ਬਲੂਮਫੋਂਟੇਨ- ਭਾਰਤ ਏ ਤੇ ਦੱਖਣੀ ਅਫਰੀਕਾ ਏ ਵਿਚਾਲੇ ਚਾਰ ਦਿਨਾਂ ਗੈਰ-ਅਧਿਕਾਰਤ ਕ੍ਰਿਕਟ ਮੈਚ ਸ਼ੁੱਕਰਵਾਰ ਨੂੰ ਚੌਥੇ ਤੇ ਆਖਰੀ ਦਿਨ ਮੀਂਹ ਦੇ ਕਾਰਨ ਕੋਈ ਖੇਡ ਨਾ ਹੋਣ ਦੀ ਵਜ੍ਹਾ ਨਾਲ ਡਰਾਅ 'ਤੇ ਖਤਮ ਹੋ ਗਿਆ। ਭਾਰਤ ਏ ਦੇ ਅਭਿਮਨਿਊ ਈਸ਼ਵਰਨ (103) ਦੇ ਸ਼ਾਨਦਾਰ ਸੈਂਕੜੇ ਨਾਲ ਮੈਚ ਦੇ ਤੀਜੇ ਦਿਨ ਵੀਰਵਾਰ ਨੂੰ ਇਕ ਵਿਕਟ ਦੇ ਨੁਕਸਾਨ 'ਤੇ 125 ਦੌੜਾਂ ਨਾਲ ਅੱਗੇ ਖੇਡਦੇ ਹੋਏ ਆਪਣੀ ਪਹਿਲੀ ਪਾਰੀ 'ਚ ਚਾਰ ਵਿਕਟਾਂ 'ਤੇ 308 ਦੌੜਾਂ ਬਣਾ ਲਈਆਂ ਸਨ।
ਇਹ ਖ਼ਬਰ ਪੜ੍ਹੋ- ਅਈਅਰ ਨੇ ਨਿਊਜ਼ੀਲੈਂਡ ਵਿਰੁੱਧ ਡੈਬਿਊ 'ਚ ਲਗਾਇਆ ਸੈਂਕੜਾ, ਬਣਾਇਆ ਇਹ ਰਿਕਾਰਡ
ਇਹ ਖ਼ਬਰ ਪੜ੍ਹੋ- BAN v PAK : ਪਹਿਲੇ ਦਿਨ ਦੀ ਖੇਡ ਖਤਮ, ਬੰਗਲਾਦੇਸ਼ ਦਾ ਸਕੋਰ 253/4
ਆਖਰੀ ਦਿਨ ਕੋਈ ਖੇਡ ਨਾ ਹੋਣ ਦੇ ਕਾਰਨ ਭਾਰਤ ਏ ਦਾ ਇਹੀ ਸਕੋਰ ਰਹਿ ਗਿਆ। ਕਪਤਾਨ ਪ੍ਰਿਅੰਕ ਪੰਚਾਲ ਨੇ 45 ਤੇ ਅਭਿਮਨਿਊ ਈਸ਼ਵਰਨ ਨੇ 27 ਦੌੜਾਂ ਨਾਲ ਆਪਣੀ ਪਾਰੀ ਨੂੰ ਅੱਗੇ ਵਧਾਇਆ। ਦੋਵਾਂ ਟੀਮਾਂ ਦੇ ਸਕੋਰ ਨੂੰ 222 ਦੌੜਾਂ ਤੱਕ ਲੈ ਗਏ। ਪ੍ਰਿਅੰਕ 171 ਗੇਂਦਾਂ 'ਚ 14 ਚੌਕਿਆਂ ਦੀ ਮਦਦ ਨਾਲ 96 ਦੌੜਾਂ ਬਣਾ ਕੇ ਆਊਟ ਹੋ ਗਏ ਤੇ ਸਿਰਫ ਚਾਰ ਦੌੜਾਂ ਨਾਲ ਸੈਂਕੜੇ ਤੋਂ ਖੁੰਝ ਗਏ। ਈਸ਼ਵਰਨ ਨੇ 209 ਗੇਂਦਾਂ ਵਿਚ 16 ਚੌਕਿਆਂ ਦੀ ਮਦਦ ਨਾਲ 103 ਦੌੜਾਂ ਬਣਾਈਆਂ ਤੇ ਉਹ ਸੈਂਕੜਾ ਪੂਰਾ ਕਰਨ ਤੋਂ ਬਾਅਦ ਆਊਟ ਹੋਏ। ਹਨੁਮਾ ਵਿਹਾਰੀ 53 ਗੇਂਦਾਂ ਵਿਚ 6 ਚੌਕਿਆਂ ਦੀ ਮਦਦ ਨਾਲ 25 ਦੌੜਾਂ ਬਣਾ ਕੇ ਪਵੇਲੀਅਨ ਗਏ। ਤੀਜੇ ਦਿਨ ਦੀ ਖੇਡ ਖਤਮ ਹੋਣ ਦੇ ਸਮੇਂ ਬਾਬਾ ਅਜੇਤੂ 19 ਤੇ ਉਪੇਂਦਰ ਯਾਦਵ 5 ਦੌੜਾਂ ਬਣਾ ਕੇ ਕ੍ਰੀਜ਼ 'ਤੇ ਸਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
BAN v PAK : ਪਹਿਲੇ ਦਿਨ ਦੀ ਖੇਡ ਖਤਮ, ਬੰਗਲਾਦੇਸ਼ ਦਾ ਸਕੋਰ 253/4
NEXT STORY