ਪਰਥ– ਆਸਟ੍ਰੇਲੀਆ ਦੇ ਤਜਰਬੇਕਾਰ ਬੱਲੇਬਾਜ਼ ਮਾਰਨਸ ਲਾਬੂਸ਼ੇਨ ਨੇ ਮੰਗਲਵਾਰ ਨੂੰ ਇੱਥੇ ਕਿਹਾ ਕਿ ਘਰੇਲੂ ਧਰਤੀ ’ਤੇ ਨਿਊਜ਼ੀਲੈਂਡ ਹੱਥੋਂ ਮਿਲੀ ਕਰਾਰੀ ਹਾਰ ਕਾਰਨ ਭਾਰਤ ਦਾ ਆਤਮਵਿਸ਼ਵਾਸ ਡਗਮਗਾਇਆ ਹੋਇਆ ਹੈ ਪਰ ਉਸਦੀ ਟੀਮ ਇਸ ਵਿਰੋਧੀ ਨੂੰ ਘੱਟ ਸਮਝਣ ਦੀ ਗਲਤੀ ਨਹੀਂ ਕਰੇਗੀ।
ਆਸਟ੍ਰੇਲੀਆ ਦੇ ਮੱਧਕ੍ਰਮ ਦੇ ਮੁੱਖ ਬੱਲੇਬਾਜ਼ ਲਾਬੂਸ਼ੇਨ ਨੇ ਕਿਹਾ, ‘‘ਭਾਰਤ ਦੇ ਪ੍ਰਦਰਸ਼ਨ ਦੇ ਬਾਰੇ ਵਿਚ ਕੁਝ ਕਹਿਣਾ ਮੁਸ਼ਕਿਲ ਹੋਵੇਗਾ। ਉਹ ਪੂਰੀ ਤਰ੍ਹਾਂ ਨਾਲ ਵੱਖਰੇ ਹਾਲਾਤ ਵਿਚ ਖੇਡੇ ਸਨ। ਉੱਥੇ ਸਪਿਨਰਾਂ ਦੇ ਮਦਦਗਾਰ ਹਾਲਾਤ ਸਨ। ਮੇਰੇ ਕਰੀਅਰ ਵਿਚ ਅਜਿਹਾ ਕਦੇ ਨਹੀਂ ਹੋਇਆ ਹੈ ਕਿ ਭਾਰਤੀ ਟੀਮ ਘਰੇਲੂ ਲੜੀ ਵਿਚ ਹਾਰ ਤੋਂ ਬਾਅਦ ਆਸਟ੍ਰੇਲੀਆ ਆਈ ਹੋਵੇ।’’
ਉਸ ਨੇ ਕਿਹਾ ਕਿ ਸਾਡੇ ਨਜ਼ਰੀਏ ਨਾਲ ਮੈਨੂੰ ਲੱਗਦਾ ਹੈ ਕਿ ਇਹ ਚੰਗੀ ਗੱਲ ਹੈ। ਉਨ੍ਹਾਂ ਦਾ ਆਤਮਵਿਸ਼ਵਾਸ ਸ਼ਾਇਦ ਥੋੜ੍ਹਾ ਘੱਟ ਹੈ, ਉਹ ਟੈਸਟ ਵਿਚ ਜਿੱਤ ਦੇ ਨਾਲ ਨਹੀਂ ਆਏ ਹਨ। ਨਿਊਜ਼ੀਲੈਂਡ ਹੱਥੋਂ 0-3 ਨਾਲ ਹਾਰ ਗਏ ਹਨ। ਮੈਨੂੰ ਲੱਗਦਾ ਹੈ ਕਿ ਇਸ ਨਾਲ ਉਨ੍ਹਾਂ ਦਾ ਆਤਮਵਿਸ਼ਵਾਸ ਥੋੜ੍ਹਾ ਪ੍ਰਭਾਵਿਤ ਹੋਇਆ ਹੋਵੇਗਾ।’’
Jio Cinema ਜਾਂ Sony 'ਤੇ ਨਹੀਂ ਸਗੋਂ ਇਸ ਐਪ ਤੇ ਚੈਨਲ 'ਤੇ ਮੁਫ਼ਤ 'ਚ ਵੇਖੋ IND vs AUS ਕ੍ਰਿਕਟ ਸੀਰੀਜ਼
NEXT STORY