ਸਪੋਰਟਸ ਡੈਸਕ- ਬਰਮਿੰਘਮ ਕਾਮਨਵੈਲਥ ਖੇਡਾਂ 2022 ਵਿੱਚ ਭਾਰਤ ਲਈ ਅੱਠਵਾਂ ਦਿਨ ਸ਼ਾਨਦਾਰ ਰਿਹਾ। ਖੇਡ ਦੇ ਅੱਠਵੇਂ ਦਿਨ ਭਾਰਤ ਦੀ ਝੋਲੀ ਵਿੱਚ ਕੁਲ 6 ਤਮਗ਼ੇ ਆਏ। ਇਹ ਸਾਰੇ ਤਮਗ਼ੇ ਭਾਰਤ ਨੂੰ ਰੈਸਲਿੰਗ ਦੇ ਵੱਖ-ਵੱਖ ਭਾਰ ਮੁਕਾਬਲੇ ਵਿੱਚ ਪ੍ਰਾਪਤ ਹੋਏ ਹਨ। ਭਾਰਤੀ ਪਹਿਲਵਾਨਾਂ ਨੇ ਖੇਡਾਂ ਦੇ 8ਵੇਂ ਦਿਨ 6 ਤਮਗ਼ੇ ਜਿੱਤੇ ਜਿਸ 'ਚ ਤਿੰਨ ਸੋਨ, ਇਕ ਚਾਂਦੀ ਅਤੇ ਦੋ ਕਾਂਸੀ ਤਮਗ਼ੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਖੇਡਾਂ ਨੂੰ ਮਿਲੇਗਾ ਨਵਾਂ ਹੁਲਾਰਾ, ਮੀਤ ਹੇਅਰ ਵੱਲੋਂ ਅਨੁਰਾਗ ਠਾਕੁਰ ਨਾਲ ਮੁਲਾਕਾਤ
ਭਾਰਤ ਲਈ ਮਹਿਲਾ ਪਹਿਲਵਾਨ ਅੰਸ਼ੁ ਮਲਿਕ ਨੂੰ ਚਾਂਦੀ ਦਾ ਤਮਗ਼ਾ ਮਿਲਿਆ। ਬਜਰੰਗ ਪੂਨੀਆ, ਦੀਪਕ ਪੂਨੀਆ, ਸਾਕਸ਼ੀ ਮਲਿਕ ਨੇ ਸੋਨ ਤਮਗ਼ੇ ਆਪਣੇ ਨਾਂ ਕੀਤੇ। ਦਿਵਿਆ ਕਾਕਰਾਨ ਅਤੇ ਮੋਹਿਤ ਗ੍ਰੇਵਾਲ ਨੇ ਕਾਂਸੀ ਤਮਗ਼ੇ ਜਿੱਤੇ। ਪਹਿਲਵਾਨਾਂ ਨੇ ਅਜੇ ਤਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਤੋਂ ਪਹਿਲਾਂ ਖੇਡਾਂ ਦੇ ਸੱਤਵੇਂ ਦਿਨ ਭਾਰਤ ਦੇ ਖਾਤੇ ਵਿੱਚ ਇੱਕ ਸੋਨੇ ਅਤੇ ਇੱਕ ਚਾਂਦੀ ਦੇ ਤਮਗ਼ੇ ਆਏ ਸਨ। ਇਸ ਤਰ੍ਹਾਂ ਹੁਣ ਭਾਰਤ ਦੇ ਤਮਗ਼ਿਆਂ ਦੀ ਗਿਣਤੀ 26 ਹੋ ਗਈ ਹੈ ਜਿਸ 'ਚ 9 ਸੋਨ, 8 ਚਾਂਦੀ ਅਤੇ 9 ਕਾਂਸੀ ਤਮਗ਼ੇ ਹਨ। ਭਾਰਤ ਤਮਗ਼ਾ ਸੂਚੀ ਵਿਚ ਅਜੇ ਪੰਜਵੇਂ ਸਥਾਨ 'ਤੇ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
CWG 2022: ਖਿਡਾਰੀਆਂ ਦੀ ਸੁਰੱਖਿਆ 'ਚ ਵੱਡੀ ਲਾਪ੍ਰਵਾਹੀ, ਕੁਸ਼ਤੀ ਦੇ ਮੁਕਾਬਲੇ ਦੌਰਾਨ ਛੱਤ ਤੋਂ ਡਿੱਗਿਆ ਸਪੀਕਰ
NEXT STORY