ਅਲ ਅਮੀਰਾਤ- ਰਿਚੀ ਵੇਰਿੰਗਟਨ ਦੇ ਅਰਧ ਸੈਂਕੜੇ ਤੋਂ ਬਾਅਦ ਜੋਸ਼ ਡੇਵੀ ਦੀ ਅਗਵਾਈ 'ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਕਾਟਲੈਂਡ ਨੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਗਰੁੱਪ-ਬੀ ਮੈਚ ਵਿਚ ਮੰਗਲਵਾਰ ਨੂੰ ਇੱਥੇ ਪਾਪੂਆ ਨਿਊ ਗਿਨੀ (ਪੀ. ਐੱਨ. ਜੀ.) ਨੂੰ 17 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕਰਦੇ ਹੋਏ ਸੁਪਰ 12 ਵਿਚ ਜਗ੍ਹਾ ਬਣਾਉਣ ਵੱਲ ਮਜ਼ਬੂਤ ਕਦਮ ਵਧਾਇਆ। ਪੀ. ਐੱਨ. ਜੀ. ਦੀ ਟੀਮ ਸਕਾਟਲੈਂਡ ਦੇ 166 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਨੋਰਮਨ ਵਾਨੁਆ (47 ਦੌੜਾਂ, 37 ਗੇਂਦਾਂ, 2 ਛੱਕੇ, 2 ਚੌਕੇ) ਤੇ ਕਿਪਲਿਨ ਡੋਰੀਗਾ (18) ਦੇ ਵਿਚਾਲੇ 7ਵੇਂ ਵਿਕਟ ਦਦੀ 53 ਦੌੜਾਂ ਦੀ ਸਾਂਝੇਦਾਰੀ ਦੇ ਬਾਵਜੂਦ 19.3 ਓਵਰਾਂ ਵਿਚ 148 ਦੌੜਾਂ 'ਤੇ ਢੇਰ ਹੋ ਗਈ।
ਵੇਰਿੰਗਟਨ ਨੇ 49 ਗੇਂਦਾਂ ਦੀ ਆਪਣੀ ਪਾਰੀ ਵਿਚ 6 ਚੌਕੇ ਤੇ ਤਿੰਨ ਛੱਕੇ ਲਗਾਏ ਜਦਕਿ ਕ੍ਰਾਸ ਨੇ 36 ਗੇਂਦਾਂ ਦਾ ਸਾਹਮਣਾ ਕਰਦੇ ਹੋਏ 2 ਚੌਕੇ ਤੇ 2 ਛੱਕੇ ਲਗਾਏ। ਆਪਣੇ ਪਹਿਲੇ ਮੈਚ ਵਿਚ ਬੰਗਲਾਦੇਸ਼ ਨੂੰ 6 ਦੌੜਾਂ ਨਾਲ ਹਰਾਉਣ ਵਾਲੇ ਸਕਾਟਲੈਂਢ ਨੇ ਆਪਣੇ ਦੋਵੇਂ ਮੈਚ ਜਿੱਤ ਕੇ ਸੁਪਰ 12 ਗੇੜ ਵਿਚ ਜਗ੍ਹਾ ਬਣਾਉਣ ਦਾ ਦਾਅਵਾ ਮਜ਼ਬੂਤ ਕਰ ਲਿਆ ਹੈ। ਟੀਮ ਨੂੰ ਪਹਿਲੇ ਦੌਰ ਦਾ ਆਪਣਾ ਆਖਰੀ ਮੁਕਾਬਲਾ 21 ਅਕਤੂਬਰ ਨੂੰ ਮੇਜ਼ਬਾਨ ਓਮਾਨ ਦੇ ਵਿਰੁੱਧ ਖੇਡਣਾ ਹੈ। ਓਮਾਨ ਵਲੋਂ ਮੋਰੀਆ ਨੇ 31 ਦੌੜਾਂ 'ਤੇ ਚਾਰ ਜਦਕਿ ਸੋਪਰ ਨੇ 24 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਆਪਣੀ ਲੈਅ ਬਰਕਰਾਰ ਰੱਖਣ ਉਤਰੇਗੀ ਅਮਨਦੀਪ ਦ੍ਰਾਲ
NEXT STORY