ਚੇਨਈ (ਨਿਕਲੇਸ਼ ਜੈਨ)- ਭਾਰਤ ਦੇ 16 ਸਾਲਾ ਨੌਜਵਾਨ ਸ਼ਤਰੰਜ ਗ੍ਰੈਂਡ ਮਾਸਟਰ ਆਰ. ਪ੍ਰਗਿਆਨੰਦਾ ਨੇ ਚੈਲੰਜਰ ਚੈੱਸ ਟੂਰ ਦਾ ਫਾਈਨਲ ਜਿੱਤ ਕੇ ਸਾਲ 2021 ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਨਾਲ ਹੀ 2022 ਦੇ ਚੈਂਪੀਅਨ ਚੈੱਸ ਟੂਰ ਵਿਚ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਸਮੇਤ ਦੁਨੀਆ ਦੇ ਚੋਟੀ ਦੇ ਖਿਡਾਰੀਆਂ ਨਾਲ ਆਪਣਾ ਸਥਾਨ ਵੀ ਪੱਕਾ ਕਰ ਲਿਆ ਹੈ। ਆਨਲਾਈਨ ਖੇਡੇ ਗਏ ਇਸ ਟੂਰਨਾਮੈਂਟ ਵਿਚ ਪ੍ਰਗਿਆਨੰਦਾ ਸ਼ਾਨਦਾਰ ਲੈਅ ਵਿਚ ਨਜ਼ਰ ਆਇਆ ਤੇ ਵੱਡੀ ਗੱਲ ਇਹ ਰਹੀ ਕਿ ਪਲੇਅ ਆਫ ਮੁਕਾਬਲਿਆਂ ਵਿਚ ਉਸ ਨੇ ਇਕ ਵੀ ਮੈਚ ਨਹੀਂ ਗੁਆਇਆ। ਸਭ ਤੋਂ ਪਹਿਲਾਂ ਕੁਆਰਟਰ ਫਾਈਨਲ ਵਿਚ ਉਸ ਨੇ ਰੂਸ ਦੇ ਮੁਰਜਿਨ ਵੋਲੋਦਰ ਨੂੰ 3-0 ਨਾਲ ਹਰਾਉਂਦੇ ਹੋਏ ਧਮਾਕੇਦਾਰ ਸ਼ੁਰੂਆਤ ਕੀਤੀ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਸਕਾਟਲੈਂਡ ਨੇ ਪਾਪੂਆ ਨਿਊ ਗਿਨੀ ਨੂੰ 17 ਦੌੜਾਂ ਨਾਲ ਹਰਾਇਆ
ਉਸ ਤੋਂ ਬਾਅਦ ਸੈਮੀਫਾਈਨਲ ਮੁਕਾਬਲੇ ਵਿਚ ਉਸ ਨੇ ਖਿਤਾਬ ਦੇ ਸਭ ਤੋਂ ਪ੍ਰਮੁੱਖ ਦਾਅਵੇਦਾਰ ਜਰਮਨੀ ਦੇ ਵਿਨਸੇਂਟ ਕੇਮਰ ਨੂੰ 2.5-0.5 ਨਾਲ ਹਰਾਇਆ। ਫਾਈਨਲ ਮੁਕਾਬਲੇ ਵਿਚ ਉਸਦਾ ਸਾਹਮਣਾ ਯੂ. ਐੱਸ. ਏ. ਦੇ ਯੋ ਕ੍ਰਿਸਟੋਫਰ ਨਾਲ ਸੀ, ਜਿਹੜਾ ਕਿ ਖੁਦ ਨੂੰ ਹਮਵਤਨ ਲਿਆਂਗ ਆਵੋਂਡਰ ਨੂੰ 3-0 ਨਾਲ ਹਰਾ ਕੇ ਫਾਈਨਲ ਵਿਚ ਪਹੁੰਚਿਆ ਸੀ ਪਰ ਫਾਈਨਲ ਵਿਚ ਉਸਦੀ ਪ੍ਰਗਿਆਨੰਦ ਦੇ ਸਾਹਮਣੇ ਇਕ ਨਾ ਚੱਲੀ ਤੇ ਦੋਵਾਂ ਵਿਚਾਲੇ ਹੋਏ ਤਿੰਨੇ ਮੁਕਾਬਲੇ ਜਿੱਤ ਕੇ ਪ੍ਰਗਿਆਨੰਦਾ ਨੇ ਇਕਪਾਸੜ ਅੰਦਾਜ਼ ਵਿਚ 12500 ਡਾਲਰ ਦੀ ਇਨਾਮੀ ਰਾਸ਼ੀ ਤੇ ਖਿਤਾਬ ਦੋਵੇਂ ਆਪਣੇ ਨਾਂ ਕੀਤੇ।
ਇਹ ਖ਼ਬਰ ਪੜ੍ਹੋ- ਏਸ਼ੇਜ਼ ਸੀਰੀਜ਼ ਤੋਂ ਬਾਅਦ ਇੰਗਲੈਂਡ ਦੀ ਮੇਜ਼ਬਾਨੀ ਕਰੇਗਾ ਵਿੰਡੀਜ਼
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਵਾਰਨਰ ਨੂੰ ਘੱਟ ਸਮਝਣ ਦੀ ਗਲਤੀ ਨਾ ਕਰਨਾ : ਮੈਕਸਵੈੱਲ
NEXT STORY