ਨਵੀਂ ਦਿੱਲੀ— ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ.ਆਈ.ਐੱਫ.ਐੱਫ.) ਨੇ ਅਲਾਨਿਆ 'ਚ 21 ਤੋਂ 27 ਫਰਵਰੀ ਤੱਕ ਹੋਣ ਵਾਲੇ ਤੁਰਕੀ ਮਹਿਲਾ ਕੱਪ 2024 ਲਈ ਐਤਵਾਰ ਨੂੰ 23 ਮੈਂਬਰੀ ਮਹਿਲਾ ਸੀਨੀਅਰ ਟੀਮ ਦਾ ਐਲਾਨ ਕੀਤਾ। ਭਾਰਤੀ ਟੀਮ ਸੋਮਵਾਰ ਨੂੰ ਤੁਰਕੀ ਲਈ ਰਵਾਨਾ ਹੋਵੇਗੀ।
ਇਸ ਤੋਂ ਪਹਿਲਾਂ ਭਾਰਤ ਨੇ 2019 ਅਤੇ 2021 ਵਿੱਚ ਇਸ ਮੁਕਾਬਲੇ ਵਿੱਚ ਹਿੱਸਾ ਲਿਆ ਸੀ।ਭਾਰਤ ਇਸ ਚਾਰ ਦੇਸ਼ਾਂ ਦੇ ਟੂਰਨਾਮੈਂਟ ਵਿੱਚ ਆਪਣਾ ਪਹਿਲਾ ਮੈਚ 21 ਫਰਵਰੀ ਨੂੰ ਐਸਟੋਨੀਆ ਖ਼ਿਲਾਫ਼ ਖੇਡੇਗਾ। ਰਾਊਂਡ ਰੌਬਿਨ ਆਧਾਰ 'ਤੇ ਹੋਣ ਵਾਲੇ ਟੂਰਨਾਮੈਂਟ 'ਚ ਭਾਰਤ ਦਾ ਸਾਹਮਣਾ 24 ਫਰਵਰੀ ਨੂੰ ਹਾਂਗਕਾਂਗ ਅਤੇ 27 ਫਰਵਰੀ ਨੂੰ ਕੋਸੋਵਾ ਨਾਲ ਹੋਵੇਗਾ। ਸੂਚੀ ਵਿੱਚ ਸਿਖਰ 'ਤੇ ਰਹਿਣ ਵਾਲੀ ਟੀਮ ਚੈਂਪੀਅਨ ਬਣੇਗੀ।
ਭਾਰਤੀ ਟੀਮ ਇਸ ਪ੍ਰਕਾਰ ਹੈ:
ਗੋਲਕੀਪਰ: ਸ਼੍ਰੇਆ ਹੁੱਡਾ, ਏਲਾਂਗਬਮ ਪੰਥੋਈ ਚਾਨੂ, ਮੋਨਾਲੀਸਾ ਦੇਵੀ ਮੋਇਰੰਗਥਮ
ਡਿਫੈਂਡਰ: ਆਸ਼ਾਲਤਾ ਦੇਵੀ ਲੋਇਟੋਂਗਬਮ, ਰੰਜਨਾ ਚਾਨੂ ਸੋਰੋਖਾਈਬਮ, ਡਾਲੀਮਾ ਛਿੱਬਰ, ਜੂਲੀ ਕਿਸ਼ਨ, ਅਸਤਮ ਓਰਾਓਂ, ਸ਼ਿਲਕੀ ਦੇਵੀ ਹੇਮਾਮ।
ਮਿਡਫੀਲਡਰ: ਅੰਜੂ ਤਮਾਂਗ, ਸੰਗੀਤਾ ਬਾਸਫੌਰ, ਕਾਰਤਿਕਾ ਅੰਗਾਮੁਥੂ, ਮਨੀਸ਼ਾ, ਕਾਜੋਲ ਡਿਸੂਜ਼ਾ, ਇੰਦੂਮਤੀ ਕਥੀਰੇਸਨ।
ਫਾਰਵਰਡ: ਗ੍ਰੇਸ ਡਾਂਗਮੇਈ, ਸੌਮਿਆ ਗੁਗਲੋਥ, ਕਰਿਸ਼ਮਾ ਪੁਰਸ਼ੋਤਮ ਸ਼ਿਰਵੋਈਕਰ, ਸੰਧਿਆ ਰੰਗਨਾਥਨ, ਸੰਜੂ, ਪਿਆਰੀ ਜ਼ਕਸਾ, ਕਾਵਿਆ ਪੱਕੀਰਾਸਾਮੀ, ਜੋਤੀ।
ਮੁੱਖ ਕੋਚ: ਲੈਂਗਮ ਚਾਓਬਾ ਦੇਵੀ।
ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਦੇ ਸਿਰ 'ਤੇ ਲੱਗੀ ਗੇਂਦ, ਹਸਪਤਾਲ 'ਚ ਭਰਤੀ
NEXT STORY