helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
TUE, DEC 09, 2025
ਭਾਰਤ 'ਚ IPOs ਦਾ ਜਲਵਾ, ਪਿਛਲੇ ਸਾਲ ਦੇ ਰਿਕਾਰਡ...
IND vs SA 1st T20i : ਦੱਖਣੀ ਅਫਰੀਕਾ ਨੇ ਟਾਸ...
ATMS ਦੇ ਮੈਨੇਜਰ ਦੀ ਕਰਤੂਤ! ਹਾਈਵੇਅ ਕੈਮਰਿਆਂ ਨਾਲ...
ਗੋਆ ਨਾਈਟ ਕਲੱਬ ਅੱਗ ਮਾਮਲੇ 'ਚ ਵੱਡੀ ਕਾਰਵਾਈ!...
ਪੰਜਾਬ
ਮਨੋਰੰਜਨ
Photos
Videos
ਸਪੋਰਟਸ ਡੈਸਕ— ਭਾਰਤ ਨੇ ਆਸਟਰੇਲੀਆ ਖਿਲਾਫ ਤਿੰਨ ਵਨ-ਡੇ ਮੈਚਾਂ ਦੀ ਸੀਰੀਜ ਦੇ ਰਾਜਕੋਟ 'ਚ ਖੇਡੇ ਗਏ ਦੂਜੇ ਮੈਚ 'ਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਭਾਰਤ ਨੇ 36 ਦੌੜਾਂ ਨਾਲ ਮਿਲੀ ਇਸ ਜਿੱਤ ਕਾਰਨ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਹੈ। ਮੈਚ 'ਚ ਟਾਸ ਜਿੱਤ ਕੇ ਆਸਟਰੇਲੀਆ ਨੇ ਭਾਰਤ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਪਰ ਭਾਰਤੀ ਟੀਮ ਨੇ ਫਿੰਚ ਦੇ ਇਸ ਫੈਸਲੇ ਨੂੰ ਗਲਤ ਸਾਬਤ ਕੀਤਾ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ 'ਚ 340 ਦੌੜਾਂ ਬਣਾਈਆਂ। ਇਸ ਤੋਂ ਬਾਅਦ ਭਾਰਤੀ ਗੇਂਦਬਾਜ਼ਾਂ ਨੇ ਵੀ ਫੈਸਲਾਕੁੰਨ ਮੁਕਾਬਲੇ 'ਚ ਆਖਰੀ ਸਮੇਂ 'ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਆਸਟਰੇਲੀਆਈ ਟੀਮ ਨੂੰ 304 ਦੌੜਾਂ 'ਤੇ ਢੇਰ ਕਰ ਦਿੱਤਾ— ਅਜਿਹੇ 5 ਧਾਕੜ ਕ੍ਰਿਕਟਰ ਜਿਨ੍ਹਾਂ ਦੀ ਬਦੌਲਤ ਭਾਰਤ ਨੇ ਦਰਜ ਕੀਤੀ ਇਹ ਸ਼ਾਨਦਾਰ ਜਿੱਤ 1. ਸ਼ਿਖਰ ਧਵਨ ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਇਕ ਵਾਰ ਫਿਰ ਤੋਂ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਹਾਲਾਂਕਿ ਉਹ ਸੈਂਕੜਾ ਲਾਉਣ ਤੋਂ ਚਾਰ ਦੌੜਾਂ ਨਾਲ ਖੁੰਝੇ ਗਏ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ 90 ਗੇਂਦਾਂ 'ਚ 13 ਚੌਕੇ ਅਤੇ ਛੱਕੇ ਦੀ ਮਦਦ ਨਾਲ 96 ਦੌੜਾਂ ਬਣਾਈਆਂ। 2. ਕੇ. ਐੱਲ. ਰਾਹੁਲ ਮੈਚ 'ਚ ਇਸ ਵਾਰ ਪੰਜਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ ਕੇ. ਐੱਲ. ਨੇ ਬਿਹਤਰੀਨ ਬੱਲੇਬਾਜ਼ੀ ਕੀਤੀ ਅਤੇ ਸਿਰਫ 52 ਗੇਂਦਾਂ 'ਚ 6 ਚੌਕੇ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 80 ਦੌੜਾਂ ਬਣਾਈਆਂ। ਰਾਹੁਲ ਉਦੋਂ ਬੱਲੇਬਾਜ਼ੀ ਕਰਨ ਉਤਰੇ ਜਦੋਂ ਭਾਰਤੀ ਟੀਮ ਦੇ 17 ਓਵਰ ਬਾਕੀ ਸਨ, ਇਸ ਦੇ ਬਾਵਜੂਦ ਉਨ੍ਹਾਂ ਸ਼ਾਨਦਾਰ ਤਾਬੜਤੋੜ ਬੱਲੇਬਾਜ਼ੀ ਕੀਤੀ ਅਤੇ ਖੂਬ ਦੌੜਾਂ ਬਣਾਈਆਂ। 3. ਵਿਰਾਟ ਕੋਹਲੀ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਭਾਰਤ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ 76 ਗੇਂਦਾਂ 'ਤੇ 78 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਪਰ ਕੋਹਲੀ ਆਪਣੇ ਸੈਂਕੜੇ ਤੋਂ ਖੁੰਝੇ ਗਏ। ਉਨ੍ਹਾਂ ਨੂੰ ਇਕ ਵਾਰ ਫਿਰ ਆਸਟਰੇਲੀਆ ਦੇ ਲੈੱਗ ਸਪਿਨਰ ਐਡਮ ਜ਼ਾਂਪਾ ਨੇ ਆਪਣਾ ਸ਼ਿਕਾਰ ਬਣਾਇਆ। 4. ਕੁਲਦੀਪ ਯਾਦਵ ਚਾਈਨਾਮੈਨ ਗੇਂਦਬਾਜ਼ ਕੁਲਦੀਪ ਨੇ ਮੈਚ 'ਚ ਦੋ ਵਿਕਟ ਝਟਕਾਏ ਪਰ ਜਿਸ ਸਮੇਂ ਉਨ੍ਹਾਂ ਨੇ ਵਿਕਟ ਝਟਕਾਏ ਉਹ ਸਮਾਂ ਮੈਚ ਦੇ ਹਿਸਾਬ ਨਾਲ ਕਾਫੀ ਮਹੱਤਵਪੂਰਨ ਸੀ। ਜਿੱਤ ਵੱਲ ਵੱਧ ਰਹੀ ਆਸਟਰੇਲੀਆਈ ਟੀਮ ਨੂੰ ਕੁਲਦੀਪ ਨੇ 38ਵੇਂ ਓਵਰ 'ਚ ਦੋ ਵੱਡੇ ਝਟਕੇ ਦਿੱਤੇ। ਉਨ੍ਹਾਂ ਨੇ ਸਭ ਤੋਂ ਪਹਿਲਾਂ ਵਿਕਟਕੀਪਰ ਬੱਲੇਬਾਜ਼ ਐਲੇਕਸ ਕੈਰੀ ਨੂੰ 18 ਦੌੜਾਂ 'ਤੇ ਕੈਚ ਆਊਟ ਕਰਾਇਆ। ਇਸ ਤੋਂ ਬਾਅਦ ਉਸੇ ਓਵਰ 'ਚ ਸੈਂਕੜੇ ਦੇ ਕਰੀਬ ਖੜ੍ਹੇ ਸਟੀਵ ਸਮਿਥ ਨੂੰ 98 ਦੌੜਾਂ 'ਤੇ ਬੋਲਡ ਕਰਕੇ ਆਸਟਰੇਲੀਆ ਦਾ ਲੱਕ ਭੰਨ ਦਿੱਤਾ। 5. ਮੁਹੰਮਦ ਸ਼ੰਮੀ ਪਿਛਲੇ ਕੁਝ ਸਾਲਾਂ ਤੋਂ ਸ਼ਾਨਦਾਰ ਫਾਰਮ 'ਚ ਚਲ ਰਹੇ ਮੁਹੰਮਦ ਸ਼ੰਮੀ ਨੇ ਵੀ ਰਾਜਕੋਟ 'ਚ ਆਪਣੀ ਗੇਂਦਬਾਜ਼ੀ ਨਾਲ ਕਮਾਲ ਦਾ ਪ੍ਰਦਰਸ਼ਨ ਕੀਤਾ। ਸ਼ੰਮੀ ਨੇ ਮੈਚ 'ਚ ਆਸਟਰੇਲੀਆਈ ਟੀਮ ਦੇ ਦੋ ਸਲਾਮੀ ਬੱਲੇਬਾਜ਼ਾਂ ਨੂੰ ਇਕ ਤੋਂ ਬਾਅਦ ਇਕ ਆਪਣਾ ਸ਼ਿਕਾਰ ਬਣਾਇਆ। ਹਾਲਾਂਕਿ ਸ਼ੰਮੀ ਮੈਚ 'ਚ ਹੈਟ੍ਰਿਕ ਲੈਣ ਤੋਂ ਖੁੰਝੇ ਗਏ ਪਰ ਉਨ੍ਹਾਂ ਨੇ ਮੈਚ 'ਚ 10 ਓਵਰਾਂ 'ਚ 77 ਦੌੜਾਂ ਦੇ ਕੇ 3 ਵਿਕਟ ਝਟਕਾਏ।
ਕੋਰਟ 'ਤੇ ਵਾਪਸੀ ਕਰਨ ਬਾਰੇ ਮਰੇ ਨੇ ਦਿੱਤਾ ਇਹ ਬਿਆਨ
Stories You May Like
ਠੰਡ 'ਚ ਕਾਂਬੇ ਨੂੰ ਨਾ ਕਰੋ ਨਜ਼ਰਅੰਦਾਜ਼! ਬਚਾਅ ਲਈ ਸਿਹਤ ਵਿਭਾਗ ਵੱਲੋਂ...
ਹੁਣ ਉਹ ਦਿਨ ਦੂਰ ਨਹੀਂ ਜਦੋਂ ਪਠਾਨਕੋਟ ਸ਼ਹਿਰ ਦੋ ਹਿੱਸਿਆਂ ’ਚ ਵੰਡਿਆ ਜਾਵੇਗਾ!...
ਆਬਕਾਰੀ ਵਿਭਾਗ ਦੀ ਇਕ ਹੋਰ ਕਾਰਵਾਈ: ਦਿੱਲੀ ਤੋਂ ਅੰਮ੍ਰਿਤਸਰ ਆ ਰਹੇ ਟਰੱਕ ਨੂੰ...
ਤੁਰੰਤ ਛੱਡ ਦਿਓ ਇਹ Foods! ਕੈਂਸਰ 'ਤੇ ਮਾਹਰਾਂ ਦੀ ਵੱਡੀ ਚਿਤਾਵਨੀ
ਮੌਜ-ਮਸਤੀ ਦੌਰਾਨ ਅਚਾਨਕ ਆ ਗਈ ਪਤਨੀ, ਬੰਦੇ ਨੇ ਉਦਾਂ ਹੀ ਖਿੜਕੀ 'ਤੇ ਲਟਕਾ'ਤੀ...
ਦੂਜੀ ਵਾਰ ਲਾੜਾ ਬਣਨਗੇ 'ਕਾਮੇਡੀ ਕਿੰਗ' ਕਪਿਲ ਸ਼ਰਮਾ ! ਜਾਣੋ ਕੌਣ ਹੈ 'ਦੁਲਹਨ'
ਹੈਂ! ਗਾਂ ਨੇ ਜਿੱਤ ਲਿਆ ਟਰੈਕਟਰ
ਜੰਮੂ ਤੋਂ ਪੰਜਾਬ ਜਾ ਰਹੇ ਟਰੱਕ ਸਮੇਤ 5 ਵਾਹਨ ਜ਼ਬਤ, ਹੋਇਆ ਹੈਰਾਨੀਜਨਕ ਖੁਲਾਸਾ,...
ਪੰਜਾਬ 'ਚ ਚਾਈਨਾ ਡੋਰ ਤੋਂ ਬਾਅਦ ਹੁਣ ਇਸ ਖ਼ਤਰਨਾਕ ਡੋਰ ਦੀ ਹੋਈ ਐਂਟਰੀ !
ਭਿਆਨਕ ਬੀਮਾਰੀਆਂ ਤੋਂ ਬਚਾਅ ਲਈ ਇਨ੍ਹਾਂ ਚੀਜ਼ਾਂ ਦਾ ਕਰੋ ਪਰਹੇਜ਼, ਜਾਣੋ ਮਹਿਰਾਂ...
ਅੰਮ੍ਰਿਤਸਰ ਹਵਾਈ ਅੱਡੇ ’ਤੇ ਇੰਡੀਗੋ ਦੀਆਂ ਉਡਾਣਾਂ ਰੱਦ, ਯਾਤਰੀਆਂ ਨੇ ਕਹਿਰ ਦੀ...
ਦੱਬੇ ਪੈਰੀਂ ਕੁੱਤੇ ਨੇ ਚਾਹ ਪੀਂਦੇ ਵਿਅਕਤੀ ਦਾ ਚੋਰੀ ਕੀਤਾ ਪਰਸ ! ਚੱਕਰਾਂ 'ਚ...
ਕੀ ਸਰਦੀਆਂ 'ਚ ਫਰਿੱਜ ਬੰਦ ਕਰਨਾ ਠੀਕ? ਜਾਣੋ ਮਾਹਿਰਾਂ ਦੀ ਰਾਏ
Punjab:ਵਿਆਹ ਤੋਂ ਪਰਤ ਰਹੇ ਸਪੋਰਟਸ ਕਾਰੋਬਾਰੀ ਪਿਓ-ਪੁੱਤ ਨਾਲ ਵਾਪਰਿਆ ਹਾਦਸਾ,...
ਅਜੀਬੋ ਗ਼ਰੀਬ ਰਿਵਾਜ! ਪਤੀ ਦੀ ਲਾਸ਼ ਨਾਲ ਸੌਂ ਕੇ ਦੂਜੇ ਵਿਆਹ ਦੀ ਮਨਜ਼ੂਰੀ...
ਜਲੰਧਰ 'ਚ ਵੱਡਾ ਫੇਰਬਦਲ! ਇਨ੍ਹਾਂ ਅਫ਼ਸਰਾਂ ਦੇ ਕੀਤੇ ਗਏ ਤਬਾਦਲੇ
ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਕਈ ਪਾਬੰਦੀਆਂ, ਜਾਰੀ ਹੋਏ ਸਖ਼ਤ ਹੁਕਮ
iPhone Air 'ਤੇ ਮਿਲ ਰਿਹਾ ਭਾਰੀ ਡਿਸਕਾਊਂਟ! ਇੰਝ ਚੁੱਕ ਸਕਦੇ ਹੋ ਫਾਇਦਾ
Subscribe Now!