਸਪੇਨ ਦੇ ਸੰਤੋਸ਼ ਲਤਾਸਾ ਨਾਲ ਸਾਂਝੀ ਬੜ੍ਹਤ 'ਤੇ ਚੱਲ ਰਿਹਾ ਹੈ। ਹੋਰਨਾਂ ਭਾਰਤੀ ਖਿਡਾਰੀਆਂ ਵਿਚ ਮੁਰਲੀ ਕਾਰਤੀਕੇਅਨ, ਅਭਿਮਨਯੂ ਪੌਰਾਣਿਕ, ਮੈਥੂਰਮਨ ਐੱਸ. ਪੀ., ਸ਼ਾਯਾਂਤਨ ਦਾਸ ਤੇ ਕਾਰਤਿਕ ਵੈਂਕਟਰਮਨ 5 ਅੰਕ ਬਣਾ ਕੇ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਚੱਲ ਰਹੇ ਹਨ।
ਇਹ ਖ਼ਬਰ ਪੜ੍ਹੋ- 2 ਮਹੀਨੇ ਦੇ ਲਈ ਕ੍ਰਿਕਟ ਤੋਂ ਦੂਰ ਰਹਿਣਗੇ ਕੇਨ ਵਿਲੀਅਮਸਨ, ਇਹ ਹੈ ਵਜ੍ਹਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਹਰਭਜਨ IPL ਫ੍ਰੈਂਚਾਇਜ਼ੀ ਦੇ ਸਹਿਯੋਗੀ ਸਟਾਫ ਨਾਲ ਜੁੜਨ ਦੀ ਤਿਆਰੀ 'ਚ
NEXT STORY