ਦੁਬਈ- ਪਿਛਲੇ ਮੈਚ ਵਿੱਚ ਜਿੱਤ ਦੇ ਨਾਲ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਪੁਖਤਾ ਕਰਨ ਵਾਲੀ ਭਾਰਤੀ ਟੀਮ ਆਸਟਰੇਲੀਆ ਵਿਰੁੱਧ ਬੁੱਧਵਾਰ ਨੂੰ ਦੂਜੇ ਤੇ ਆਖਰੀ ਅਭਿਆਸ ਮੈਚ ਵਿਚ ਬੱਲੇਬਾਜ਼ੀ ਕ੍ਰਮ ਨੂੰ ਆਖਰੀ ਰੂਪ ਦੇਣ ਦੇ ਇਰਾਦੇ ਨਾਲ ਉਤਰੇਗੀ। ਭਾਰਤ ਨੂੰ ਟੂਰਨਾਮੈਂਟ ਦੇ ਪਹਿਲੇ ਮੈਚ ਵਿਚ ਐਤਵਾਰ ਨੂੰ ਪਾਕਿਸਤਾਨ ਨਾਲ ਖੇਡਣਾ ਹੈ। ਬਤੌਰ ਕਪਤਾਨ ਵਿਰਾਟ ਕੋਹਲੀ ਤੇ ਕੋਚ ਦੇ ਤੌਰ 'ਤੇ ਰਵੀ ਸ਼ਾਸਤਰੀ ਦਾ ਇਹ ਆਖਰੀ ਟੂਰਨਾਮੈਂਟ ਹੈ। ਇੰਗਲੈਂਡ ਵਿਰੁੱਧ ਸੋਮਵਾਰ ਨੂੰ ਅਭਿਆਸ ਮੈਚ ਤੋਂ ਪਹਿਲਾਂ ਹੀ ਕੋਹਲੀ ਨੇ ਕਿਹਾ ਸੀ ਕਿ ਟਾਪ-3 ਸਥਾਨ ਤੈਅ ਹਨ, ਜਿਨ੍ਹਾਂ ਵਿਚ ਕੇ. ਐੱਲ. ਰਾਹੁਲ ਤੇ ਰੋਹਿਤ ਸ਼ਰਮਾ ਪਾਰੀ ਦੀ ਸ਼ੁਰੂਆਤ ਕਰਨਗੇ ਜਦਕਿ ਕੋਹਲੀ ਤੀਜੇ ਨੰਬਰ 'ਤੇ ਉਤਰਨਗੇ। ਇੰਗਲੈਂਡ ਵਿਰੁੱਧ 7 ਵਿਕਟਾਂ ਨਾਲ ਜਿੱਤ ਦੌਰਾਨ 70 ਦੌੜਾਂ ਦੀ ਪਾਰੀ ਖੇਡਣ ਵਾਲਾ ਨੌਜਵਾਨ ਇਸ਼ਾਨ ਕਿਸ਼ਨ ਆਖਰੀ-11 ਵਿਚ ਚੋਣ ਦਾ ਦਾਅਵਾ ਪੁਖਤਾ ਕਰ ਚੁੱਕਾ ਹੈ। ਰਿਸ਼ਭ ਪੰਤ (ਅਜੇਤੂ 29) ਨੂੰ ਸੂਰਯਕੁਮਾਰ ਯਾਦਵ ਤੋਂ ਉੱਪਰ ਭੇਜਿਆ ਗਿਆ ਸੀ ਤੇੁ ਹੁਣ ਦੇਖਣਾ ਹੈ ਕਿ ਉਹ ਬੁੱਧਵਾਰ ਨੂੰ ਕਿਸ ਕ੍ਰਮ 'ਤੇ ਉਤਰਦਾ ਹੈ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਸਕਾਟਲੈਂਡ ਨੇ ਪਾਪੂਆ ਨਿਊ ਗਿਨੀ ਨੂੰ 17 ਦੌੜਾਂ ਨਾਲ ਹਰਾਇਆ
ਰੋਹਿਤ ਨੇ ਇੰਗਲੈਂਡ ਵਿਰੁੱਧ ਬੱਲੇਬਾਜ਼ੀ ਨਹੀਂ ਕੀਤੀ, ਲਿਹਾਜਾ ਇਸ ਮੈਚ ਵਿਚ ਉਹ ਹੱਥ ਅਜ਼ਮਾਉਣਾ ਚਾਹੇਗਾ। ਚਰਚਾ ਦਾ ਵਿਸ਼ਾ ਹਾਰਦਿਕ ਪੰਡਯਾ ਬਣਿਆ ਹੋਇਆ ਹੈ ਜਿਹੜਾ ਇੰਗਲੈਂਡ ਵਿਰੁੱਧ ਸਹਿਜ ਨਹੀਂ ਦਿਸਿਆ। ਉਹ ਗੇਂਦਬਾਜ਼ੀ ਵੀ ਨਹੀਂ ਕਰ ਪਾ ਰਿਹਾ ਹੈ ਤਾਂ ਦੇਖਣਾ ਇਹ ਹੋਵੇਗਾ ਕਿ ਭਾਰਤੀ ਟੀਮ ਮੇਨੇਜਮੈਂਟ ਕੀ ਉਸ ਨੂੰ ਸ਼ੁੱਧ ਬੱਲੇਬਾਜ਼ ਦੇ ਰੂਪ ਵਿਚ ਉਤਾਰਦੀ ਹੈ। ਉਸਦੀ ਗੇਂਦਬਾਜ਼ੀ ਦੇ ਬਿਨ੍ਹਾਂ ਭਾਰਤ ਨੂੰ 6ਵੇਂ ਗੇਂਦਬਾਜ਼ੀ ਬਦਲ ਦੀ ਕਮੀ ਮਹਿਸੂਸ ਹੋਵੇਗੀ ਕਿਉਂਕਿ 5 ਗੇਂਦਬਾਜ਼ਾਂ ਵਿਚੋਂ ਇਕ ਦੇ ਅਸਫਲ ਰਹਿਣ 'ਤੇ ਲੋੜ ਪੈ ਸਕਦੀ ਹੈ। ਇੰਗਲੈਂਡ ਵਿਰੁੱਧ ਭੁਵਨੇਸ਼ਵਰ ਕੁਮਾਰ ਨੇ ਇਕ ਵਿਕਟ ਹਾਸਲ ਕੀਤੀ ਸੀ ਪਰ ਜਸਪ੍ਰੀਤ ਬੁਮਰਾਹ ਆਪਣੀ ਸਰਵਸ੍ਰੇਸ਼ਠ ਫਾਰਮ ਵਿਚ ਸੀ। ਮੁਹੰਮਦ ਸ਼ੰਮੀ ਨੇ 3 ਵਿਕਟਾਂ ਲਈਆਂ ਪਰ ਮਹਿੰਗਾ ਸਾਬਤ ਹੋਇਆ। ਰਾਹੁਲ ਚਾਹਰ ਵੀ ਕਾਫੀ ਮਹਿੰਗਾ ਰਿਹਾ।
ਇਹ ਖ਼ਬਰ ਪੜ੍ਹੋ- ਏਸ਼ੇਜ਼ ਸੀਰੀਜ਼ ਤੋਂ ਬਾਅਦ ਇੰਗਲੈਂਡ ਦੀ ਮੇਜ਼ਬਾਨੀ ਕਰੇਗਾ ਵਿੰਡੀਜ਼
ਮੌਜੂਦਾ ਫਾਰਮ ਦੀ ਗੱਲ ਕੀਤੀ ਜਾਵੇ ਤਾਂ ਆਸਟਰੇਲੀਆ ਵਿਰੁੱਧ ਘਰੇਲੂ ਸੀਰੀਜ਼ ਹਾਰ ਜਾਣ ਤੋਂ ਬਾਅਦ ਭਾਰਤ ਲਗਾਤਾਰ 8 ਸੀਰੀਜ਼ਾਂ ਵਿਚ ਅਜੇਤੂ ਰਿਹਾ ਹੈ। ਟੀ-20 ਵਿਸ਼ਵ ਕੱਪ 2016 ਤੋਂ ਬਾਅਦ ਤੋਂ ਭਾਰਤ ਨੇ 72 ਟੀ-20 ਮੈਚ ਖੇਡ ਕੇ 45 ਜਿੱਤੇ ਹਨ। ਆਸਟਰੇਲੀਆ ਨੇ ਜਿੱਤ ਨਾਲ ਸ਼ੁਰੂਆਤ ਕਰਦੇ ਹੋਏ ਨਿਊਜ਼ੀਲੈਂਡ ਨੂੰ ਪਹਿਲੇ ਅਭਿਆਸ ਮੈਚ ਵਿਚ 3 ਵਿਕਟਾਂ ਨਾਲ ਹਰਾਇਆ। ਡੇਵਿਡ ਵਾਰਨਰ ਦੀ ਖਰਾਬ ਫਾਰਮ ਹਾਲਾਂਕਿ ਆਈ. ਪੀ. ਐੱਲ. ਤੋਂ ਬਾਅਦ ਇੱਥੇ ਵੀ ਜਾਰੀ ਰਹੀ ਹੇ ਉਹ ਪਹਿਲੀ ਗੇਂਦ 'ਤੇ ਆਊਟ ਹੋ ਗਿਆ। ਐਡਮ ਜਾਂਪਾ ਤੇ ਕੇਨ ਰਿਚਰਡਸਨ ਨੇ ਚੰਗੀ ਗੇਂਦਬਾਜ਼ੀ ਕੀਤੀ ਪਰ ਮੱਧਕ੍ਰਮ ਦੇ ਬੱਲੇਬਾਜ਼ ਅਸਫਲ ਰਹੇ। ਐਸ਼ਟਨ ਐਗਰ ਤੇ ਮਿਸ਼ੇਲ ਸਟਾਰਕ ਨੇ ਆਖਿਰ ਵਿਚ ਧਮਾਕੇਦਾਰ ਛੋਟੀਆਂ ਪਾਰੀਆਂ ਖੇਡ ਕੇ ਟੀਮ ਨੂੰ ਜਿੱਤ ਦਿਵਾਈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਭਾਰਤ ਦੇ ਪ੍ਰਗਿਆਨੰਦਾ ਨੇ ਜਿੱਤਿਆ ਚੈਲੰਜਰ ਚੈੱਸ ਟੂਰ ਦਾ ਖਿਤਾਬ
NEXT STORY